ਮੀਡੀਆ ਖ਼ਿਲਾਫ਼ ਗ਼ਲਤ ਪੋਸਟ ਪਾਉਣ ਵਾਲੇ ਨੇ ਪੱਤਰਕਾਰਾਂ ਤੋ ਮੰਗੀ ਲਿਖਤੀ ਮੁਆਫ਼ੀ

0
282

ਮਾਨਸਾ 21 ਜੂਨ(  (ਸਾਰਾ ਯਹਾ/ਬੀ.ਪੀ.ਐਸ ): ਪਿਛਲੇ ਦਿਨੀਂ ਪਿੰਡ ਫੱਤਾ ਮਾਲੋਕਾ ਦੇ ਰਾਕੇਸ਼ ਕੁਮਾਰ ਜਿੰਦਲ ਵੱਲੋਂ ਸੋਸ਼ਲ ਮੀਡੀਆ ਫੇਸਬੁੱਕ ਤੇ ਪੱਤਰਕਾਰ ਭਾਈਚਾਰ ਸਬੰਧੀ ਗਲਤ ਪੋਸਟ ਪਾ ਕੇ ਸਮੂਹ ਮੀਡੀਏ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਜਿਸ ਕਰਕੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਸੀ। ਮੀਡੀਆ ਕਲੱਬ ਸਰਦੂਲਗੜ੍ਹ ਵੱਲੋਂ ਬਣਾਈ ਗਈ ਛੇ ਮੈਂਬਰੀ ਕਮੇਟੀ ਵੱਲੋਂ ਮੀਡੀਆ ਖ਼ਿਲਾਫ਼ ਪੋਸਟ ਪਾ ਕੇ ਪੱਤਰਕਾਰ ਭਾਈਚਾਰੇ ਨੂੰ ਬਦਨਾਮ ਕਰਨ ਵਾਲੇ ਦੇ ਖ਼ਿਲਾਫ਼ ਡੀਐਸਪੀ ਸਰਦੂਲਗੜ੍ਹ ਨੂੰ ਕਾਨੂੰਨੀ ਕਾਰਵਾਈ ਕਰਨ ਸਬੰਧੀ ਇੱਕ ਸ਼ਿਕਾਇਤ ਦਿੱਤੀ ਗਈ। ਇਸ ਮਾਮਲੇ ਦੇ ਸੰਬੰਧ ਵਿਚ ਅੱਜ ਮੀਡੀਆ ਕਲੱਬ ਸਰਦੂਲਗੜ੍ਹ ਵੱਲੋਂ ਡੇਰਾ ਬਾਬਾ ਹਕਤਾਲਾ ਸਰਦੂਲਗੜ੍ਹ ਵਿਖੇ ਇੱਕ ਮੀਟਿੰਗ ਰੱਖੀ ਗਈ। ਜਿਸ ਵਿੱਚ ਕਸਬਾ ਝੁਨੀਰ ਦੇ ਪੱਤਰਕਾਰਾਂ ਨੇ ਵੀ ਭਾਗ ਲਿਆ। ਮੀਟਿੰਗ ਦੌਰਾਨ ਪਿੰਡ ਫੱਤਾ ਮਾਲੋਕਾ ਦੀ ਗ੍ਰਾਮ ਪੰਚਾਇਤ ਵੀ ਪਹੁੰਚੀ। ਮੀਟਿੰਗ ਦੌਰਾਨ ਰਾਕੇਸ਼ ਕੁਮਾਰ ਜਿੰਦਲ ਵੱਲੋਂ ਫੇਸਬੁੱਕ ਤੇ ਪਾਈ ਗਈ ਆਪਣੀ ਪੋਸਟ ਦੀ ਸਾਰਿਆਂ ਦੇ ਸਾਹਮਣੇ ਗਲਤੀ ਮੰਨਦਿਆ ਸਮੂਹ ਪੱਤਰਕਾਰ ਭਾਈਚਾਰੇ ਤੋਂ  ਲਿਖਤੀ ਮੁਆਫ਼ੀ ਮੰਗਦਿਆ ਫੇਸਬੁੱਕ ਤੋ ਆਪਣੀ ਪੋਸਟ ਡਲੀਟ ਕਰ ਦਿੱਤੀ ਅਤੇ ਅੱਗੇ ਤੋਂ ਅਜਿਹੀ ਕੋਈ ਵੀ ਪੋਸਟ ਨਾ ਪਾਉਣ ਦਾ ਵਆਦਾ ਕੀਤਾ।  ਇਸ ਮੌਕੇ ਪਿੰਡ ਫੱਤਾ ਮਾਲੋਕਾ ਦੇ ਸਰਪੰਚ ਗੁਰਸੇਵਕ ਸਿੰਘ ਨੇ ਕਿਹਾ ਕਿ ਸਾਨੂੰ ਹਮੇਸ਼ਾ ਅਜਿਹੀਆਂ ਪੋਸਟਾਂ ਸੋਸ਼ਲ ਮੀਡੀਏ ਤੇ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਕਿਸੇ ਵਿਸ਼ੇਸ਼ ਭਾਈਚਾਰੇ ਜਾਂ ਧਰਮ-ਜਾਤ ਦੇ ਵਿਰੁੱਧ ਹੋਣ। ਅਜਿਹੀਆਂ ਗਲਤ ਪੋਸਟਾਂ ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਭਾਈਚਾਰੇ ਨੂੰ ਖਤਮ ਕਰਦੀਆਂ ਹਨ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰਾ ਅਤੇ ਹੋਰ ਮੋਹਤਵਾਰ ਵਿਅਕਤੀ ਆਦਿ ਹਾਜ਼ਰ ਸਨ।ਕੈਪਸ਼ਨ: ਡੇਰਾ ਬਾਬਾ ਹਕਤਾਲਾ ਵਿਖੇ ਪੱਤਰਕਾਰ ਭਾਈਚਾਰੇ ਤੋਂ ਲਿਖਤੀ ਮੁਆਫ਼ੀ ਮੰਗਣ ਮੌਕੇ ਰਾਕੇਸ਼ ਕੁਮਾਰ ਜਿੰਦਲ ਮੋਹਤਵਾਰ ਵਿਅਕਤੀਆਂ ਨਾਲ।

LEAVE A REPLY

Please enter your comment!
Please enter your name here