*ਫਿਲਮ “ਮੁੰਡਾ ਰਾੱਕਸਟਾਰ” ਕਹਾਣੀ ਤੋਂ ਕਰਵਾਇਆ ਜਾਣੂ, ਫਿਲਮ ਦੀ ਪ੍ਰਮੋਸ਼ਨ ਲਈ ਟੀਮ ਪੁੱਜੀ ਮਾਨਸਾ*

0
116

ਮਾਨਸਾ 6 ਜਨਵਰੀ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਲਦ ਆ ਰਹੀ ਪੰਜਾਬੀ ਫਿਲਮ “ਮੁੰਡਾ ਰਾੱਕਸਟਾਰ” ਦੇ ਕਲਾਕਾਰ ਯੁਵਰਾਜ ਹੰਸ, ਆਦਿੱਤੀ ਆਰੀਆ, ਮੁਹੰਮਦ ਨਜੀਮ ਟੀ.ਵੀ. ਸਟਾਰ ਅਦਾਕਾਰ ਅੱਜ ਮਾਨਸਾ ਵਿਖੇ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਪੁੱਜੇ। ਇਸ ਪੂਰੇ ਪ੍ਰੋਗਰਾਮ ਦੇ ਸੰਚਾਲਕ ਵਿਸ਼ਵਜੀਤ ਬਰਾੜ ਨੇ ਕੀਤੀ ਅਤੇ  ਉਨ•ਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਵਿੱਚ ਲੱਗ ਰਹੀ ਹੈ। ਇਹ ਫਿਲਮ ਦਾ ਵਿਸ਼ਾ ਇੱਕ ਗਾਇਕ ਅਤੇ ਉਸ ਵੱਲੋਂ ਜਿੰਦਗੀ ਵਿੱਚ ਸਫਲ ਹੋਣ ਵਾਸਤੇ ਕੀਤੇ ਸੰਘਰਸ਼ ਦੀ ਕਹਾਣੀ ਹੈ।
ਯੁਵਰਾਜ ਹੰਸ, ਆਦਿੱਤੀ ਆਰੀਆ, ਮੁਹੰਮਦ ਨਜੀਮ ਟੀ.ਵੀ. ਸਟਾਰ ਅਦਾਕਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਦਾ ਮਿਲਣਾ ਜੋ ਗਾਉਣ ਦਾ ਸ਼ੋਂਕ ਰੱਖਦਾ ਹੈ। ਜਦੋਂ ਇਸ ਪਿੜ ਵਿੱਚ ਉੱਤਰਦਾ ਹੈ ਤਾਂ ਉਸ ਨੂੰ ਅਨੇਕਾਂ ਦੁਸ਼ਵਾਰੀਆਂ, ਪ੍ਰੇਸ਼ਾਨੀਆਂ, ਦਿੱਕਤਾਂ, ਔਕੜਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਉਸ ਦੇ ਗੀਤ ਚੋਰੀ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਇਹ ਸਾਰੀ ਕਹਾਣੀ ਇਸੇ ਦੁਆਲੇ ਘੁੰਮਦੀ ਹੈ। ਆਦਿੱਤੀ ਆਰੀਆ ਨੇ ਫਿਲਮ ਵਿੱਚ ਇੱਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਹੈ, ਜੋ ਫਿਲਮ ਦੀ ਕਹਾਣੀ ਵਿੱਚ ਉਸ ਸ਼ੋਂਕੀ ਗਾਇਕ ਦੇ ਲਈ ਆਪਣੇ ਤੌਰ ਤੇ ਲੜਾਈ ਲੜਣਾ ਹੈ ਅਤੇ ਉਸ ਦੀ ਕਹਾਣੀ ਨੂੰ ਸਰਕਾਰਾਂ ਅਤੇ ਸੰਬੰਧਿਤ ਵਿਅਕਤੀਆਂ ਤੱਕ ਪਹੁੰਚਾਉਂਦੀ ਹੈ। ਯੁਵਰਾਜ ਹੰਸ ਨੇ ਕਿਹਾ ਕਿ ਫਿਲਮ ਦਾ ਵਿਸ਼ਾ ਸਿੱਖਿਆ ਗਾਇਕ ਹੋਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਮਾਤਾ-ਪਿਤਾ ਦੀ ਗੱਲ ਜਿੰਦਗੀ ਵਿੱਚ ਮੰਨਣੀ ਜਰੂਰੀ ਸਮਝਣੀ ਚਾਹੀਦੀ ਹੈ।  