ਮਾਨਸਾ ਵਿੱਚ ਅਵਾਰਾ ਪਸ਼ੂ ਨੇ ਇਕ ਹੋਰ ਜਾਨ ਲਈ

0
619

ਮਾਨਸਾ 2 ਜੂਨ (ਸਾਰਾ ਯਹਾ /ਜੋਨੀ ਜਿੰਦਲ) “ਮਿਤੀ 1.6.2020 ਨੂੰ ਸ਼ਾਮ ਸਮੇਂ ਮਾਸਟਰ ਪ੍ਰਦੀਪ ਸਿੰਘ ਜੋ ਕਿ ਵਾਰਡ ਨੰਬਰ 6 ਸੇਂਟ ਜ਼ੇਵੀਅਰ ਸਕੂਲ ਵਾਲੀ ਸੜਕ ਮਾਨਸਾ ਖੁਰਦ ਦਾ ਨਿਵਾਸੀ ਸੀ, ਉੋਹ ਆਪਣੀ ਸਕੂਟਰੀ ਉੱਪਰ ਮਾਨਸਾ ਮਾਰਕਿਟ ਵੱਲ ਜਾ ਰਿਹਾ ਸੀ. ਮਾਨਸਾ ਕਚਹਿਰੀ ਰੋਡ ਉੱਪਰ ਪੁਰਾਣੀ ਚੁੰਗੀ ਨਜ਼ਦੀਕ ਪੱਕੇ ਖਾਲ ਦੇ ਸਾਹਮਣੇ ਇੱਕ ਅਵਾਰਾ ਪਸ਼ੂ ਤੇਜ਼ ਰਫਤਾਰ ਨਾਲ ਉਸ ਦੀ ਸਕੂਟਰੀ ਵਿੱਚ ਵੱਜਣ ਕਾਰਣ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸਨੂੰ ਇਲਾਜ ਲਈ ਲੁਧਿਆਣਾ ਡੀ.ਐਮ.ਸੀ. ਲਿਜਾਂਦੇ ਸਮੇਂ ਉਹ ਰਸਤੇ ਵਿੱਚ ਦਮ ਤੋੜ ਗਿਆ. ਮਾਸਟਰ ਪ੍ਰਦੀਪ ਸਿੰਘ ਕੰਪਊਟਰ ਟੀਚਰ ਸੀ ਜੋ ਭੀਖੀ ਤਾਇਨਾਤ ਸੀ ਜਿਸਦਾ ਇੱਕ 13 ਸਾਲਾਂ ਦਾ ਬੇਟਾ ਅਤੇ ਉਸਦੀ ਪਤਨੀ ਜੋ ਕਿ ਸਟੇਟ ਬੈਂਕ ਆਫ ਇੰਡੀਆ ਵਿੱਚ ਨੌਕਰੀ ਕਰਦੇ ਹਨ, ਪਿੱਛੇ ਰਹਿ ਗਏ ਹਨ. ਇਸ ਘਟਨਾ ਕਾਰਣ ਮਾਨਸਾ ਸ਼ਹਿਰ ਵਿੱਚ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ  ਬਲਦੇਵ ਕੱਕੜ ਮੈਬਂਰ ਬਾਲ ਭਲਾਈ ਕਮੇਟੀ ਮਾਨਸਾ ਅਤੇ ਰਾਜਿੰਦਰ ਵਰਮਾ ਕੌਂਸਲਰ ਬਾਲ ਸੁਰਿਖਆ ਮਾਨਸਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਂਤਾ।

LEAVE A REPLY

Please enter your comment!
Please enter your name here