ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਅੱਜ ਬੇਸਹਾਰਾ ਗਊਆਂ ਨੂੰ ਪਾਇਆ ਹਰਾ ਚਾਰਾ

0
36

ਮਾਨਸਾ,09 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) :- ਅੱਜ ਜ਼ਿਲਾ ਯੂਥ ਕਾਂਗਰਸ ਤੇ ਯੂਥ ਦੇ ਵਰਕਰਾਂ ਨੇ ਅੱਜ ਨਵੀ ਅਨਾਜ ਮੰਡੀ ਵਿੱਚ ਨੌਜਵਾਨ ਅਰੋੜ ਵੰਸ ਸਭਾ ਤੇ ਥਾਣਾ ਸਿਟੀ 2 ਮਾਨਸਾ ਦੇ ਐਸ ਐਚ ਓ ਤੇ ਥਾਣੇਦਾਰ ਮੱਖਣ ਸਿੰਘ ਨੂੰ ਨਾਲ ਲੈ ਕੇ ਬੇਸਹਾਰਾ ਗਊਆਂ ਨੂੰ 10 ਕੁਇੰਟਲ ਹਰਾ ਚਾਰਾ ਪਾਇਆ,ਇਸ ਮੌਕੇ ਤੇ ਬੋਲਦਿਆਂ ਜ਼ਿਲਾ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਮੈਂ ਨੌਜਵਾਨ ਅਰੋੜ ਵੰਸ ਸਭਾ ਦੀ ਇਸ ਗੱਲ ਦੀ ਤਾਰੀਫ ਕਰਦਾ ਹਾਂ ਕਿ ਲੌਕਡਾਊਨ ਦੌਰਾਨ ਅਰੋੜ ਵੰਸ ਸਭਾ ਦੇ ਨੌਜਵਾਨਾਂ ਨੇ ਬੇਸਹਾਰਾ ਗਊਆਂ ਨੂੰ ਪੂਰੇ ਜ਼ਿਲੇ ਵਿੱਚ ਹਰਾ ਚਾਰਾ ਪਾਉਣ ਦਾ ਨਿਰੰਤਰ ਸੇਵਾ ਦਾ ਕੰਮ ਜਾਰੀ ਰੱਖਿਆ,ਮੈ ਇਹਨਾਂ ਦੀ ਸੰਸਥਾ ਦੇ ਕੰਮ ਨੂੰ ਦੇਖ ਦੇ ਹੋਏ ਅੱਜ ਯੂਥ ਕਾਂਗਰਸ ਵੱਲੋਂ ਜਿੱਥੇ ਵੱਖ ਵੱਖ ਲੋਕ ਭਲਾਈ ਦੇ ਕੰਮ ਕੀਤੇ ਜਾਦੇ ਹਨ,ਉਸ ਦੇ ਨਾਲ ਨਾਲ ਅਸੀ ਇਹ ਵੀ ਸੋਚਿਆ ਕਿ ਸੰਸਥਾ ਦੇ ਨਾਲ ਚੱਲ ਕੇ ਬੇਸਹਾਰਾ

ਗਊਆਂ ਦੇ ਹਰੇ ਚਾਰੇ ਵਾਸਤੇ ਯੋਗਦਾਨ ਸੇਵਾ ਕੀਤੀ ਜਾਵੇ,ਨਾਲ ਹੀ ਨੌਜਵਾਨ ਅਰੋੜ ਵੰਸ ਸਭਾ ਦੇ ਮੈਂਬਰਾਂ ਨੂੰ ਯੂਥ ਟੀਮ ਜਲਦ ਜ਼ਿਲੇ ਲੇਬਲ ਤੇ ਸਨਮਾਨਿਤ ਕਰੇਗੀ। ਇਸ ਮੌਕੇ ਨੌਜਵਾਨ ਅਰੋੜ ਵੰਸ ਸਭਾ ਦੇ ਪ੍ਰਧਾਨ ਐਡਵੋਕੇਟ ਆਸੂ ਆਹੂਜਾ ਨੇ ਚੁਸਪਿੰਦਰਬੀਰ ਸਿੰਘ ਚਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੌਕਡਾਊਨ ਦੌਰਾਨ ਲੋੜਵੰਦ ਪਰਿਵਾਰਾਂ ਲਈ ਰਾਸ਼ਨ , ਵਿੱਤੀ ਮੱਦਦ ਵਿੱਚ ਵੀ ਚੁਸਪਿੰਦਰਬੀਰ ਨੇ ਪੂਰਨ ਸਹਿਯੋਗ ਦਿੱਤਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੀ ਯੂਥ ਟੀਮ ਨਾਲ ਹਰਾ ਚਾਰਾ ਪਾਉਣ ਪਹੁੰਚੇ ਨਾਲ ਮੈਂ ਇਹਨਾਂ ਦੇ ਵੱਲੋਂ ਕੀਤੇ ਲੋਕ ਭਲਾਈ ਕੰਮਾਂ ਤੋਂ ਬਹੁਤ ਪ੍ਰਵਾਨਿਤ ਹਾਂ । ਇਸ ਮੌਕੇ ਐਸ ਐਚ ਓ ਹਰਦਿਆਲ ਦਾਸ,ਥਾਣੇਦਾਰ ਮੱਖਣ ਸਿੰਘ,ਗਗਨ ਸਿੱਧੂ ਕੋਆਰਡੀਨੇਟਰ ਯੂਥ ਕਾਂਗਰਸ ਮਾਨਸਾ,ਰਿੰਕੂ ਅਸ਼ੋਕ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here