ਜਟਾਣਾ ਕਲਾਂ ਚ ਕੰਧ ਡਿੱਗਣ ਕਾਰਨ 50 ਸਾਲਾਂ ਗਰੀਬ ਕਿਸਾਨ ਮਜਦੂਰ ਦੀ ਮੌਤ

0
108

ਮਾਨਸਾ 21 ਜੂਨ (ਸਾਰਾ ਯਹਾ/ ਬੀ.ਪੀ.ਐਸ) ਪਿੰਡ ਜਟਾਣਾ ਕਲਾਂ ਚ ਇੱਕ ਗਰੀਬ ਕਿਸਾਨ ਮਜਦੂਰ ਤੇ ਕੰਧ ਡਿੱਗ ਜਾਣ ਕਰਕੇ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਮਾਇਆ ਰਾਮ ਨੇ ਦੱਸਿਆ ਭੋਲਾ ਸਿੰਘ ਵਾਸੀ ਜਟਾਣਾ ਕਲਾਂ ਖੇਤ ਕੰਮ ਕਰ ਰਿਹਾ ਸੀ। ਤੇਜ ਹਨੇਰੀ ਤੇ ਝੱਖ਼ੜ ਆਉਣ ਕਰਕੇ ਉਹ ਇੱਕ ਮਕਾਨ ਦੀ ਕੰਧ ਦੀ ਓਟ ਲੈਕੇ ਖੜ ਗਿਆ ਤਾਂ ਕਿ ਤੇਜ ਹਨੇਰੀ ਤੇ ਝੱਖੜ ਤੋ ਬਚਾਅ ਹੋ ਸਕੇ ਪਰ ਅਚਾਨਕ ਤੇਜ ਹਨੇਰੀ ਕਾਰਨ ਮਕਾਨ ਦੀ ਕੰਧ ਉਸ ਉੱਪਰ ਡਿੱਗ ਪਈ ਤੇ ਉਹ ਗੰਭਿਰ ਜਖਮੀ ਹੋ ਗਿਆ। ਜਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਲਿਜਾਇਆ ਜਾ ਰਿਹਾ ਸੀ ਤਾਂ ਰਾਸਤੇ ਵਿਚ ਉਸ ਦੀ ਮੌਤ ਹੋ ਗਈ। ਸਰਦੂਲਗੜ੍ਹ ਪੁਲਸ ਨੇ ਮ੍ਰਿਤਕ ਦੀ ਪਤਨੀ ਅੰਗੂਰੀ ਉਰਫ ਪਰਮਜੀਤ ਕੌਰ ਦੇ ਬਿਅਾਨਾਂ ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਕੇ ਮ੍ਰਿਤਕ ਦੇਅ ਵਾਰਸ਼ਾ ਦੇ ਹਵਾਲੇ ਕਰ ਦਿੱਤੀ ਹੈ ਜਿਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਚਾਰ ਬੱਚੇ ਛੱਡ ਗਿਆ ਹੈ। ਭੋਲਾ ਸਿੰਘ ਇੱਕ ਗਰੀਬ ਕਿਸਾਨ ਮਜਦੂਰ ਸੀ।ਉਹ ਮਜਦੂਰੀ ਆਦਿ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ। ਉਸ ਦੀ ਮੌਤ ਹੋਣ ਕਾਰਨ ਪਰਿਵਾਰ ਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਸਮੂਹ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਸਿਰ ਚੜ੍ਹਿਆ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਮੁਆਫ ਕੀਤਾ ਜਾਵੇ , ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਦਸ ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ, ਖਜਾਨਚੀ ਚਾਨਣ ਸਿੰਘ ਜਟਾਣਾ, ਭਿੰਦਰ ਜਟਾਣਾ ਗੁਰਮੇਲ ਸਿੰਘ ਫੌਜੀ, ਬੀਰਾ ਸਿੰਘ ਮੈਂਬਰ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here