*ਪੰਜਾਬ ‘ਚ 4000 ਤੋਂ ਵੱਧ ਅਸਾਮੀਆਂ ‘ਤੇ ਭਰਤੀ, ਅਰਜ਼ੀ ਦੀ ਆਖਰੀ ਮਿਤੀ ਨੇੜੇ*

0
149

17,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਸਿੱਖਿਆ ਦੇ ਖੇਤਰ ‘ਚ ਸਰਕਾਰੀ ਨੌਕਰੀ ਦਾ ਸੁਪਨਾ ਵੇਖਣ ਵਾਲੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਪੰਜਾਬ ਸਿੱਖਿਆ ਭਰਤੀ ਬੋਰਡ ਨੇ ਹਜ਼ਾਰਾਂ ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਹੈ। ਕੋਈ ਵੀ ਉਮੀਦਵਾਰ ਜੋ ਇਸ ਭਰਤੀ ‘ਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ Educationrecruitmentboard.com ‘ਤੇ ਜਾ ਕੇ ਅਪਲਾਈ ਕਰ ਸਕਦਾ ਹੈ। ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਇਸ ਭਰਤੀ ਲਈ ਸਿਰਫ਼ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ। ਅਰਜ਼ੀ ਕਿਸੇ ਹੋਰ ਮਾਧਿਅਮ ਰਾਹੀਂ ਸਵੀਕਾਰ ਨਹੀਂ ਕੀਤੀ ਜਾਵੇਗੀ।

Teacher Recruitment 2022: ਇਸ ਮਿਤੀ ਤੱਕ ਕਰੋ ਅਪਲਾਈ

ਪੰਜਾਬ ਸਿੱਖਿਆ ਭਰਤੀ ਬੋਰਡ ‘ਚ ਮਾਸਟਰ ਕਾਡਰ ਦੀਆਂ ਖਾਲੀ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਬੋਰਡ ਨੇ ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਅਪ੍ਰੈਲ, 2022 ਰੱਖੀ ਹੈ। ਇਸ ਤੋਂ ਪਹਿਲਾਂ ਅਰਜ਼ੀ ਦੀ ਆਖਰੀ ਮਿਤੀ 31 ਮਾਰਚ 2022 ਤੱਕ ਸੀ, ਜਿਸ ਨੂੰ ਵਧਾ ਦਿੱਤਾ ਗਿਆ ਸੀ। ਹੁਣ ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਨੇੜੇ ਹੈ।

Teacher Recruitment 2022: ਵਿਦਿਅਕ ਯੋਗਤਾ ਤੇ ਉਮਰ ਸੀਮਾ

ਮਾਸਟਰ ਕਾਡਰ ਦੀਆਂ ਅਸਾਮੀਆਂ ‘ਤੇ ਭਰਤੀ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਬੈਚਲਰ ਡਿਗਰੀ ਤੇ ਬੀਐਡ ਦੀ ਡਿਗਰੀ ਹੋਣੀ ਚਾਹੀਦੀ ਹੈ। ਬਿਨੈਕਾਰ ਦੀ ਉਮਰ ਸੀਮਾ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਉਪਲੱਬਧ ਨੋਟੀਫਿਕੇਸ਼ਨ ਨੂੰ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ।

Teacher Recruitment 2022: ਭਰਤੀ ਦਾ ਵੇਰਵਾ

ਅਹੁਦਿਆਂ ਦੀ ਕੁੱਲ ਗਿਣਤੀ – 4161
ਅੰਗਰੇਜ਼ੀ ਲਈ ਅਸਾਮੀਆਂ ਦੀ ਗਿਣਤੀ – 790
ਗਣਿਤ ਲਈ ਅਸਾਮੀਆਂ ਦੀ ਗਿਣਤੀ – 912
ਸਾਇੰਸ ਲਈ ਅਸਾਮੀਆਂ ਦੀ ਗਿਣਤੀ – 859
ਹਿੰਦੀ ਲਈ ਅਸਾਮੀਆਂ ਦੀ ਗਿਣਤੀ – 240
ਪੰਜਾਬੀ ਲਈ ਅਸਾਮੀਆਂ ਦੀ ਗਿਣਤੀ – 534
ਸੋਸ਼ਲ ਸਟੱਡੀਜ਼ ਲਈ ਅਸਾਮੀਆਂ ਦੀ ਗਿਣਤੀ – 633
ਸੰਗੀਤ ਲਈ ਅਸਾਮੀਆਂ ਦੀ ਗਿਣਤੀ -25
ਸਰੀਰਕ ਸਿੱਖਿਆ ਲਈ ਅਸਾਮੀਆਂ ਦੀ ਗਿਣਤੀ – 168

Teacher Recruitment 2022: ਅਰਜ਼ੀ ਫੀਸ

ਜਨਰਲ ਕੈਟਾਗਰੀ ਲਈ – 1000 ਰੁਪਏ
ਰਾਖਵੀਂ ਕੈਟਾਗਰੀ ਲਈ – 500 ਰੁਪਏ

Teacher Recruitment 2022: ਕਿਵੇਂ ਕਰੀਏ ਅਪਲਾਈ?
ਉਮੀਦਵਾਰ ਹੇਠਾਂ ਦਿੱਤੇ ਗਏ ਆਸਾਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਆਪਣੀ ਅਰਜ਼ੀ ਨੂੰ ਪੂਰਾ ਕਰ ਸਕਦੇ ਹਨ।

ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ Educationrecruitmentboard.com ‘ਤੇ ਜਾਓ।

ਹੁਣ ਹੋਮ ਪੇਜ਼ ‘ਤੇ ਦਿਖਾਈ ਦੇਣ ਵਾਲੇ ਸਬੰਧਤ ਭਰਤੀ ਲਿੰਕ ‘ਤੇ ਕਲਿੱਕ ਕਰੋ।

ਹੁਣ ਤੁਸੀਂ ਇੱਕ ਨਵੇਂ ਪੇਜ਼ ‘ਤੇ ਆ ਜਾਓਗੇ।

ਇੱਥੇ ਮੰਗੀ ਜਾ ਰਹੀ ਜਾਣਕਾਰੀ ਦਰਜ ਕਰਕੇ ਆਪਣੇ ਆਪ ਨੂੰ ਰਜਿਸਟਰ ਕਰੋ।

ਹੁਣ ਆਈਡੀ ਅਤੇ ਪਾਸਵਰਡ ਰਾਹੀਂ ਲੌਗਇਨ ਕਰੋ।

ਹੁਣ ਮੰਗੀ ਜਾ ਰਹੀ ਜਾਣਕਾਰੀ ਦਰਜ ਕਰੋ ਅਤੇ ਦਸਤਾਵੇਜ਼ਾਂ ਨੂੰ ਅਪਲੋਡ ਕਰੋ।

ਹੁਣ ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਸਬਮਿਟ ਕਰੋ।

ਅਰਜ਼ੀ ਫ਼ਾਰਮ ਨੂੰ ਡਾਊਨਲੋਡ ਕਰੋ ਤੇ ਅੱਗੇ ਦੀ ਜ਼ਰੂਰਤ ਲਈ ਇਸ ਦਾ ਪ੍ਰਿੰਟ ਆਊਟ ਲੈ ਲਓ

LEAVE A REPLY

Please enter your comment!
Please enter your name here