*ਪ੍ਰੈਸ਼ਰ ਹਾਰਨਾਂ ਤੋ ਲੋਕ ਡਾਢੇ ਪ੍ਰੇਸ਼ਾਨ*

0
18

ਬਰੇਟਾ 30, ਮਈ(ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਦੇ ਨਿਵਾਸੀ ਪ੍ਰੈਸ਼ਰ ਹਾਰਨ ਤੋ ਬਹੁਤ ਦੁਖੀ ਹਨ। ਪ੍ਰੈਸ਼ਰ ਹਾਰਨ ਕਾਰਨ
ਆਮ ਲੋਕਾ ਨੂੰ ਬਹੁਤ ਹੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ , ਕਿਉਕਿ ਪ੍ਰੈਸ਼ਰ ਹਾਰਨ ਕਾਰਨ ਧਮਕ
ਪ੍ਰਦੂਸ਼ਣ ਅਤੇ ਕਮਜ਼ੋਰ ਦਿਲ ਵਾਲੇ ਲੋਕਾਂ ਨੂੰ ਬਹੁਤ ਹੀ ਖਤਰਾ ਬਣਿਆ ਰਹਿੰਦਾ ਹੈ।ਪ੍ਰਸ਼ਾਸ਼ਨ ਨੂੰ
ਇਸ ਸੰਬੰਧੀ ਤੁਰੰਤ ਕਾਰਵਾਈ ਕਰਕੇ ਨਿਤ ਦੇ ਵੱਜਦੇ ਪ੍ਰੈਸ਼ਰ ਹਾਰਨਾ ਤੋ ਲੋਕਾਂ ਨੂੰ ਨਿਜਾਤ
ਦਿਵਾਉਣੀ ਚਾਹੀਦੀ ਹੈ। ਖਾਸਕਰ ਕਿ ਟਰੱਕਾਂ ਵਾਲੇ ਸ਼ਹਿਰ ਵਿਚ ਅਤੇ ਹਸਪਤਾਲ ਕੋਲੇ ਬਹੁਤ ਉੱਚੀ ਆਵਾਜ਼ ਵਿਚ
ਪ੍ਰੈਸ਼ਰ ਹਾਰਨ ਵਜਾਉਦੇ ਹਨ। ਇਸ ਸਮੱਸਿਆ ਨੂੰ ਲੈ ਕੇ ਦੁਕਾਨਦਾਰ ਰਾਜੇਸ ਕੁਮਾਰ, ਪ੍ਰੇਮ ਕੁਮਾਰ
,ਬਿੱਟੂ ਸ਼ਰਮਾ,ਜਗਸ਼ੀਰ ਸਿੰਘ ਅਤੇ ਮੱਖਣ ਲਾਲ ਨੇ ਦੱਸਿਆ ਕਿ ਕਈ ਵਾਰ ਮੇਨ ਬਾਜ਼ਾਰ ਵਿਚ ਟਰੈਫਿਕ ਜ਼ਿਆਦਾ
ਹੋਣ ਕਾਰਨ ਬੱਸਾਂ ਅਤੇ ਟਰੱਕਾਂ ਵਾਲੇ ਪ੍ਰੈਸ਼ਰ ਹਾਰਨ ਉੱਪਰ ਹੱਥ ਰੱਖ ਕੇ ਦੁਬਾਰਾ ਚੁੱਕਣ ਦਾ ਨਾਮ ਨਹੀ
ਲੈਦੇ।ਜਿਸ ਕਾਰਨ ਆਮ ਗੱਲਬਾਤ ਅਤੇ ਅਤੇ ਗਾਹਕ ਨਾਲ ਵੀ ਗੱਲ ਕਰਨੀ ਅੋਖੀ ਹੋ ਜਾਦੀ ਹੈ । ਅਸੀ ਪਹਿਲਾਂ ਵੀ
ਕਈ ਵਾਰੀ ਇਹਨਾਂ ਪ੍ਰੈਸ਼ਰ ਹਾਰਨਾਂ ਦੀਆਂ ਪ੍ਰਸ਼ਾਸ਼ਨ ਨੂੰ ਬੇਨਤੀਆਂ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ
ਦੇ ਸਿਰ ਤੇ ਜੂੰ ਤੱਕ ਨਹੀ ਸਰਕਦੀ । ਜਿਸਨੂੰ ਦੇਖਕੇ ਇੰਝ ਜਾਪਦਾ ਹੈ ਕਿ ਜਿਵੇ ਪ੍ਰਸ਼ਾਸਨ ਦਾ ਬੱਸਾਂ,
ਟਰੱਕਾਂ ਵਾਲਿਆਂ ਨਾਲ ਲੈਣ ਦੇਣ ਦਾ ਮਹੀਨਾਂ ਕਰਿਆ ਹੋਵੇ ।

LEAVE A REPLY

Please enter your comment!
Please enter your name here