*ਬੁਢਲਾਡਾ ਤੋਂ ਬੀਜੇਪੀ ਦੇ ਜਿਲ੍ਹਾ ਸਚਿਵ ਦੀਆਂ ਅਸ਼ਲੀਲ ਹਰਕਤਾਂ ਅਤੇ ਬਲੈਕਮੇਲਿੰਗ ਤੋਂ ਤੰਗ ਆਕੇ ਦਲਿਤ ਲੜਕੀ ਵੱਲੋੋਂ ਜ਼ਹਿਰੀਲੀ ਚੀਜ਼ ਖਾਣ ਦੀ ਘਟਨਾਂ*

0
4279

ਮਾਨਸਾ 12 ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ): ਇਹ ਕਿ ਬੁਢਲਾਡਾ ਨਗਰ ਕੌਂਸਲ ਦਾ ਐਮHਸੀH ਪ੍ਰੇਮ ਗਰਗ ਜ਼ੋ ਕਿ ਭਾਰਤੀ ਜਨਤਾ ਪਾਰਟੀ ਦਾ ਜਿਲ੍ਹਾ ਸਚਿਵ ਹੈ,
ਵੱਲੋਂ ਇੱਕ ਦਲਿਤ ਲੜਕੀ ਜ਼ੋ ਕਿ ਫਰੀਦਕੋਟ ਦੀ ਰਹਿਣ ਵਾਲੀ ਸੀ ਜਿਸਨੂੰ ਨਗਰ ਕੌਂਸਲ ਬੁਢਲਾਡਾ ਵਿੱਚ ਨੌਕਰੀ ਦਿਵਾਉਣ ਦੇ ਲਾਲਚ ਵਿੱਚ ਪ੍ਰੇਮ ਗਰਗ
ਬੁਢਲਾਡਾ ਵਿਖੇ ਲੈ ਆਇਆ ਸੀ ਜਿਸਨੂੰ ਬੁਢਲਾਡਾ ਲਿਆਉਣ ਤੋਂ ਬਾਅਦ ਉਸ ਉਪਰ ਪ੍ਰੇਮ ਗਰਗ ਆਗੂ ਬੀਜੇਪੀ ਮਾੜੀ ਨਜ਼ਰ ਰੱਖਣ ਲੱਗ ਪਿਆ ਅਤੇ ਇਸ
ਦਲਿਤ ਲੜਕੀ ਨਾਲ ਉਸਦੀ ਇੱਛਾ ਬਿਨਾਂ ਅਸ਼ਲੀਲ ਹਰਕਤਾਂ ਕਰਦਾ ਰਿਹਾ।ਇਸਤੋਂ ਇਲਾਵਾ ਲੜਕੀ ਦੀਆਂ ਨੰਗੀਆਂ ਫੋਟੋਆਂ ਖਿੱਚ ਕੇ ਲੜਕੀ ਨੂੰ ਬਲੈਕਮੇੇਲ
ਕਰ ਰਿਹਾ ਸੀ ਕਿ ਅਗਰ ਉਹ ਉਸ ਨਾਲ ਨਜਾਇਜ ਸਬੰਧ ਨਹੀਂ ਬਣਾਵੇਗੀ ਤਾਂ ਉਹ ਉਸਦੀਆਂ ਇਹ ਤਸਵੀਰਾਂ ਜਨਤਕ ਕਰ ਦੇਵੇਗਾ। ਇੰਨ੍ਹਾਂ ਗੱਲਾਂ ਤੋਂ ਤੰਗ
ਆ ਕੇ ਉਪਰੋਕਤ ਦਲਿਤ ਲੜਕੀ ਵੱਲੋਂ ਜ਼ਹਿਰ ਖਾ ਲਈ ਗਈ ਹੈ। ਇਸ ਸਬੰਧੀ ਲੜਕੀ ਦੀ ਭੈਣ ਵੱਲੋਂ ਇੱਕ ਐਫਆਈਆਰ ਥਾਣਾ ਸਿਟੀ ਬੁਢਲਾਡਾ ਵਿਖੇ
ਦਰਜ਼ ਕਰਵਾਈ ਗਈ ਹੈ। ਉਪਰੋਕਤ ਬੀਜੇਪੀ ਦਾ ਆਗੂ ਕਾਫੀ ਅਸਰ ਰਸੂਖ ਵਾਲਾ ਵਿਅਕਤੀ ਹੈ। ਇਹ ਆਰਐਸਐਸ ਦਾ ਕੀ ਸਰਗਰਮ ਮੈਂਬਰ ਹੈ ਅਤੇ
ਬੀਜੇਪੀ ਦੇ ਸੀਨੀਅਰ ਆਗੂਆਂ ਦਾ ਨਜ਼ਦੀਕੀ ਹੈ ਜਿਸਨੇ ਆਪਣੀ ਫੇਸ ਬੁੱਕ ਆਈਡੀ ਉਪਰ ਬੀਜੇਪੀ ਦੇ ਆਗੂਆਂ

