ਮਿਸ਼ਨ ਫ਼ਤਿਹ ਕੋਰਨਾ ਵਾਇਰਸ ਤੋਂ ਮਨੁੱਖਤਾ ਨੂੰ ਬਚਾਉਣ ਦਾ ਮਿਸ਼ਨ: ਚੇਅਰਮੈਨ ਮਿੱਤਲ

0
52

ਮਾਨਸਾ 13ਜੂਨ  (ਸਾਰਾ ਯਹਾ/ ਹੀਰਾ ਸਿੰਘ ਮਿੱਤਲ) : “ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਵਲੋਂ ਸੂਬੇ ਨੂੰ ਕੋਰਨਾ ਮੁਕਤ ਕਰਨ ਲਈ ਚਲਾਏ ਜਾ ਰਹੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨਾ ਹਰੇਕ ਨਾਗਰਿਕ ਦਾ ਫਰਜ ਹੈ ।ਮਿਸ਼ਨ ਫਤਿਹ ਕੋਰਨਾ ਵਾਇਰਸ ਤੋ ਮਨੁੱਖਤਾ ਨੂੰ ਬਚਾਉਣ ਦਾ ਮਿਸ਼ਨ ਹੈ ਅਤੇ ਹਰ ਕਿਸੇ ਨੂੰ ਇਸ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ ਇਹ ਪ੍ਰਗਟਾਵਾ ਕਰਦਿਆ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਕੀਤਾ। ਚੇਅਰਮੈਨ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜਰੂਰ ਕਰਨ,ਆਪਸ ਵਿੱਚ ਸਮਾਜਿਕ ਦੂਰੀ ਬਣਾਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੌਣ। ਚੇਅਰਮੈਨ ਮਿੱਤਲ ਨੇ ਕਿਹਾ ਅਜਿਹਾ ਕਰਨ ਨਾਲ ਜਿੱਥੇ ਅਸੀ ਆਪ ਸੁਰੱਖਿਅਤ ਰਹਾਂਗੇ ਉਥੇ ਹੀ ਸਾਡਾ ਪਰਿਵਾਰ ਵੀ ਸੁਰੱਖਿਅਤ ਰਹਾ। ਮਿੱਤਲ ਨੇ ਕਿਹਾ ਕਿ ਸਾਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜਰੂਰੀ ਹੈ। ਜੇਕਰ ਕਿਸੇ ਨੂੰ ਜੁਕਾਮ,ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ ਹੈ ਤਾ ਉਸ ਨੂੰ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕਰਨਾ ਚਾਹੀਦਾ ਹੈ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪ੍ਰੇਮ ਮਿੱਤਲ ਨੇ ਕਿਹਾ ਕਿ ਸਾਰੇ ਸੂਬਾ ਵਾਸੀਆਂ ਦੇ ਸਹਿਯੋਗ ਨਾਲ ਮਿਸ਼ਨ ਫ਼ਤਿਹ ਨੂੰ ਫ਼ਤਿਹ ਕੀਤਾ ਜਾਵੇਗਾ। ਇਸ ਮੌਕੇ ਤੇ ਅਸ਼ੋਕ ਗਰਗ ਨੇ ਵੀ ਫ਼ਤਿਹ ਮਿਸ਼ਨ ਨੂੰ ਕਾਮਯਾਬੀ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਸਤੋਮ ਬਾਂਸਲ, ਵਿਸ਼ਾਲ ਜੈਨ ਗੋਲਡੀ , ਬਲਜੀਤ ਸ਼ਰਮਾ ਪਾਲਾ ਰਾਮ ਪਰੋਚਾ, ਕ੍ਰਿਸਨ ਫੱਤਾ, ਕ੍ਰਿਸ਼ਨ ਬਾਂਸਲ, ਪਵਨ ਕੋਟਲੀ, ਜਗਤ ਰਾਮ ਗਰਗ,ਸਤਿੰਦਰ ਗਰਗ ਪ੍ਰਧਾਨ,ਸਚਿਨ ਗਰਗ, ਵਿਕਾਸ਼ ਗਰਗ,ਮਾਧਵ ਗਰਗ, ਕਰਮਚੰਦ ਲਖਾਨੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here