ਮਾਨਸਾ ਸ਼ਹਿਰ ਦਾ 40 ਤੋਂ ਵੱਧ ਏਰੀਆ ਸੀਵਰੇਜ਼ ਦੇ ਓਵਰਫਲੋ ਕਾਰਣ ਮੌਨਸੂਨ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਬਣਦਾ ਹੈ ਕਾਰਣ

0
42

ਮਾਨਸਾ 21 ਜੂਨ  (ਸਾਰਾ ਯਹਾ/ਬਲਜੀਤ ਸ਼ਰਮਾ) ਮਾਨਸਾ ਸ਼ਹਿਰ ਦੇ ਵਾਰਡ ਨੰਬਰ 7,8 ਅਤੇ 9 ਵਿੱਚ ਸੀਵਰੇਜ਼ ਦੀ ਸਮੱਸਿਆ ਅਸਤ ਵਿਅਸਤ ਹੋ ਚੁੱਕੀ ਹੈ। ਇਸੇ ਤਰ੍ਹਾਂ ਪਿਛਲੇ ਦਿਨੀਂ ਨਵੀਂ ਬਣੀ ਸਿਨੇਮਾ ਰੋਡ ਉੱਪਰ ਮਾਨਸਾ ਸ਼ਹਿਰ ਵਿੱਚ 5 ਮਿੰਟ ਮੀਂਹ ਪੈਣ ਨਾਲ ਹੀ ਨਾਲੀਆਂ ਦਾ ਪਾਣੀ ਨਵੀਂ ਬਣੀ ਇਸ ਸੜਕ ’ਤੇ ਆ ਗਿਆ ਜਿਸ ਕਾਰਣ ਮਾਨਸਾ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅੱਜ ਵਾਰਡ ਨੰ:7,8 ਅਤੇ 9 ਦੇ ਵਸਨੀਕਾਂ ਵੱਲੋਂ ਆਪਣੇ ਵਾਰਡ ਵਿੱਚ ਲਾਭ ਸਿੰਘ ਵਾਲੀ ਗਲੀ ਦੇ ਅਖੀਰ ਵਾਲੇ ਪਾਸੇ ਚੱਕੀ ਕੋਲ ਵਾਰਡ ਨੰ:7,8,9 ਦੀਆਂ ਗਲੀਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਇੱਕ ਇੱਕ ਫੁੱਟ ਸੀਵਰੇਜ਼ ਦਾ ਗੰਦਾ ਪਾਣੀ ਸੜਕਾਂ ਉੱਪਰ ਖੜ੍ਹਾ ਹੈ ਜਿਸ ਕਾਰਣ ਇਸ ਖੇਤਰ ਵਿੱਚ ਪਿਛਲੇ ਸਾਲ 60# ਤੋਂ ਵੱਧ ਵਸਨੀਕਾਂ ਨੂੰ ਡੇਂਗੂ ਤੇ ਪੀਲੀਏ ਦੀ ਬਿਮਾਰੀ ਹੋ ਗਈ ਸੀ ਪਰ ਮਾਨਸਾ ਪ੍ਰਸ਼ਾਸਨ ਦੇ ਕੰਨ *ਤੇ ਕੋਈ ਜੂੰ ਨਹੀਂ ਸਰਕੀ। ਵਾਰਡ ਵਾਸੀਆਂ ਵੱਲੋਂ ਵਾਰ ਵਾਰ ਪ੍ਰਸ਼ਾਸਨ ਅਤੇ ਉਨ੍ਹਾਂ ਦੇ ਚੁਣੇ ਹੋਏ ਐਮHਐਲHਏH ਅਤੇ ਹੋਰ ਰਾਜਨੀਤਿਕ ਲੋਕਾਂ ਨੁੂੰ ਵਾਰ ਵਾਰ ਮਿਿਲਆ ਗਿਆ ਪਰ ਮੌਕੇ *ਤੇ ਪਹੁੰਚ ਕੇ ਕਿਸੇ ਨੇ ਵੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਪਹਿਲ ਨਹੀਂ ਕੀਤੀ। ਇਸ ਸਮੱਸਿਆ ਦੇ ਹੱਲ ਲਈ ਅੱਜ ਇੰਨ੍ਹਾਂ ਵਾਰਡਾਂ ਦੇ ਲੋਕਾਂ ਵਲੋਂ ਮਾਨਸਾ ਦੇ ਸਮਾਜ ਸੇਵੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੂੰ ਮੌਕਾ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਯਤਨ ਕਰਨ ਲਈ ਕਿਹਾ ਗਿਆ। ਇਸਤੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਮਾਨਸਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਅਗਰ ਇਸ ਪਾਣੀ ਦੀ ਨਿਕਾਸੀ ਨਾ ਕਰਵਾਈ ਗਈ ਅਤੇ ਨਵਾਂ ਸੀਵਰੇਜ ਨਾ ਪਾਇਆ ਗਿਆ ਤਾਂ ਉਹ ਇੰਨ੍ਹਾਂ ਵਾਰਡ ਵਾਸੀਆਂ ਨੂੰ ਨਾਲ ਲੈਕੇ

ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਉਣਗੇ। ਇਸਤੋਂ ਪਹਿਲਾਂ ਉਹ ਮੰਗਲਵਾਰ ਨੂੰ ਇਸ ਵਾਰਡ ਦੇ ਲੋਕਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਮਿਲ ਕੇ ਅਲਟੀਮੇਟਮ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਅਤੇ ਮਾਨਸਾ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਮਾਨਸਾ ਸ਼ਹਿਰ ਦੇ ਸੀਵਰੇਜ਼ ਸਮੱਸਿਆ ਦੇ ਹੱਲ ਲਈ ਮਾਨਸਾ ਰੇੇਲਵੇ ਲਾਈਨ ਦੇ ਹੇਠਾ ਅੰਡਰ ਬ੍ਰਿਜ ਦੇ ਨਜ਼ਦੀਕ ਇੱਕ 4 × 4 ਮੀਟਰ ਦਾ ਚੈਂਬਰ ਬਨਾਉਣ ਸਬੰਧੀ ਇੱਕ ਪ੍ਰਪੋਜ਼ਲ ਉੱਤਰੀ ਰੇਲਵੇ ਪਾਸੋਂ ਪਾਸ ਕਰਵਾ ਦਿੱਤਾ ਹੋਇਆ ਹੈ। ਇਸ ਚੈਂਬਰ ਨੂੰ ਬਨਾਉਣ ਸਬੰਧੀ ਨਗਰ ਕੌਂਸਲ ਮਾਨਸਾ ਵੱਲੋਂ ਲੋੜੀਂਦੇ ਪੈਸੇ ਭਰੇ ਜਾਣੇ ਸਨ ਪਰ ਨਗਰ ਕੌਂਸਲ ਮਾਨਸਾ ਵੱਲੋਂ ਉਪਰੋਕਤ ਰਕਮ 4 ਲੱਖ 75 ਹਜ਼ਾਰ ਰੁਪਏ ਉੱਤਰੀ ਰੇਲਵੇ ਦੇ ਪੱਤਰ ਨੰ: 473$ਡਬਲਿਊ$842$1$256$ਲੈਂਡ ਸਬੰਧੀ ਨਹੀਂ ਭਰੇ ਗਏ ਜਿਸ ਕਾਰਣ ਮਾਨਸਾ ਸ਼ਹਿਰ ਦੀ ਸੀਵਰੇਜ਼ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ। ਇਸ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਪਰੋਕਤ ਪੱਤਰ ਨੂੰ ਦੁਬਾਰਾ ਜਾਰੀ ਕਰਵਾਕੇ ਉੱਤਰੀ ਰੇਲਵੇ ਪਾਸ ਬਣਦੇ ਪੈਸੇ ਜਮ੍ਹਾਂ ਕਰਵਾਕੇ ਮਾਨਸਾ ਸ਼ਹਿਰ ਦੇ ਵਿਚਾਲੇ ਪੈਂਦੀ ਰੇਲਵੇ ਲਾਇਨ ਦੇ ਹੇਠਾਂ ਦੀ ਇਸ ਚੈਂਬਰ ਵਿੱਚ ਮਾਨਸਾ ਦੇ ਸੀਵਰੇਜ਼ ਅਤੇ ਵਰਖਾ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸੀਵਰੇਜ਼ ਅਤੇ ਵਰਖਾ ਦਾ ਪਾਣੀ ਕੁਦਰਤੀ ਵਹਾਓ ਵਾਲੀ ਸਾਈਡ ਨਹੀਂ ਜਾ ਪਾ ਰਿਹਾ ਅਤੇ ਨਤੀਜੇ ਵਜੋਂ ਸਿਨੇਮਾ ਰੋਡ, ਲੱਲੂਆਣਾ ਰੋਡ, ਗਾਂਧੀ ਸਕੂਲ, 33 ਫੁੱਟ ਸੜਕ ਅਤੇ ਵਾਰਡ ਨੰ:7,8,9 ਵਿੱਚ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਇਸ ਏਰੀਏ ਵਿੱਚ 2 ਤੋਂ ਲੈਕੇ 4 ਫੁੱਟ ਤੱਕ ਸੀਵਰੇਜ਼ ਦਾ ਪਾਣੀ ਭਰ ਜਾਂਦਾ ਹੈ।
ਇਸ ਸਮੇਂ ਮਾਨਸਾ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਵਾਰਡ ਵਾਸੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇੰਨ੍ਹਾਂ ਵਾਰਡਾਂ ਦੇ ਵਸਨੀਕ ਵਿੱਕੀ ਰਾਣਾ, ਰਾਮ ਸਿੰਘ, ਰਮਨਦੀਪ ਸਿੰਘ, ਹਰੀਸ਼ ਬਾਂਸਲ, ਅਮਨਦੀਪ ਸਿੰਘ, ਪਰਮਦੀਪ ਸਿੰਘ, ਵਰਿੰਦਰ ਯਾਦਵ, ਸੂਬਾ ਚੱਕੀ ਵਾਲਾ, ਗੁਰਦੀਪ ਸਿੰਘ ਖਿੱਪਲ, ਗੁਰਪ੍ਰੀਤ ਸਿੰਘ ਲਾਲੀ ਅਤੇ ਸੱਤਪਾਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here