ਹਰਜੀਤ ਗਰੇਵਾਲ, ਸੁਸ਼ਮਾ ਸਵਰਾਜ ਅਤੇ
ਹੋਰ ਸੀਨੀਅਰ ਆਗੂਆਂ ਨਾਲ ਵੱਖ ਵੱਖ ਸਮੇਂ ਦੀਆਂ ਤਸਵੀਰਾਂ ਪਾਈਆਂ ਹੋਈਆਂ ਹਨ। ਇਹ ਮਸਲਾ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ
ਐਡਵੋਕੇਟ ਦੇ ਧਿਆਨ ਵਿੱਚ ਆਉਂਣ ਤੋਂ ਬਾਅਦ ਉਨ੍ਹਾਂ ਵੱਲੋਂ ਪੀੜਿਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਇੱਕ ਪੱਤਰ ਚੇਅਰਮੈਨ ਐਸਸੀ$ਐਸਟੀ ਕਮਿਸ਼ਨਰ
ਨੂੰ ਭੇਜ਼ ਕੇ ਮੰਗ ਕੀਤੀ ਗਈ ਹੈ ਕਿ ਪੀੜਤ ਲੜਕੀ ਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਜਪਾ ਪੰਜਾਬ ਵਿੱਚ ਦਲਿਤ ਕਾਰਡ ਖੇਡਣ
ਦਾ ਦਿਖਾਵਾ ਕਰ ਰਹੀ ਹੈ ਸਿਰਫ ਉਹ ਕਿਸਾਨ ਅੰਦੋਲਨ ਤੋਂ ਬਾਅਦ ਪੈਦਾ ਹੋਏ ਰੋਸ ਵਿੱਚ ਦਲਿਤ ਭਾਈਚਾਰੇ ਨਾਲ ਆਪਣੀ ਨਕਲੀ ਹਮਦਰਦੀ ਦਿਖਾ ਰਹੀ
ਹੈ। ਹੁਣ ਜਦ ਭਾਰਤੀ ਜਨਤਾ ਪਾਰਟੀ ਦਾ ਆਗੂ ਬੁਢਲਾਡਾ ਵਿੱਚ ਇੱਕ ਦਲਿਤ ਲੜਕੀ ਨਾਲ ਵਧੀਕੀ ਕਰਦਾ ਪਾਇਆ ਗਿਆ ਹੈ ਤਾਂ ਬੀਜੇਪੀ ਕੇਂਦਰ ਅਤੇ
ਪੰਜਾਬ ਚੁੱਪ ਬੈਠੀ ਹੈ। ਪਿਛਲੇ ਦਿਨੀ ਬੁਢਲਾਡਾ ਵਿਖੇ ਹੀ ਇੱਕ ਦਲਿਤ ਨੌਜਵਾਨ ਦੀ ਮੌਤ ਸਮੇਂ ਰਾਜਨੀਤੀ ਕਰਨ ਲਈ ਬੀਜੇਪੀ ਦੇ ਆਗੂ ਵਿਜੈ ਸਾਂਪਲਾ ਖੁਦ
ਮਾਨਸਾ ਪਹੁੰਚੇ ਅਤੇ ਵੱਡੇ ਵੱਡੇ ਬਿਆਨ ਦੇ ਕੇ ਗਏ। ਹੁਣ ਜਦ ਇੱਕ ਦਲਿਤ ਲੜਕੀ ਬੀਜੇਪੀ

ਆਗੂ ਤੋਂ ਤੰਗ ਆਕੇ ਜ਼ਹਿਰ ਖਾ ਗਈ ਹੈ ਤਾਂ ਹੁਣ ਵੇਖਣ ਵਾਲੀ
ਗੱਲ ਇਹ ਹੈ ਕਿ ਹੁਣ ਐਸਸੀ$ਐਸਟੀ ਕਮਿਸ਼ਨ ਭਾਰਤ ਸਰਕਾਰ ਦਾ ਚੇਅਰਮੈਨ ਖੁਦ ਇਸ ਲੜਕੀ ਨੂੰ ਮਿਲਕੇ ਇਨਸਾਫ ਦਿਵਾਉਣਗੇੇ ਕਿ ਚੁੱਪ ਕਰਕੇ ਆਪਣੇ
ਘਰ ਬੈਠ ਜਾਣਗੇ।

LEAVE A REPLY

Please enter your comment!
Please enter your name here