*ਸੂਬੇ ਵਿੱਚ ਆਪ ਦੀ ਸਰਕਾਰ ਬਣਨ `ਤੇ ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ੇ ਮਾਫ਼ ਹੋਣ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੋਣਗੇ-ਵਿਧਾਇਕ ਬਲਜਿੰਦਰ ਕੌਰ*

0
42

ਜੋਗਾ 30 ਮਈ (ਸਾਰਾ ਯਹਾਂ/ਗੋਪਾਲ ਅਕਲੀਆ)-ਬੀਤੇ ਦਿਨੀ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਬਲਵਿੰਦਰ ਸਿੰਘ (48) ਪੁੱਤਰ ਭੂਰਾ ਸਿੰਘ ਵਾਸੀ ਅਕਲੀਆ ਨੇ ਜ਼ਹਿਰਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਆਗੂਆਂ ਸਮੇਤ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਜ ਮੁਆਫੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਸਰਕਾਰ ਕਿਸਾਨਾਂ ਦੀ ਬਾਂਹ ਫੜ੍ਹਨ ਵਿੱਚ ਬਿਲਕੁਲ ਨਾਕਾਮ ਸਾਬਤ ਹੋਈ ਹੈ, ਜਿਸ ਕਰਕੇ ਅੱਜ ਵੀ ਕਿਸਾਨ ਕਰਜੇ ਬਦਲੇ ਖੁਦਕੁਸ਼ੀ ਕਰ ਰਿਹਾ ਹੈ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਤੇ ਕਿਸਾਨ ਵਿਰੋਧ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨੀ ਕਰਜੇ਼ ਦਾ ਡਰਾਮਾ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਅਤੇ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨ ਲਿਆਂ ਕੇ ਕਿਸਾਨੀ ਨੂੰ ਸੰਕਟ ਵਿੱਚ ਪਾ ਦਿੱਤਾ। ਇਸ ਕਰਕੇ ਦੋਵਾਂ ਸਰਕਾਰਾਂ ਨੂੰ ਚੱਲਦੇ ਕਰਨ ਦਾ ਵੇਲਾ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ਚ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਅਤੇ ਹੋਰਨਾਂ ਸਿਰ ਚੜ੍ਹੇ ਕਰਜੇ ਮੁਆਫ ਕੀਤੇ ਜਾਣਗੇ ਅਤੇ ਲੋਕਾਂ ਨਾਲ ਕੀਤੇ ਹਰ ਵਾਅਦੇ ਪੂਰੇ ਹੋਣਗੇ। ਦੱਸਣਾ ਬਣਦਾ ਹੈ ਕਿ ਕਿਸਾਨ ਦੇ ਸਿਰ ਕਰੀਬ 15 ਲੱਖ ਰੁਪਏ ਦਾ ਕਰਜਾ ਸੀ ਅਤੇ 7 ਕਿੱਲਿਆਂ ਚੋਂ 5 ਕਿੱਲੇ ਜਮੀਨ ਕਰਜਾ ਉਤਾਰਨ ਚ ਵਿੱਕ ਗਈ ਸੀ। ਕਿਸਾਨ ਨੂੰ ਡਰ ਸੀ ਕਿ ਬਾਕੀ ਜਮੀਨ ਵੀ ਕਰਜਾ ਲਾਹੁਣ ਚ ਨਾ ਚਲੀ ਜਾਵੇ। ਇਸ ਕਰਕੇ ਉਸ ਨੇ ਜਹਿਰੀਲੀ ਚੀਜ ਖਾ ਕੇ ਖੁਦਕਸ਼ੀ ਕਰ ਲਈ ਸੀ। ਇਸ ਮੌਕੇ ਆਪ ਆਗੂ ਡਾ. ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਭੁੱਚਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਸਿੰਗਾਰਾ ਸਿੰਘ ਜਵਹਾਰਕੇ, ਹਰਦੇਵ ਸਿੰਘ ਉੱਲਕ, ਐਡਵੋਕੇਟ ਕਮਲ ਗੋਇਲ, ਗੁਰਪ੍ਰੀਤ ਸਿੰਘ ਕੋਟੜਾ, ਮਿੰਟੂ ਮਾਨਸਾ, ਸੁਰਿੰਦਰ ਸਿੰਘ ਗੱਜੂ, ਚੰਦ ਸਿੰਘ ਅਕਲੀਆ, ਜਸਵੀਰ ਸਿੰਘ ਕਾਕਾ, ਸੇਵਕ ਸਿੰਘ ਅਕਲੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here