ਜਦੋਂ ਅਸੀਂ ਬਚਪਨ ਦੇ ਪੜਾਅ ਵਿੱਚੋਂ ਨਿੱਕਲ ਕੇ ਵਿਆਹੁਤਾ ਜਿੰਦਗੀ ਵਿੱਚ ਆਉਂਦੇ ਹਾਂ ਤਾਂ ਬਚਪਨ ਵਿੱਚ ਮਾਤਾ-ਪਿਤਾ ਦੀਆਂ ਕਹੀਆਂ ਗੱਲ ਸੱਚ ਲੱਗਦੀਆਂ ਹਨ।  ਅਦਾਕਾਰ ਆਦਿੱਤੀ ਆਰੀਆ ਨੇ ਨੌਜਵਾਨਾਂ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੇ ਨੌਜਵਾਨਾਂ ਵਿੱਚ ਸਹਿਣਸ਼ੀਲਤਾ ਦੀ ਘਾਟ ਹੈ।  ਇਸੇ ਘਾਟ ਕਾਰਨ ਸਾਡੇ ਵਿੱਚ ਗੁੱਸਾ ਅਤੇ ਹੋਰ ਅਲਾਮਤਾਂ ਆ ਜਾਂਦੀਆਂ ਹਨ।  ਨੌਜਵਾਨਾਂ ਨੂੰ ਆਪਣੇ ਅੰਦਰ ਸਹਿਣਸ਼ੀਲਤਾ ਅਪਣਾਉਣ ਦੀ ਜਰੂਰਤ ਹੈ।  ਜਿਸ ਨਾਲ ਸਮਾਜ ਅਤੇ ਪਰਿਵਾਰਾਂ ਦਾ ਸਰੋਕਾਰ ਜੁੜਿਆ ਹੋਇਆ ਹੈ।  ਉਨ•ਾਂ ਨੇ ਫਿਲਮ ਅਦਾਕਾਰਾਂ ਲਈ ਨੌਜਵਾਨ ਮੁੰਡੇ-ਕੁੜੀਆਂ ਨੂੰ ਇਹ ਫਿਲਮ ਦੇਖਣ ਲਈ ਪ੍ਰੇਰਦਿਆਂ ਕਿਹਾ ਕਿ ਜੋ ਅਸੀਂ ਗਾਇਕਾਂ, ਅਦਾਕਾਰਾਂ ਦੀ ਚਮਕ-ਦਮਕ ਅਤੇ ਗਲੈਮਰ ਵਾਲੀ ਜਿੰਦਗੀ ਦੇਖਦੇ ਹਾਂ।  ਉਸ ਵਿੱਚ ਵੀ ਅਨੇਕਾਂ ਸੰਘਰਸ਼, ਲੰਮੀ ਦਾਸਤਾਨ ਅਤੇ ਅਨੇਕਾਂ ਔਖੇ-ਸੌਖੇ ਪੜਾਅ ਹੰਢਾਏ ਹੁੰਦੇ ਹਨ।  ਇਹੀ ਸਭ ਕੁਝ ਫਿਲਮ “ਮੁੰਡਾ ਰਾੱਕਸਟਾਰ” ਦੀ ਕਹਾਣੀ ਬਿਆਨ ਕਰਦੀ ਹੈ।  ਇਸ ਮੌਕੇ ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਹੋਰ ਸ਼ਹਿਰ ਵਾਸੀ ਹਾਜਰ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਜੈ ਸਿੰਗਲਾ, ਅਸ਼ੋਕ ਬਾਂਸਲ, ਲਖਵਿੰਦਰ ਮੂਸਾ, ਬਲਵੰਤ ਭਾਟੀਆ, ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਡਾ ਜਨਕ ਰਾਜ ਸਿੰਗਲਾ, ਵਿਕਰਮ ਟੈਕਸਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here