*ਰਾਜਨੀਤਕ ਪਾਰਟੀਆਂ ਨੂੰ ਮੌਜੂਦਾ ਹਾਲਤਾਂ ਤੇ ਧਿਆਨ ਦੇਣ ਦੀ ਅਪੀਲ-ਗੋਇਲ*

0
41

ਧਾਰੀਵਾਲ 23 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸਨ ਪੰਜਾਬ ਰਜਿ. 295 ਜ਼ਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ ਇਜ਼ਲਾਸ ਖਾਲਸਾ ਜਸ਼ਨ ਪੁਆਇੰਟ ਧਾਰੀਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਹੰਬੋੰਵਾਲ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸਕੱਤਰ ਗੁਰਮੇਲ ਸਿੰਘ ਮਾਛੀਕੇ ,ਵਾਇਸ ਪ੍ਰਧਾਨ ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ ਅਤੇ ਜ਼ਿਲ੍ਹਾ ਅਮ੍ਰਿਤਸਰ ਦੇ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ ਸ਼ਾਮਲ ਹੋਏ । ਇਸ ਇਜ਼ਲਾਸ ਵਿੱਚ ਜ਼ਿਲ੍ਹਾ ਕਮੇਟੀ ਅਤੇ ਬਲਾਕ ਹਰਚੋਵਾਲ , ਧਾਰੀਵਾਲ, ਦੀਨਾਨਗਰ, ਧੰਦੋਈ ਅਤੇ ਕਲਾਨੌਰ ਦੀ ਆਗੂ ਟੀਮ ਅਤੇ ਡੈਲੀਗੇਟ ਸਾਥੀਆਂ ਨੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ। ਇਜ਼ਲਾਸ ਦੀ ਸ਼ੁਰੂਆਤ ਵਿਛੜੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਜ਼ਲਾਸ ਵਿੱਚ ਪਹੁੰਚੇ ਮਹਿਮਾਨਾਂ ਅਤੇ ਸਮੂਹ ਡੈਲੀਗੇਟ ਸਾਥੀਆਂ ਨੂੰ ਜ਼ਿਲ੍ਹਾ ਚੇਅਰਮੈਨ ਗੁਰਨੇਕ ਸਿੰਘ ਅਤੇ ਸਕੱਤਰ ਭੁਪਿੰਦਰ ਸਿੰਘ ਗਿੱਲ ਵੱਲੋਂ ਜੀ ਆਇਆਂ ਆਖਿਆ ਗਿਆ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ,ਸਕੱਤਰ ਗੁਰਮੇਲ ਸਿੰਘ ਮਾਛੀਕੇ ਅਤੇ ਸ਼ਾਮਲ ਆਗੂਆਂ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਇਜ਼ਲਾਸ ਦੀ ਮਹੱਤਤਾ ਸਬੰਧੀ ਬੋਲਦਿਆਂ ਕਿਹਾ ਕਿ ਇਜ਼ਲਾਸ ਸਿਰਫ਼ ਚੋਣ ਕਰਨ ਲਈ ਹੀ ਨਹੀਂ ਸਗੋਂ ਬੀਤੇ ਸਮੇਂ ਦਾ ਮੁਲਾਂਕਣ ਕਰਕੇ ਰਹੀਆਂ ਜਥੇਬੰਦਕ ਘਾਟਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਅਤੇ ਪ੍ਰਾਪਤੀਆਂ ਨੂੰ ਸੰਭਾਲਦੇ ਹੋਏ ਭਵਿੱਖੀ ਯੋਜਨਾਵਾਂ ਦੀ ਕਾਰਜ਼ ਵਿਉਂਤ ਕਰਨਾ ਹੁੰਦਾ ਹੈ। ਚਾਰ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਵੀ ਸਾਡੀਆਂ ਮੰਗਾਂ ਦੀ ਸਿਫਾਰਸ਼ ਸਹਿਤ ਹਮਾਇਤ ਕਰਦਿਆਂ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦੀ ਕੀਤੀ ਗਈ ਮੰਗ ਵੱਲ ਸਰਕਾਰ ਦੀ ਬੇਧਿਆਨੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੌਜੂਦਾ ਸਮੇਂ ਵੋਟਾਂ ਮੰਗਣ ਆਉਂਦੀਆਂ ਰਾਜਨੀਤਿਕ ਪਾਰਟੀਆਂ ਤੋਂ ਜ਼ਾਬਤੇ ਵਿੱਚ ਰਹਿਕੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਾਅਦਾ ਖਿਲਾਫੀਆਂ ਅਤੇ ਮੰਗਾਂ ਸਬੰਧੀ ਸਵਾਲ ਪੁੱਛਣੇ ਚਾਹੀਦੇ ਹਨ ਕਿਉਂਕਿ ਸਾਡੀ ਜਥੇਬੰਦੀ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਜਥੇਬੰਦੀ ਹੀ ਸਾਡੇ ਕਿੱਤੇ ਦੀ ਰਾਖੀ ਲਈ ਇੱਕੋ ਇੱਕ ਸਹਾਰਾ ਹੈ ਇਸ ਲਈ ਭਰਾਤਰੀ ਹਮਖਿਆਲੀ ਜਥੇਬੰਦੀਆਂ ਨਾਲ ਭਰਾਤਰੀ ਸਾਂਝ ਨੂੰ ਮਜ਼ਬੂਤ ਕਰਨਾ ਅਜੋਕੇ ਸਮੇਂ ਦੀ ਵੱਡੀ ਲੋੜ ਹੈ। ਸ੍ਰੀ ਗੋਇਲ ਨੇ ਸਮੂਹ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਦਲਬਦਲੀਆਂ ਅਤੇ ਵਾਅਦਾ ਖਿਲਾਫੀਆਂ ਦੇ ਦੌਰ ਵੱਲ ਉਚੇਚਾ ਧਿਆਨ ਦੇਣ ਦੀ ਵੱਡੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਭਵਿੱਖ ਸਬੰਧੀ ਬਣੀ ਬੇਵਿਸ਼ਵਾਸੀ ਨੂੰ ਤੋੜ ਕੇ ਵਿਸ਼ਵਾਸ਼ ਬਹਾਲ ਕੀਤਾ ਜਾ ਸਕੇ। ਜ਼ਿਲ੍ਹਾ ਸਕੱਤਰ ਭੁਪਿੰਦਰ ਸਿੰਘ ਗਿੱਲ ਵੱਲੋਂ ਰੀਵਿਉ ਰਿਪੋਰਟ ਅਤੇ ਵਿੱਤ ਸਕੱਤਰ ਕਸ਼ਮੀਰ ਸਿੰਘ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਦੋਨੋਂ ਰਿਪੋਰਟਾਂ ਬਹਿਸ ਉਪਰੰਤ ਸਰਬ ਸੰਮਤੀ ਨਾਲ ਪਾਸ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਹੰਬੋੰਵਾਲ ਵੱਲੋਂ ਪਿਛਲੇ ਸੈਸ਼ਨ ਦੌਰਾਨ ਜ਼ਿਲ੍ਹੇ ਦੇ ਸਮੂਹ ਸਾਥੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਜਿਲਾ ਕਮੇਟੀ ਵੀ ਭੰਗ ਕੀਤੀ । ਸੂਬਾ ਵਾਇਸ ਪ੍ਰਧਾਨ ਅਵਤਾਰ ਸਿੰਘ , ਜ਼ਿਲ੍ਹਾ ਅਮ੍ਰਿਤਸਰ ਦੇ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ , ਅਜਨਾਲਾ ਦੇ ਮੁਖਤਿਆਰ ਸਿੰਘ ਚੇਤਨਪੁਰਾ ਆਦਿ ਆਗੂਆਂ ਨੇ ਕਿਹਾ ਕਿ ਪ੍ਰਿਤ ਅਨੁਸਾਰ ਸਾਫ ਸੁਥਰੀ ਨਸ਼ਿਆਂ ਅਤੇ ਭਰੂਣ ਹੱਤਿਆਂ ਰਹਿਤ ਪ੍ਰੈਕਟਿਸ ਦੇ ਨਾਲ ਨਾਲ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਜਾਗਰੂਕ ਕਰਨ ਲਈ ਨੁੱਕੜ ਮੀਟਿੰਗਾਂ, ਸੈਮੀਨਾਰ ਕਰਨ ਦੇ ਉਪਰਾਲੇ ਜਾਰੀ ਰੱਖਣੇ ਚਾਹੀਦੇ ਹਨ । ਨਿਗਰਾਨ ਕਮੇਟੀ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਡਾ. ਪਿਆਰਾ ਸਿੰਘ ਹੰਬੋੰਵਾਲ, ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਗਿੱਲ , ਸੂਬਾ ਕਮੇਟੀ ਮੈਂਬਰ ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ ,ਚੇਅਰਮੈਨ ਡਾ. ਗੁਰਨੇਕ ਸਿੰਘ, ਕੈਸ਼ੀਅਰ ਡਾ. ਕਸ਼ਮੀਰ ਸਿੰਘ ਕਾਲਵਾਂ , ਸੀਨੀਅਰ ਮੀਤ ਪ੍ਰਧਾਨ ਡਾ. ਸੰਤੋਖ ਰਾਜ ਦੀਨਾਨਗਰ , ਮੀਤ ਪ੍ਰਧਾਨ ਡਾ. ਸੰਤੋਖ ਰਾਜ ਭਗਤ, ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਸਤਨਾਮ ਸਿੰਘ ਕੰਢੀਲਾ, ਮੁੱਖ ਸਲਾਹਕਾਰ ਡਾ. ਸਤਪਾਲ ਡੱਡਵਾਂ, ਸਹਾਇਕ ਸਲਾਹਕਾਰ ਡਾ. ਜਗਜੀਵਨ ਭੁੰਬਲੀ ਜੋਇੰਟ ਸਕੱਤਰ ਡਾ. ਰਜਿੰਦਰ ਬੇਦੀ ਅਤੇ ਡਾ. ਅਜੀਜ ਮਸੀਹ ਜਿਲਾ ਕਮੇਟੀ ਮੈਂਬਰ, ਡਾ. ਪਵਨ ਕੁਮਾਰ ਮੈਂਬਰ ਡਾ. ਰਜੇਸ਼ ਕੁਮਾਰ ਜਿਲਾ ਕਮੇਟੀ ਮੈਂਬਰ ਆਦਿ ਨਿਯੁਕਤ ਕੀਤੇ ਗਏ। ਸੂਬਾ ਆਗੂਆਂ ਵੱਲੋਂ ਨਵੀਂ ਚੁਣੀ ਗਈ ਸਮੂਹ ਲੀਡਰਸ਼ਿਪ ਨੂੰ ਵਧਾਈਆਂ ਦਿੱਤੀਆਂ ਅਤੇ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਆਗੂ ਨਵੀਂ ਚੁਣੀ ਕਮੇਟੀ ਵੱਲੋਂ ਆਏ ਆਗੂਆਂ ਅਤੇ ਸ਼ਾਮਲ ਸਮੂਹ ਡੈਲੀਗੇਟ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸੂਬਾ ਕਮੇਟੀ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਮੇਜ ਸਿੰਘ ਤਲਵਾੜਾ, ਡਾ. ਬਲਬੀਰ ਸਿੰਘ ਘੁਮਾਣ, ਡਾ. ਕੁਲਦੀਪ ਸਿੰਘ ਘੁਮਾਣ , ਡਾ. ਸੁਖਚੈਨ ਸਿੰਘ , ਡਾ. ਭੁਪਿੰਦਰ ਸਿੰਘ ਘੋੜੇਵਾ , ਡਾ. ਬਲਦੇਵ ਸਿੰਘ ਮਠੋਲਾ , ਡਾ. ਸਤਨਾਮ ਸਿੰਘ ਮੁੱਲਾਂਵਾਲ ਡਾ. ਰਜਿੰਦਰ ਪਾਲ ਧਾਰੀਵਾਲ, ਡਾ. ਪ੍ਰਗਟ ਸਿੰਘ ਡਾ. ਬਲੂ ਸਿੰਘ ਡਾ. ਦਵਿੰਦਰ ਸਿੰਘ ਧੰਦੋਈ ਡਾ. ਗੁਰਮੁਖ ਸਿੰਘ, ਡਾ. ਗੁਰਮੀਤ ਸਿੰਘ , ਡਾ. ਮਨਜੀਤ ਸਿੰਘ , ਡਾ. ਬਲਵਿੰਦਰ ਸਿੰਘ, ਡਾ. ਰਸ਼ਪਾਲ ਸਿੰਘ, ਡਾ. ਜਰਮਨਜੀਤ ਸਿੰਘ , ਡਾ. ਚੰਦਰਸ਼ੇਖਰ , ਡਾ. ਡਿੰਪਲ ਮਸੀਹ , ਸਤਪਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਭੁੱਲਰ ਆਦਿ ਸਾਥੀਆਂ ਨੇ ਭਾਗ ਲਿਆ ।

LEAVE A REPLY

Please enter your comment!
Please enter your name here