*ਚਾਰ ਸਾਹਿਬਜਾਦਿਆਂ, ਧੰਨ ਮਾਤਾ ਗੁਜਰ ਕੌਰ ਜੀ ਅਤੇ ਪੋਹ ਮਹੀਨੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ*

0
15

ਮਾਨਸਾ, 25 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹੀਦੀ ਜੋੜ ਮੇਲੇ ਤੇ ਚਾਰ ਸਾਹਿਬਜਾਦਿਆਂ, ਧੰਨ ਮਾਤਾ ਗੁਜਰ ਕੌਰ ਜੀ ਅਤੇ ਪੋਹ ਮਹੀਨੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸੀਮਾ ਮਹੰਤ ਕਚਿਹਰੀ ਰੋਡ, ਵਾਰਡ ਨੰਬਰ 2 ਮਾਨਸਾ ਅਤੇ ਵਾਰਡ ਨੰਬਰ 7 ਦੇ ਵਾਸੀਆਂ ਵੱਲੋਂ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ।

ਸਰਪ੍ਰਸਤ ਸੀਮਾ ਮਹੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਅਜ਼ਾਦ ਜ਼ਿੰਦਗੀ ਜੀਅ ਰਹੇ ਹਾਂ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਸਦਕਾ ਜੀਅ ਰਹੇ ਹਾਂ। ਸਾਨੂੰ ਨਿੱਕੀਆਂ ਨਿੱਕੀਆਂ ਮਾਸੂਮ ਬੱਚਿਆਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, 

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ,  ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ  ਦੀ ਸ਼ਹਾਦਤ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖੀ ਸਿਦਕ ਉਤੇ ਪੂਰੇ ਸਿਰੜ ਨਾਲ ਪਹਿਰਾ ਦੇਣ ਕਾਰਨ ਅਤੇ ਇਸਲਾਮ ਦੀ ਈਨ ਨਾ ਮੰਨਣ ਕਾਰਨ ਉਸ ਸਮੇਂ ਦੇ ਜ਼ਾਲਮ ਸੂਬੇਦਾਰ ਸਰਹੰਦ, ਵਜੀਦ ਖ਼ਾਂ ਦੇ ਹੁਕਮ ਨਾਲ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜ਼ਿੰਦਾ ਕੰਧਾਂ ਵਿਚ ਚਿਣਵਾ ਕੇ 13 ਪੋਹ ਸੰਮਤ 1761 ਨੂੰ ਸ਼ਹੀਦ ਕਰ ਦਿਤਾ ਗਿਆ। ਸ਼ਹੀਦੀ ਸਮੇਂ ਆਪ ਜੀ ਦੀ ਉਮਰ, ਲਗਭਗ 8 ਸਾਲ ਦੀ ਸੀ। ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦਗਾਰੀ ਨੂੰ ਸਮਰਪਿਤ ਸਰਹਿੰਦ ਵਿਖੇ ਸ਼ਹੀਦੀ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਮੌਕੇ ਤੇ ਪ੍ਰਧਾਨ ਬਲਕਾਰ ਸਿੰਘ ਮੰਡੂ, ਕੁਲਦੀਪ ਸਿੰਘ ਕਾਕਾ, ਰਘੁ ਰਹਿਮਤ ਬੁੱਕ ਡੀਪੂ, ਪ੍ਰੀਤੀ ਕੌਰ, ਰਾਜੂ ਬਾਬਾ, ਸੰਦੀਪ ਮਹੰਤ, ਅਵਤਾਰ ਸਿੰਘ ਖਾਲਸਾ, ਵਿਜੈ ਵੀਰ ਸ਼ਰਮਾ, ਨੰਨੂ ਮਹੰਤ, ਲੈਂਬਰ ਚੇਲਾ ਸੀਮਾ ਮਹੰਤ ਅਤੇ ਸਮੂਹ ਵਾਰਡ ਨੰਬਰ 7 ਦੇ ਵਾਸੀ ਹਾਜ਼ਰ ਸਨ। 

LEAVE A REPLY

Please enter your comment!
Please enter your name here