*ਗੁਰਪੁਰਬ ਦੇ ਮੌਕੇ ਪਿੰਡ ਬੁਰਜ ਢਿੱਲਵਾਂ ਵਿਖੇ ਸ਼ੂਗਰ ਅਤੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ*

0
57

ਮਾਨਸਾ 15 ਨਵੰਬਰ   (ਸਾਰਾ ਯਹਾਂ/ਜੋਨੀ ਜਿੰਦਲ )ਗੁਰਪੁਰਬ ਦੇ ਮੌਕੇ ਉਪਰ ਕਿਸਾਨ, ਦੁਕਾਨਦਾਰ, ਮਜ਼ਦੂਰ ਮੁਲਾਜ਼ਮ
ਏਕਤਾ ਦੇ ਬੈਨਰ ਹੇਠ 19 ਨਵੰਬਰ ਨੂੰ ਸਵੇਰੇ 10 ਵਜੇ ਪਿੰਡ ਬੁਰਜ ਢਿੱਲਵਾਂ ਗੁਰਦੁਆਰਾ ਸਾਹਿਬ ਵਿਖੇ
ਵਿਨਕੇਅਰ ਹਸਪਤਾਲ ਬਠਿੰਡਾ ਵੱਲੋਂ ਸ਼ੂਗਰ, ਥਾਇਰਾਇਡ, ਹਾਰਮੋਨਜ਼ ਦੇ ਡਾਕਟਰ ਡਾ: ਸ਼ਵੇਤਾ ਬਾਂਸਲ
ਐਮHਡੀH,ਡੀHਐਮH,ਐਂਡੋਕ੍ਰੋਨੋਲੋਜਿਸਟ, ਅਤੇ ਪੇਟ ਤੇ ਲੀਵਰ ਦੀਆਂ ਬਿਮਾਰੀਆਂ ਦੇ ਮਾਹਿਰ ਡਾH ਦੀਪਕ
ਬਾਂਸਲ ਐਮHਡੀH,ਡੀHਐਮH ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ
ਦਿੰਦਿਆਂ ਬੁਰਜ ਢਿੱਲਵਾਂ ਦੇ ਸਰਪ੍ਰਸਤ ਪ੍ਰਧਾਨ ਸਰਪੰਚ ਪੰਚ ਯੂਨੀਅਨ ਜਿਲ੍ਹਾ ਮਾਨਸਾ ਜਗਦੀਪ ਸਿੰਘ ਨੇ
ਦੱਸਿਆ ਕਿ ਉਨ੍ਹਾਂ ਦੇ ਪਿੰਡ ਗੁਰਦੁਆਰਾ ਸਾਹਿਬ ਵਿਖੇ ਇਹ ਕੈਂਪ ਲਾਇਆ ਜਾਵੇਗਾ ਜਿਸ ਵਿੱਚ ਆਸੇ ਪਾਸੇ ਦੇ
ਪਿੰਡਾਂ ਦੇ ਵਸਨੀਕਾਂ ਨੂੰ ਇਸ ਕੈਂਪ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ
ਲੋੜਵੰਦ ਅਤੇ ਗਰੀਬ ਵਿਅਕਤੀਆਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਇਸ ਕੈਂਪ ਲਈ ਇਲਾਕੇ
ਦੇ ਸਰਪੰਚ ਅਤੇ ਵੱਖ ਵੱਖ ਕਲੱਬਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ
ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਨਸਾ ਜਿਲ੍ਹੇ
ਦੇ ਪੰਚਾਂ ਅਤੇ ਸਰਪੰਚਾਂ ਨਾਲ ਮਿਲਕੇ ਸਮਾਜ ਸੇਵਾ ਲਈ ਜਰੂਰੀ ਕੰਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਇਸ ਲੜੀ ਅਧੀਨ ਪਹਿਲਾ ਕੈਂਪ ਪਿੰਡ ਬੁਰਜ ਢਿੱਲਵਾਂ ਵਿੱਚ ਲਗਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ
ਜਗਦੀਪ ਸਿੰਘ ਸਰਪੰਚ ਬੁਰਜ ਢਿੱਲਵਾਂ ਜਿਥੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਦੇ ਕਾਰਜ ਕਰਵਾ ਰਹੇ
ਹਨ ਅਤੇ ਕਰੋਨਾ ਕਾਲ ਦੌਰਾਨ ਵੀ ਉਨ੍ਹਾਂ ਵੱਲੋਂ ਸਾਰੇ ਪੰਜਾਬ ਦੇ ਸਰਪੰਚਾਂ ਵਿਚ ਅਗਾਂਹ ਹੁੰਦੇ ਹੋਏ ਜਿਥੇ ਸੈਲਫ
ਲੌਕ ਡਾਊਨ ਲਾਉਣ ਵਿੱਚ ਪਹਿਲ ਕੀਤੀ ਉਥੇ ਮਾਨਸਾ ਪੁਲਿਸ ਪ੍ਰਸ਼ਾਸਨ ਨਾਲ ਮਿਲਕੇ ਘਰ ਘਰ ਪੈਨਸ਼ਨਾਂ
ਅਤੇ ਘਰ ਘਰ ਰਾਸ਼ਨ ਗਰੀਬ ਵਿਅਕਤੀਆਂ ਨੂੰ ਪਹੁੰਚਵਾਇਆ ਜਿਸਦੀ ਚਰਚਾ ਸਾਰੇ ਮਾਨਸਾ ਜਿਲ੍ਹੇ ਵਿੱਚ ਹੈ।
ਉਨ੍ਹਾਂ ਕਿਹਾ ਕਿ ਇਹ ਮੈਡੀਕਲ ਕੈਂਪ ਪੰਚਾਇਤਾਂ ਅਤੇ ਕਲੱਬਾਂ ਦੇ ਸਹਿਯੋਗ ਆਉਣ ਵਾਲੇ ਦਿਨਾਂ ਵਿੱਚ ਸਾਰੇ
ਮਾਨਸਾ ਵਿਧਾਨ ਸਭਾ ਹਲਕੇ ਵਿੱਚ ਲਗਾਏ ਜਾਣਗੇ। ਇਸ ਮੌਕੇ ਸੁਸ਼ੀਲ ਕੁਮਾਰ, ਅਸ਼ੋਕ ਕੁਮਾਰ, ਅਮਰ ਜਿੰਦਲ,
ਸੁਨੀਲ ਕੁਮਾਰ, ਰਾਜ ਸਿੰਘ, ਬਲਵਿੰਦਰ ਸਿੰਘ ਅਤੇ ਗੋਰਾ ਲਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here