ਸੈਕੰਡਰੀ ਸਕੂਲ ਭਾਦੜਾ ਦੀ ਕੰਪਿਊਟਰ ਅਧਿਆਪਕਾ ਮਮਤਾ ਰਾਣੀ ਆਨ ਲਾਈਨ ਸਿੱਖਿਆ ਦੇਣ ਵਿੱਚ ਮੋਹਰੀ

0
103

ਮਾਨਸਾ, 11 ਜੁਲਾਈ (ਸਾਰਾ ਯਹਾ/ ਜੋਨੀ ਜਿੰਦਲ) : ਵਿਸ਼ਵ ਵਿਆਪੀ ਮਹਾਂਮਾਰੀ ਕਰੋਨਾ ਦੌਰਾਨ ਜਿੱਥੇ ਸਕੂਲੀ ਵਿਦਿਆਰਥੀ ਘਰ ਬੈਠਣ ਨੂੰ ਮਜਬੂਰ ਹਨ ਉੱਥੇ ਕਿਵੇਂ ਨਾ ਕਿਵੇਂ ਕਰਕੇ ਅਧਿਆਪਕ ਹਰ ਹੀਲੇ ਵਸੀਲੇ ਵਰਤ ਕੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਅਜਿਹੀ ਹੀ ਸਰਕਾਰੀ ਸੈਕੰਡਰੀ ਸਕੂਲ ਭਾਦੜਾ ਦੀ ਕੰਪਿਊਟਰ ਅਧਿਆਪਕਾ ਮਮਤਾ ਰਾਣੀ ਹੈ, ਜੋ ਰੋਜ਼ਾਨਾ ਆਪਣੀ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਵੇਂ-ਨਵੇਂ ਤਰੀਕਿਆਂ ਨਾਲ ਆਨਲਾਈਨ ਮਾਧਿਅਮ ਰਾਹੀਂ ਬੱਚਿਆਂ ਦੇ ਰੂ ਬ ਰੂ ਹੋ ਰਹੀ ਹੈ। ਇਸ ਅਧਿਆਪਕਾ ਦਾ ਪਿਛਲੇ ਦਿਨੀਂ ਦੋਆਬਾ ਰੇਡੀਓ ਤੇ ਕੰਪਿਊਟਰ ਵਿਸ਼ੇ ਤੇ ਅਧਾਰਿਤ ਇੱਕ ਲੈਕਚਰ ਵੀ ਪ੍ਰਸਾਰਿਤ ਹੋਇਆ ਸੀ, ਜੋ ਕਿ ਰਾਜ ਭਰ ਦੇ ਅਨੇਕਾਂ ਵਿਦਿਆਰਥੀਆਂ ਲਈ ਅਹਿਮ ਸਹਾਈ ਹੋਇਆ ਸੀ। ਘਰ ਬੈਠੇ ਬੱਚਿਆਂ ਨੂੰ ਉੱਚ ਕੋਟਿ ਦੀ ਸਿੱਖਿਆ ਦੇਣ ਲਈ ਇਹਨਾਂ ਨੇ ਇੱਕ ਯੂ-ਟਿਊਬ ਚੈੱਨਲ ‘ਕੰਪਿਊਟਰ ਦਿਕਸ਼ਾ’ ਵੀ ਸ਼ੁਰੂ ਕੀਤਾ ਹੋਇਆ ਹੈ। ਜਿਸ ਦਾ ਅਨੇਕਾਂ ਵਿਦਿਆਰਥੀ ਲਾਭ ਉਠਾ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਮਤਾ ਰਾਣੀ ਕੰਪਿਊਟਰ ਅਧਿਆਪਕਾ ‘ਈ ਸਕੂਲ ਕੁਇੰਜ਼’ ਦੀ ਟੀਮ ਮੈਂਬਰ ਵੀ ਹੈ, ਜਿਸ ਵਿੱਚ  ਵਿਦਿਆਰਥੀ ਸਮੇਂ ਸਮੇਂ ਤੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਨਿਖਾਰਦੇ ਰਹਿੰਦੇ ਹਨ। ਇਹ ਅਧਿਆਪਕਾ ਦਿਲਚਸਪ ਵੀਡੀਓ ਬਣਾ ਕੇ, ਵਿਸ਼ੇਸ਼ ਨੋਟਿਸ ਤਿਆਰ ਕਰਕੇ ਅਤੇ ਸਕਰੀਨ ਰਿਕਾਰਡ ਕਰਕੇ ਵਿਦਿਆਰਥੀਆਂ ਨੂੰ ਸਪੁਰਦ ਕਰ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਵੀ ਕਰੋਨਾਂ ਦੀ ਇਸ ਔਖੀ ਘੜੀ ਵਿੱਚ ਅਧਿਆਪਕਾਂ ਅਤੇ ਬੱਚਿਆਂ ਲਈ ਇੱਕ ਅਹਿਮ ਮਾਰਗ ਦਰਸ਼ਕ ਬਣ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਸਿੰਘ ਭਾਰਤੀ ਅਤੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਆਨ ਲਾਈਨ ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹੇ ਦੇ ਅਧਿਆਪਕ ਵਟਸ ਐਪ, ਜ਼ੂਮ ਐਪ, ਯੂ-ਟਿਊਬ, ਗੂਗਲ ਸ਼ੀਟ ਅਤੇ ਵੱਖ ਵੱਖ ਰੇਡੀਓ ਲੈਕਚਰਾਂ ਰਾਹੀਂ ਪੰਜਾਬ ਭਰ ਵਿੱਚੋਂ ਆਪਣਾ ਅਹਿਮ ਰੋਲ ਨਿਭਾ ਰਹੇ ਹਨ। ਉੱਧਰ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸੀਨੀਅਰ ਮੀਤ ਪ੍ਰਧਾਨ ਆਰਤੀ, ਗੁਰਪ੍ਰੀਤ ਕੌਰ ਤੇ ਸੁਰਿੰਦਰ ਕੌਰ ਨੇ ਕਿਹਾ ਸਾਨੂੰ ਅਜਿਹੇ ਅਧਿਆਪਕਾਂ ਤੇ ਮਾਣ ਹੈ, ਜੋ ਕਰੋਨਾਂ ਦੀ ਇਸ ਔਖੀ ਘੜੀ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ।

LEAVE A REPLY

Please enter your comment!
Please enter your name here