*ਨਰਿੰਦਰ ਮੋਦੀ ਨੂੰ ਟੱਕਰ ਦੇਣ ਉਤਰੇਗਾ ਨੀਟੂ ਸ਼ਟਰਾਂਵਾਲਾ, ਵਾਰਾਣਸੀ ਤੋਂ PM ਵਿਰੁੱਧ ਚੋਣ ਲੜਨ ਦਾ ਕੀਤਾ ਐਲਾਨ*

0
79

05 ਮਈ(ਸਾਰਾ ਯਹਾਂ/ਬਿਊਰੋ ਨਿਊਜ਼)ਇਸ ਸਮੇਂ ਦੇਸ਼ ‘ਚ ਲੋਕ ਸਭਾ ਚੋਣਾਂ 2024 ਨੂੰ ਲੈ ਮਾਹੌਲ ਗਰਮਾਇਆ ਹੋਇਆ ਹੈ। ਇਸ ਵਿਚਾਲੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ

 ਇਸ ਸਮੇਂ ਦੇਸ਼ ‘ਚ ਲੋਕ ਸਭਾ ਚੋਣਾਂ 2024 ਨੂੰ ਲੈ ਮਾਹੌਲ ਗਰਮਾਇਆ ਹੋਇਆ ਹੈ। ਇਸ ਵਿਚਾਲੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਹਾਲਾਂਕਿ ਕਈ ਆਗੂਆਂ ਵੱਲੋਂ ਆਪਣੀਆਂ ਪਾਰਟੀਆਂ ਵੀ ਬਦਲੀਆਂ ਗਈਆਂ ਹਨ। ਇਸ ਸਭ ਦੇ ਵਿਚਕਾਰ ਹੁਣ ਨੀਟੂ ਸ਼ਟਰਾਂਵਾਲੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ, ਜਲੰਧਰ ਨਿਵਾਸੀ ਲੋਕ ਸਭਾ ਉਮੀਦਵਾਰ ਨੀਤੂ ਸ਼ਟਰਾਂਵਾਲਾ ਇੱਕ ਵਾਰ ਫਿਰ ਸੁਰਖੀਆਂ ‘ਚ ਹਨ। ਸ਼ਟਰਾਂਵਾਲੇ ਨੇ ਇਸ ਵਾਰ ਵਾਰਾਣਸੀ ਤੋਂ ਪੀਐਮ ਮੋਦੀ ਖਿਲਾਫ ਚੋਣ ਲੜ੍ਹਨ ਦਾ ਐਲਾਨ ਕੀਤਾ ਹੈ।

ਨੀਟੂ ਸ਼ਟਰਾਂਵਾਲਾ ਨੇ ਪੀਐੱਮ ਮੋਦੀ ਨੂੰ ਟੱਕਰ ਦੇਣ ਦਾ ਕੀਤਾ ਐਲਾਨ

ਤੁਹਾਨੂੰ ਦੱਸ ਦੇਈਏ ਕਿ ਨੀਤੂ ਸ਼ਟਰਾਂਵਾਲਾ ਇਸ ਤੋਂ ਪਹਿਲਾਂ ਵੀ ਕਈ ਵਾਰ ਚੋਣ ਮੈਦਾਨ ਵਿੱਚ ਉਤਰ ਚੁੱਕਿਆ ਹੈ ਅਤੇ ਵਾਰ-ਵਾਰ ਹਾਰਨ ਦੇ ਬਾਵਜੂਦ ਵੀ ਉਹ ਅਕਸਰ ਚੋਣਾਂ ਲੜਨ ਲਈ ਅੱਗ ਆਉਂਦਾ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਤੂ ਸ਼ਟਰਾਂਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਪੂਰਾ ਸਮਰਥਨ ਹੈ ਅਤੇ ਉਹ ਇਸ ਵਾਰ ਤਾਂ ਕੀ ਕਦੇ ਵੀ ਚੋਣਾਂ ਨਹੀਂ ਹਾਰਣਗੇ। ਉਸ ਆਪਣੀ ਹਾਸੇ-ਮਜ਼ਾਕ ਵਾਲੀ ਇਮੇਜ਼ ਦੇ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਨੀਤੂ ਸ਼ਟਰਾਂਵਾਲਾ ਨੇ ਇਸ ਵਾਰ ਸਿੱਧੇ ਤੌਰ ‘ਤੇ ਪੀਐੱਮ ਮੋਦੀ ਨੂੰ ਟੱਕਰ ਦੇਣ ਦਾ ਐਲਾਨ ਕੀਤਾ ਹੈ।

ਨੀਤੂ ਦਾ ਕਹਿਣਾ ਹੈ ਕਿ ਇਸ ਵਾਰ ਉਹ ਪੰਜਾਬ ਦੀਆਂ 13 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਜਾ ਰਹੇ ਹਨ ਅਤੇ ਪ੍ਰਧਾਨ ਮੰਤਰੀ ਖੁਦ ਵਾਰਾਣਸੀ ਤੋਂ ਚੋਣ ਲੜਨਗੇ। ਮੋਦੀ ਦੇ ਖਿਲਾਫ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਮਿਲਣ ਵਾਲਾ ਹੈ। ਨੀਤੂ ਨੇ ਕਿਹਾ ਕਿ ਲੋਕ ਸਾਨੂੰ ਇੱਕ ਵਾਰ ਵੋਟ ਪਾ ਕੇ ਜਿੱਤਾ ਕੇ ਦੇਖਣ, ਫਿਰ ਦੱਸਾਂਗੇ ਕਿ ਰਾਜ ਕਿਵੇਂ ਚੱਲਦਾ ਹੈ।

LEAVE A REPLY

Please enter your comment!
Please enter your name here