ਮੈਡੀਸਿਟੀ ਹਸਪਤਾਲ ਮਾਨਸਾ ਵਿਖੇ ਕੋਟਕਪੁਰਾ ਦੇ ਮਰੀਜ਼ ਦਾ ਪੇਜ਼ ਮੇਕਰ ਪਾ ਕੇ ਕੀਤਾ ਸਫ਼ਲ ਅਪਰੇਸ਼ਨ-ਡਾ: ਵਿਵੇਕ ਜਿੰਦਲ

0
138

ਮਾਨਸਾ,03 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) :- ਅੱਜ ਮੈਡੀਸਿਟੀ ਸਪੈਸ਼ਲਿਟੀ ਹਸਪਤਾਲ ਮਾਨਸਾ ਵਿਖੇ ਕੋਟਕਪੁਰਾ ਦੇ ਮਰੀਜ਼ ਉੱਧਮ ਸਿੰਘ ਦਾ ਸਫ਼ਲ ਅਪਰੇਸ਼ਨ ਕਰਕੇ ਸਫਲਤਾ ਹਾਸਲ ਕੀਤੀ ਹੈ,ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਵਿਵੇਕ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਨੂੰ ਦੋ ਮਹੀਨਿਆਂ ਤੋਂ ਚੱਕਰ ਦੀ ਪਰੋਬਲਿੰਮ ਸੀ ਤੇ ਚੱਕਰ ਆਉਣ ਕਰਕੇ ਡਿੱਗ ਪੈਂਦੇ ਸੀ ਤੇ ਜਦੋ ਇਹਨਾਂ ਨੇ ਮੈਨੂੰ ਈ ਸੀ ,ਜੀ ਪੇਜੀ ਤਾਂ 30% ਪਲਸ ਸੀ ਉਹਨਾਂ ਦੱਸਿਆ ਕਿ ਨੋਰਮਲ ਆਪਣੀ ਧੜਕਣ 60 ਤੋਂ 100 ਦੇ ਆਸ ਪਾਸ ਹੋਣੀ ਚਾਹੀਦੀ ਹੈ,ਮੈਂ ਇਹਨਾ ਨਾਲ ਗੱਲ ਕੀਤੀ ਕਿ ਤੁਹਾਡੇ ਪੇਜ਼ ਮੇਕਰ ਪਵੇਗਾ,ਕਿਉਂਕਿ ਮੈਂ ਇਸ ਤੋਂ ਪਹਿਲਾ ਇਹਨਾਂ ਦੇ ਬੇਟੇ ਰੂਪ ਸਿੰਘ ਦੇ ਪਹਿਲਾ ਮੇਰੇ ਵੱਲੋਂ ਫਰੀਦਕੋਟ ਹਸਪਤਾਲ ਵਿਖੇ ਸਟੰਟ ਪਾ ਗਏ ਸਨ ,ਕਿਉਂਕਿ ਉਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਉਹ ਕਹਿੰਦੇ ਵੀ ਡਾਕਟਰ ਜੀ ਅਸੀ ਤੁਹਾਡੇ ਤੋਂ ਹੀ ਪੇਜ ਮੇਕਰ ਪਵਾਉਣੇ ਆ ਤੇ ਸਾਡੀ ਪੂਰੀ ਟੀਮ ਨੇ 3 ਘੰਟਿਆ ਚ’ ਪੇਜ਼ ਮੇਕਰ ਪਾ ਕੇ ਸਫਲ ਅਪਰੇਸ਼ਨ ਕਰਕੇ ਸਫਲਤਾ ਹਾਸਲ ਕੀਤੀ ਹੈ,ਦੂਸਰੇ ਪਾਸੇ ਮਰੀਜ਼ ਉੱਧਮ ਸਿੰਘ ਨੇ ਆਖਿਆ ਕਿ ਮੇਰਾ ਪੇਜ਼ ਮੇਕਰ ਦਾ ਸਫਲ ਅਪਰੇਸ਼ਨ ਹੋਇਆਂ ਹੈ,ਤੇ ਮੈਨੂੰ ਬਿਲਕੁਲ ਕੋਈ ਡਿੱਕਤ ਨੀ ਆਈ ਉਹਨਾਂ ਕਿਹਾ ਕਿ ਮੈਂ ਡਾਕਟਰ ਵਿਵੇਕ ਜਿੰਦਲ ਤੇ ਪੂਰੀ ਟੀਮ ਦਾ ਧੰਨਵਾਦ ਕਰਦਾ ਜਿੰਨਾਂ ਨੇ ਮੇਰੀ ਪੁਰੀ ਸਾਂਭ ਸੰਭਾਲ ਕੀਤੀ। ਇਸ
ਮੌਕੇ ਹਸਪਤਾਲ ਦੇ ਐਮ ਡੀ ਪੁਨੀਤ ਤਾਇਲ,ਲੁਕਸ਼ ਵਿੰਨੂ ,ਡਾ ਵਰੁਣ ਗੁਪਤਾ,ਡਾ: ਰਾਘਵ ਅਰੋੜਾ,ਵਰੁਨ ਗੁਪਤਾ ਸਿਆਮ ਸੁੰਦਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here