ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਦੇ 24 ਘੰਟੇਆ ‘ਚ 18 ਨਵੇਂ ਮਾਮਲੇ ਆਏ ਸਾਹਮਣੇ, ਅਤੇ ਤਿੰਨ ਦੀ ਮੌਤ

0
605

ਮਾਨਸਾ, 24 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਦੇ 24 ਘੰਟੇਆ ‘ਚ 18 ਨਵੇਂ ਮਾਮਲੇ ਆਏ ਸਾਹਮਣੇ ਜਦੋਂ ਕਿ 3 ਜਣਿਆਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਆਦਮੀਆਂ ਦੀ ਮੌਤ ਹੋ ਗਈ ਹੈ,ਜਿਸ ਵਿੱਚ 2 ਬੁਢਲਾਡਾ ਅਤੇ 1 ਮਾਨਸਾ ਵਲੋਂ ਸਬੰਧਤ ਹੈ।ਹੁਣ ਤੱਕ 424 ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ, ਜਦੋਂ ਕਿ ਦੋ ਵਿਅਕਤੀਆਂ ਨੂੰ ਛੁੱਟੀ ਦੇਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 169 ਹੋ ਗਈ ਹੈ।
ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਵਿਚ ਕੋਰੋਨਾ ਦੇ ਨਵੇਂ 9,ਬੁਢਲਾਡਾ ਵਿੱਚ 8, ਖਿਆਲਾ ਕਲਾਂ ਵਿੱਚ ਇੱਕ ਮਰੀਜ਼ ਕਰੋਨਾ ਪੀੜਤ ਪਾਏ ਗਏ ਹਨ।ਹੁਣ ਤੱਕ ਮਾਨਸਾ ਵਿੱਚ 123,ਬੁਢਲਾਡਾ ਵਿੱਚ 164, ਖਿਆਲਾਂ ਕਲਾਂ ਵਿੱਚ 78 ਅਤੇ ਸਰਦੂਲਗੜ੍ਹ ਵਿੱਚ 59 ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ।
ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੁਢਲਾਡਾ ਵਿੱਚ ਇੱਕ ਬੁਜੁਰਗ ਅਤੇ ਇੱਕ ਨੌਜਵਾਨ ਅਤੇ ਸ਼ਹਿਰ ਵਿੱਚ ਇੱਕ ਨੌਜਵਾਨ ਦੁਕਾਨਦਾਰ ਦੀ ਮੌਤ ਹੋ ਚੁੱਕੀ ਹੈ,ਜਿਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮਾਨਸਾ ਜਿਲ੍ਹੇ ਵਿੱਚ ਕੁੱਲ 8 ਮੌਤਾਂ ਹੋਣ ਬਾਅਦ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੌਤਾਂ ਦਾ ਸੰਖਿਆ 8 ਤੱਕ ਪਹੁੰਚ ਚੁੱਕਿਆ ਹੈ ਅਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here