74ਵਾਂ ਅਜਾਦੀ ਦਿਹਾੜਾ ਦੇ ਮੋਕੇ ਤੇ ਲੋਕਾਂ ਨੂੰ ਦਿੱਤੀਆ ਸ਼ੁਭਕਾਮਨਾਵਾਂ

0
53

ਬੁਢਲਾਡਾ 16, ਅਗਸਤ (ਸਾਰਾ ਯਹਾ, ਅਮਨ ਮਹਿਤਾ): ਨਾਗਾਲੈਂਡ ਅੱਤਵਾਦੀਆਂ ਦੇ ਖਿਲਾਫ ਲੜਾਈ ਲੜਦਿਆਂ ਸ਼ਹੀਦ ਹੋਣ ਉਪਰੰਤ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਅਸ਼ੋਕਾ ਚੱਕਰ ਪ੍ਰਾਪਤ ਕਰਨ ਵਾਲੇ ਸ਼ਹੀਦ ਹਵਲਦਾਰ ਜ਼ੋਗਿੰਦਰ ਸਿੰਘ ਪਰਿਵਾਰ ਅੱਜ ਆਰਥਿਕ ਤੰਗੀ ਕਾਰਨ ਗਰੀਬੀ ਨਾਲ ਲੜ ਰਿਹਾ ਹੈ। 1956 ਵਿੱਚ ਦੋ ਸਿੱਖ ਰੈਜੀਮੈਂਟ ਦਾ ਹੌਲਦਾਰ ਜ਼ੋਗਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਸ ਸਮੇਂ ਦੇ ਰਾਸ਼ਟਰਪਤੀ ਡਾ ਰਾਜਿੰਦਰ ਪ੍ਰਸ਼ਾਦ ਵੱਲੋਂ ਪਰਿਵਾਰ ਨੂੰ ਅਸ਼ੋਕਾ ਚੱਕਰ ਪ੍ਰਦਾਨ ਕੀਤਾ। ਪੰਜਾਬ ਵਿੱਚ 2006 ਵਿੱਚ ਕੈਪਟਨ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਪਿੰਡ ਦਾਤੇਵਾਸ ਵਿਖੇ ਆ ਕੇ ਪਰਿਵਾਰ ਤੋਂ ਅਸ਼ੋਕਾ ਚੱਕਰ ਦੇ ਸਨਮਾਨ ਨੂੰ ਬਹਾਲ ਕਰਨ ਲਈ ਇਹ ਪੁਰਸਕਾਰ ਪ੍ਰਾਪਤ ਕਰਕੇ ਸਿੱਖ ਰੈਜੀਮੈਂਟ ਦੇ ਹਵਾਲੇ ਕਰ ਦਿੱਤਾ ਸੀ ਅਤੇ ਉਸ ਸਮੇਂ ਐਲਾਨ ਕੀਤਾ ਸੀ ਕਿ ਪਰਿਵਾਰ ਨੂੰ ਇੱਕ ਸਰਕਾਰੀ ਨੋਕਰੀ, ਪੰਜ ਲੱਖ ਰੁਪਏ ਦੀ ਮਾਲੀ ਮਦਦ ਅਤੇ ਹਵਲਦਾਰ ਦੇ ਨਾਮ ਤੇ ਖੇਡ ਸਟੇਡੀਅਮ ਦੇ ਨਿਰਮਾਣ ਲਈ 40 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਵਾਅਦਾ ਵਫਾ ਨਾ ਹੋਇਆ ਤੇ ਪਰਿਵਾਰ ਅੱਤ ਦੀ ਗਰੀਬੀ ਦੀ ਰੇਖਾ ਹੇਠ 15 ਅਗਸਤ ਨੂੰ ਹਵਲਦਾਰ ਜ਼ੋਗਿੰਦਰ ਸਿੰਘ ਦੇ ਜਨਮ ਦਿਨ ਦੇ ਮੋਕੇ ਤੇ ਪਰਿਵਾਰ ਦੇ ਭਤੀਜੇ ਅਤੇ ਪੋਤਿਆ ਵੱਲੋਂ ਪੰਜਾਬ ਸਰਕਾਰ ਨੂੰ 2006 ਵਿੱਚ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਸ਼ਹੀਦ ਦੀ ਯਾਦ ਵਿੱਚ ਸਥਾਪਿਤ ਕੀਤੇ ਗਏ ਬੁੱਤ ਦੇ ਬਾਹਰ ਪ੍ਰਣ ਲਿਆ ਕਿ ਸਾਡੇ ਦਾਦੇ ਨੂੰ ਪ੍ਰਾਪਤ ਅਸ਼ੋਕਾ ਚੱਕਰ ਵਾਪਿਸ ਕੀਤਾ ਜਾਵੇ ਅਤੇ ਸਾਡੇ ਪਰਿਵਾਰ ਨਾਲ ਕੀਤਾ ਵਾਅਦਾ ਪੁਰਾ ਕੀਤਾ ਜਾਵੇ ਨਹੀਂ ਸਮੁੱਚਾ ਪਰਿਵਾਰ 74ਵੇਂ ਅਜਾਦੀ ਦਿਹਾੜੇ ਦੇ ਮੌਕੇ ਤੇ ਧਰਨਾ ਦੇਣ ਲਈ ਮਜਬੂਰ ਹੋਵਾਗੇ। ਇਸ ਸੰਬੰਧੀ ਸਾਰਾ ਮਾਮਲਾ ਜਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ ਮਨੋਜ਼ ਮੰਜੂ ਬਾਂਸਲ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ 74ਵੀਂ ਵਰੇਗੰਢ ਦੇ ਮੋਕੇ ਤੇ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਧਿਆਨ ਵਿੱਚ ਲਿਆਦਾ ਤਾਂ ਉਨ੍ਹਾਂ ਨੇ ਫੋਰੀ ਤੋਰ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਹਦਾਇਤ ਕੀਤੀ ਕਿ ਉਹ ਪਰਿਵਾਰ ਨਾਲ ਸੰਪਰਕ ਕਰਨ ਤਾਂ ਜ਼ੋ ਉਹ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਸਕਣ। ਜਿਸ ਤੇ ਡਾ ਮਨੋਜ਼ ਮੰਜੂ ਬਾਂਸਲ ਵੱਲੋਂ ਬਜੁਰਗ ਕਾਂਗਰਸੀ ਆਗੂ ਬੋਘ ਸਿੰਘ ਨੂੰ ਨਾਲ ਲੈ ਕੇ ਸਹੀਦ ਹਵਲਦਾਰ ਜ਼ੋਗਿੰਦਰ ਸਿੰਘ ਦੇ ਘਰ ਪਹੁੰਚੇ ਅਤੇ ਉਨ੍ਹਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਤੇ ਸ਼ਹੀਦ ਹਵਲਦਾਰ ਦੇ ਜਨਮ ਦਿਨ ਦੇ ਮੌਕੇ ਤੇ ਫੁੱਲਾਂ ਦੇ ਹਾਰ ਪਹਿਨਾਕੇ ਸਰਧਾਂਜਲੀਆਂ ਭੇਂਟ ਕੀਤੀਆ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਗੱਲ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਦੀ ਕਰ ਦਿੱਤੀ ਜਾਵੇਗੀ। ਇਸ ਮੌਕੇ ਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ, ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ, ਬਲਾਕ ਕਾਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਗੁਰਿੰਦਰ ਮੋਹਨ ਵਪਾਰ ਮੰਡਲ ਆਗੂ, ਪੰਚ ਅਵਤਾਰ ਸਿੰਘ, ਅਮਰੀਕ ਸਿੰਘ, ਸੁਖਮੰਦਰ ਸਿੰਘ, ਸੰਤੋਖ ਸਿੰਘ, ਪ੍ਰਧਾਨ ਦਿਲਪ੍ਰੀਤ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।  

LEAVE A REPLY

Please enter your comment!
Please enter your name here