*ਪੰਜਾਬ ਸਰਕਾਰ ਅਤੇ D.G.P ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ- ਐਸ.ਐਸ.ਪੀ ਡਾ. ਸੰਦੀਪ*

0
50

ਮਾਨਸਾ 15,ਨਵੰਬਰ   (ਸਾਰਾ ਯਹਾਂ/ਮੁੱਖ ਸੰਪਾਦਕ ) :ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ
ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾ ਅਤੇ ਡਾਇਰੈਕਟਰ
ਜਨਰਲ ਪੁਲਿਸ ਪੰਜਾਬ ਸ੍ਰੀ ਇੱਕਬਾਲਪ੍ਰੀਤ ਸਿੰਘ ਸਹੋਤਾ, ਆਈ.ਪੀ.ਅ ੈਸ. ਜੀ ਦੇ ਦਿਸ਼ਾ ਨਿਰਦੇਸ ਼ਾ ਮੁਤਾਬਿਕ
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ
ਅਪਨਾਈ ਗਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਵਿੱਚ ਮਾਨਸਾ ਪੁਲਿਸ ਵੱਲੋਂ ਨਸਿ਼ਆ ਦੀ
ਰੋਕਥਾਮ ਕਰਨ ਲਈ ਜਿਲਾ ਅੰਦਰ ਵਿਸੇਸ ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ ਵੱਧ ਤੋਂ ਵੱਧ
ਫੋਰਸ ਲਗਾ ਕੇ ਅਸਰਦਾਰ ਢੰਗ ਨਾਲ ਗਸ ਼ਤਾ ਤੇ ਨਾਕਾਬ ੰਦੀਆ ਜਾਰੀ ਰੱਖ ਕੇ ਮਾਨਸਾ ਪੁਲਿਸ ਵੱਲੋਂ ਇੱਕ
ਮਹੀਨੇ ਅੰਦਰ ਨਸਿ ਼ਆਂ ਦੀ ਵਧੇਰ ੇ ਬਰਾਮਦਗੀ ਕਰਵਾਉਣ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਜਿਲਾ ਪੁਲਿਸ ਮਾਨਸਾ ਵੱਲੋਂ ਐਨ.ਡੀ.ਪੀ.ਅ ੈਸ. ਐਕਟ ਤਹਿਤ ਕਾਰਵਾਈ ਕਰਦੇ ਹੋਏ ਬੀਤੇ ਇੱਕ ਮਾਂਹ ਦੌਰਾਨ
26 ਮੁਕੱਦਮ ੇ ਦਰਜ਼ ਕਰਕੇ 34 ਮ ੁਲਜਿਮਾਂ ਨੂੰ ਗਿ ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ 1 ਕਿਲੋ 650 ਗ੍ਰਾਮ
ਅਫੀਮ, 12490 ਨਸ਼ੀਲੀਆਂ ਗੋਲੀਆਂ, 15 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 53 ਨਸ਼ੀਲੀਆਂ ਸੀਸ ਼ੀਆਂ ਅਤੇ 74
ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ
43 ਮੁਕੱਦਮੇ ਦਰਜ ਼ ਕਰਕੇ 44 ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 173 ਲੀਟਰ ਸ਼ਰਾਬ ਠੇਕਾ, 109
ਲੀਟਰ ਸ ਼ਰਾਬ ਨਜਾਇਜ, 1740 ਕਿਲੋ ਲਾਹਣ ਅਤੇ 2 ਚਾਲੂ ਭੱਠੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸੇ
ਤਰਾ ਜੂਆ ਐਕਟ ਤਹਿਤ 15 ਮੁਕੱਦਮ ੇ ਦਰਜ਼ ਕਰਕੇ 18 ਮੁਲਜਿਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਹਨਾਂ ਪਾਸੋਂ
42420/—ਰੁਪਏ ਨਗਦੀ ਜੂਆ ਬਰਾਮਦ ਕੀਤੀ ਗਈ ਹੈ।

ਡਾ. ਗਰਗ ਜੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਾ ਤੱਸਕਰਾ
ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖ ਕੇ ਜਿਲ੍ਹਾ ਅੰਦਰ
ਨਸਿ਼ਆਂ ਦੀ ਮੁਕ ੰਮਲ ਰੋ ਕਥਾਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਨਸ ਼ਾ ਤੱਸਕਰਾ ਅਤੇ ਮਾੜੇ ਅਨਸਰਾ
ਵਿਰੁੱਧ ਜਾਣਕਾਰੀ ਦੇਣ ਲਈ ਮਾਨਸਾ ਪੁਲਿਸ ਵੱਲੋਂ ਪਬਲਿਕ ਦੀ ਸਹੂਲਤ ਲਈ ਇੱਕ ਵਟਸਐਪ ਨੰਬਰ
8054—100—112 ਜਾਰੀ ਕੀਤਾ ਗਿਆ ਹੈ ਜੋ ਹਰ ਸਮੇਂ ਚਾਲੂ ਰਹੇਗਾ। ਇਸ ਨੰਬਰ ਤੇ ਕੋਈ ਵੀ ਵਿਅਕਤੀ
ਕਿਸੇ ਵੀ ਸਮੇਂ ਨਸ ਼ਾ ਤੱਸਕਰਾ ਅਤੇ ਮਾੜੇ ਅਨਸਰਾ ਸਬੰਧੀ ਜਾਣਕਾਰੀ ਦੇ ਕ ੇ ਮਾਨਸਾ ਪੁਲਿਸ ਵੱਲੋਂ ਨਸ਼ਾ
ਮੁਕਤ ਸਮਾਜ ਦੀ ਸਿਰਜਣਾ ਲਈ ਆਰੰਭੀ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ, ਜਿਸਦੀ ਪਹਿਚਾਣ ਗੁਪਤ ਰੱਖੀ
ਜਾਵੇਗੀ।

LEAVE A REPLY

Please enter your comment!
Please enter your name here