*ਸੀਪੀਆਈ ਦਾ 98 ਵੇ ਸਾਲਾ ਦੇ ਸਾਨਾਮੱਤਾ ਇਤਿਹਾਸ ਲਾਸਾਨੀ ਕੁਰਬਾਨੀਆਂ ਭਰਿਆ:ਕਾਮਰੇਡ ਅਰਸੀ*

0
15

ਮਾਨਸਾ 25 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਧ ਗੈਰ ਜਮਹੂਰੀਅਤ ਅਤੇ ਸੰਵਿਧਾਨਿਕ ਸੰਸਥਾਵਾਂ ਦੀ ਮਰਿਆਦਾ ਨੂੰ ਭੰਗ ਕਰ , ਫਿਰਕੂ ਜਹਿਰ ਦੇ ਜਰੀਏ ਭਾਈਚਾਰਕ ਸਾਝ ਨੂੰ ਤੋੜ ਕੇ ਫਾਸੀਵਾਦੀ ਤਾਕਤਾ ਕੇਵਲ ਇੱਕ ਫਿਰਕੇ ਦੇ ਰਾਜ ਸਥਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਦੋ ਦੇਸ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਇਆ ਜਾ ਰਿਹਾ ਹੈ , ਜਿਸਨੂੰ ਬਰਕਰਾਰ ਰੱਖਣ ਮਜਬੂਤ ਲੋਕਾਂ ਦਾ ਚੇਤਨ ਹੋਣਾ ਤੇ ਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਜ਼ਰੂਰੀ ਹੈ , ਇਨ੍ਹਾ ਸਬਦਾ ਦਾ ਪ੍ਰਗਟਾਵਾ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸੀਪੀਆਈ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਪ੍ਰਭਾਵਸਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਰਦਿਆਂ ਕਿਹਾ ਕਿ ਗੈਰਸੰਵਿਧਾਨਕ ਤਰੀਕੇ ਨਾਲ ਦੇਸ ਦੇ ਪ੍ਰਵਿੱਤਰ ਸੰਸਦ ਨੂੰ ਵਿਰੋਧੀ ਧਿਰ ਮੁਕਤ ਕਰਨਾ ਤੇ ਵੱਡੀ ਗਿਣਤੀ ਵਿੱਚ ਸੰਸਦ ਮੈਬਰਾ ਨੂੰ ਸਸਪੈਡ ਕਰਕੇ ਮੋਦੀ ਹਕੂਮਤ ਨੇ ਤਾਨਾਸਾਹੀ ਤੇ ਗੈਰ ਲੋਕਤੰਤਰੀ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ , ਜੋ ਅਤਿ ਨਿੰਦਣਯੋਗ ਹੈ । ਇਸ ਮੌਕੇ ਤੇ ਕਾਮਰੇਡ ਹਰਦੇਵ ਅਰਸੀ ਨੇ ਪਾਰਟੀ ਦਾ ਝੰਡਾ ਲਹਿਰਾਇਆ ਤੇ ਵਰਕਰਾਂ ਨੇ ਖੁਸੀ ਵਿੱਚ ਲੱਡੂ ਵੰਡੇ ।
ਇਸ ਮੌਕੇ ਤੇ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਾਰਟੀ ਪ੍ਰੋਗਰਾਮ ਨੂੰ ਆਮ ਲੋਕਾ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਨੋਜਵਾਨਾ ਵਰਗ ਸਮੇਤ ਸਾਰੇ ਮਿਹਨਤਕਸ ਲੋਕਾ ਤੱਕ ਪਹੁੰਚ ਬਣਾਈ ਜਾਵੇ । ਇਸ ਮੌਕੇ ਜ਼ਿਲ੍ਹਾ ਪਾਰਟੀ ਵੱਲੋਂ ਅਤੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਅਗਵਾਈ ਹੇਠ ਨਰੇਸ਼ ਬੁਰਜ ਹਰੀ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਨੂੰ ਵੱਖ-ਵੱਖ ਆਗੂਆ ਸੀਤਾਰਾਮ ਗੋਬਿੰਦਪੁਰਾ ,ਦਲਜੀਤ ਮਾਨਸਾਹੀਆ , ਦੇਵ ਪ੍ਰਕਾਸ ਬੁਢਲਾਡਾ , ਰੂਪ ਸਿੰਘ ਢਿੱਲੋ , ਰਤਨ ਭੋਲਾ , ਨਰੇਸ ਬੁਰਜਹਰੀ , ਕਰਨੈਲ ਭੀਖੀ , ਮਨਜੀਤ ਕੌਰ ਗਾਮੀਵਾਲਾ , ਨੇ ਇਨਕਲਾਬੀ ਮੁਬਾਰਕਾ ਪੇਸ ਕਰਦਿਆ ਖੱਬੀ ਲਹਿਰ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਅਰਵਿੰਦਰ ਕੌਰ , ਕਿਰਨਾ ਰਾਣੀ ਸਾਬਕਾ ਐਮ.ਸੀ. , ਹਰਮੀਤ ਸਿੰਘ ਬੌੜਾਵਾਲ , ਹਰਦਿਆਲ ਸਿੰਘ ਦਾਤੇਵਾਸ , ਸਰਪੰਚ ਮੰਡੇਰ , ਗੋਰਾ ਸਿੰਘ ਟਾਹਲੀਆ , ਸੁਖਦੇਵ ਸਿੰਘ ਮਾਨਸਾ , ਰਾਜਿੰਦਰ ਸਿੰਘ ਹੀਰੇਵਾਲਾ , ਭੋਲਾ ਸਿੰਘ ਜੋਗਾ, ਮੇਘਾ ਸਿੰਘ ਜੋਗਾ ,ਕਪੂਰ ਸਿੰਘ ਕੋਟਧਰਮੂ , ਹਰਨੇਕ ਸਿੰਘ ਬੱਪੀਆਣਾ , ਹਾਕਮ ਕਣਕਵਾਲ, ਬਲਵਿੰਦਰ ਸਿੰਘ ਕੋਟਧਰਮੂ, ਕਰਨੈਲ ਰਿਉਦ, ਮਨਪ੍ਰੀਤ ਸਿੰਘ ਫਰੀਦਕੇ , ਚਿਮਨਲਾਲ ਕਾਕਾ, ਬੰਬੂ ਸਿੰਘ ਤੇ ਸੁਖਦੇਵ ਸਿੰਘ ਬੌੜਾਵਾਲ ਆਦਿ ਆਗੂਆ ਨੇ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here