ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਨਾਲ ਲੋਕਾਂ ਦੀ ਖੱਜਲ ਖੁਆਰੀ ਵਧੀ, 43 ਬੱਸ ਅੱਡੇ ਤੋਂ ਨਿਰਾਸ਼ ਹੋਕੇ ਪਰਤੇ

0
46

ਚੰਡੀਗੜ੍ਹ  (ਸਾਰਾ ਯਹਾ) : ਇੱਥੋਂ ਦੇ 43 ਬੱਸ ਅੱਡੇ ‘ਤੇ ਪੰਜਾਬ ਅਤੇ ਹਰਿਆਣਾ ਦੀਆਂ ਬੱਸਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ। ਅਜਿਹੇ ‘ਚ ਬੱਸਾਂ ਦੀ ਭਾਲ ‘ਚ ਯਾਤਰੀ ਖੱਜਲ ਖੁਆਰ ਹੋ ਰਹੇ ਹਨ।

ਘਰਾਂ ਤੋਂ ਬਾਹਰ ਚੰਡੀਗੜ੍ਹ ਰਹਿ ਰਹੇ ਲੋਕ ਆਪਣੇ ਘਰ ਪਰਤਣ ਲਈ 43 ਬੱਸ ਅੱਡੇ ‘ਤੇ ਪਹੁੰਚੇ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਯਾਤਰੀਆਂ ਦਾ ਕਹਿਣਾ ਹੈ ਕਿ ਬੱਸਾਂ ਦੀ ਐਂਟਰੀ ਬੈਨ ਹੋਣ ਦੀ ਜਾਣਕਾਰੀ ਨਹੀਂ ਮਿਲੀ ਸੀ।

ਚੰਡੀਗੜ੍ਹ ‘ਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਬਾਹਰੀ ਸੂਬਿਆਂ ਤੋਂ ਬੱਸ, ਟ੍ਰੇਨ, ਜਹਾਜ਼ ਰਾਹੀਂ ਆ ਰਹੇ ਲੋਕਾਂ ਕਰਕੇ ਕੋਰੋਨਾ ਵਾਇਰਸ ਦੇ ਕੇਸਾਂ ‘ਚ ਇਜ਼ਾਫਾ ਹੋ ਰਿਹਾ ਹੈ।

ਇਸ ਦੇ ਮੱਦੇਨਜ਼ਰ 30 ਜੂਨ ਤੱਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਾਹਰੀ ਸੂਬਿਆਂ ਦੀਆਂ ‘ਬੱਸਾਂ ਤੇ ਰੋਕ ਲਾਈ ਗਈ ਹੈ। ਇੱਥੋਂ ਤਕ ਕਿ CTU ਦੀਆਂ ਬੱਸਾਂ ਵੀ ਪੰਜਾਬ ਹਰਿਆਣਾ ‘ਚ ਨਹੀਂ ਚੱਲਣਗੀਆਂ। 43 ਬੱਸ ਅੱਡੇ ਤੋਂ ਸਿਰਫ ਸਿਟੀ ਬੱਸਾਂ ਹੀ ਚੱਲ ਟ੍ਰਾਈਸਿਟੀ ਚੱਲ ਰਹੀਆਂ ਹਨ।

LEAVE A REPLY

Please enter your comment!
Please enter your name here