*ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਦੀ ਖੁਸ਼ੀ ਚ ਵੰਡੇ ਲੱਡੂ*

0
108

ਬੁਢਲਾਡਾ, 26 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਮੌਕੇ ਸ਼੍ਰੀ ਸਾਲਾਸਰ ਪੈਦਲ ਯਾਤਰਾ ਸੰਘ ਵੱਲੋਂ ਲੱਡੂਆਂ ਦਾ ਪ੍ਰਸ਼ਾਦ ਵੰਡਦਿਆਂ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਸੰਸਥਾਂ ਦੇ ਪੁਨੀਤ ਸਿੰਗਲਾ, ਰਵੀਕਾਂਤ ਮਹਿਤਾ, ਨਰਿੰਦਰ ਚੀਮਾਂ ਨੇ ਦੱਸਿਆ ਕਿ ਅੱਜ ਸ਼੍ਰੀ ਹਨੂੰਮਾਨ ਜੀ ਦੇ ਜ਼ਨਮ ਉਤਸਵ ਮੌਕੇ ਲੱਡੂਆਂ ਦਾ ਪ੍ਰਸ਼ਾਦ ਲਗਾ ਕੇ ਲੱਡੂ ਵੰਡ ਕੇ ਜਨਮ ਉਤਸਵ ਨੂੰ ਖੁਸ਼ੀ ਨਾਲ ਮਨਾਇਆ ਗਿਆ ਹੈ। ਅੱਜ ਜਨਮ ਉਤਸਵ ਤੇ ਹਰ ਮੈਂਬਰ ਵੱਲੋਂ ਸਵੇਰ ਸਮੇਂ ਆਪਣੇ ਘਰਾਂ ਦੀ ਛੱਤ ਉੱਪਰ ਸ਼੍ਰੀ ਬਾਲਾ ਜੀ ਦਾ ਝੰਡਾ ਲਗਾ ਕੇ ਲਹਿਰਾਇਆ। ਉਨ੍ਹਾਂ ਦੱਸਿਆ ਸੰਸਥਾਂ ਪਿਛਲੇ 8—9 ਸਾਲਾਂ ਤੋੋਂ ਬੁਢਲਾਡਾ ਤੋਂ ਸਾਲਾਸਰ (ਰਾਜਸਥਾਨ) ਪੈਦਲ ਨਿਸ਼ਾਨ (ਝੰਡਾ) ਯਾਤਰਾ ਲੈ ਕੇ ਜਾਂਦੀ ਹੈ। ਜਿਸ ਵਿੱਚ ਵੱਡੀ ਗਿਣਤੀ ਸ਼੍ਰੀ ਬਾਲਾ ਜੀ ਦੇ ਭਗਤ ਹਿੱਸਾ ਲੈਂਦੇ ਹਨ ਇਹ ਯਾਤਰਾ ਨਿਰੰਤਰ 48 ਘੰਟਿਆਂ ਚ ਪਹੁੰਚਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਰਾਜੇਸ਼ ਗਰਗ ਲੱਕੀ, ਰਾਮ ਸਰੂਪ ਅਹੂਜਾ, ਜਗਤਾਰ ਸਿੰਘ, ਸੋਨੂੰ ਘੰਡ, ਰਾਜੂ ਘੰਡ, ਗੁਰਪਿਆਰ ਸਿੰਘ, ਰਾਹੁਲ ਜੈਨ, ਅਵਤਾਰ ਸਿੰਘ, ਸੰਨੀ ਕੁਮਾਰ, ਮੋਨੂੰ ਕੁਮਾਰ, ਜਗਸੀਰ ਸਿੰਘ, ਗੋਰਿਸ਼ ਗੋਇਲ ਤੋਂ ਇਲਾਵਾ ਹੋਰ ਮੈਂਬਰ ਵੀ ਹਾਜਰ ਸਨ।

LEAVE A REPLY

Please enter your comment!
Please enter your name here