ਚੰਗਾ ਮੀਂਹ ਪੈਣ ਦਾ ਅਨੁਮਾਨ, ਪੰਜਾਬ ‘ਚ ਮੌਨਸੂਨ ਤੈਅ ਸਮੇਂ ‘ਤੇ ਦੇਵੇਗੀ ਦਸਤਕ

0
154

ਚੰਡੀਗੜ੍ਹ (ਸਾਰਾ ਯਹਾ) : ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਕੇਰਲ ਵਿੱਚ ਮੌਨਸੂਨ ਨੇ 1 ਜੂਨ ਤੋਂ ਦਸਤਕ ਦੇ ਦਿੱਤੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੰਜਾਬ ਤੱਕ 26 ਜੂਨ ਨੂੰ ਆਪਣੇ ਤੈਅ ਸਮੇਂ ਤੱਕ ਪਹੁੰਚ ਜਾਵੇਗਾ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੌਨਸੂਨ ਸਮੇਂ ਦੇ ਨਾਲ-ਨਾਲ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਪਹੁੰਚੇਗਾ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ 8 ਜੁਲਾਈ ਤੱਕ ਦੇਸ਼ ਭਰ ਵਿੱਚ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਇੱਥੇ 41 ਫੀਸਦ ਸੰਭਾਵਨਾ ਇਹ ਹੈ ਕਿ ਇਸ ਵਾਰ ਮੌਨਸੂਨ ਆਮ ਰਹੇਗਾ। ਜਦੋਂਕਿ ਸਿਰਫ 5 ਫੀਸਦ ਹੀ ਇਸ ਗੱਲ ਦਾ ਡਰ ਹੈ ਕਿ ਮੌਨਸੂਨ ਆਮ ਨਾਲੋਂ ਥੋੜ੍ਹਾ ਘੱਟ ਹੋਵੇਗਾ।

ਮੌਸਮ ਵਿਭਾਗ ਦੇ ਨਿਰਦੇਸ਼ਕ ਜਨਰਲ ਡਾ. ਮ੍ਰਿਤੰਜਯ ਮਹਾਪਤਰਾ ਨੇ ਕਿਹਾ ਕਿ ” ਮੌਨਸੂਨ (ਜੂਨ ਤੋਂ ਸਤੰਬਰ) ਵਿੱਚ 102 ਫੀਸਦ ਬਾਰਸ਼ ਹੋਵੇਗੀ। ਇਸ ‘ਚ ਸਿਰਫ 4 ਫੀਸਦ ਘੱਟ ਹੋਣ ਦੀ ਗੁੰਜਾਇਸ਼ ਹੈ। ਯਾਨੀ ਘੱਟੋ-ਘੱਟ 96% ਅਤੇ ਵੱਧ ਤੋਂ ਵੱਧ 106 ਫੀਸਦ ਬਾਰਸ਼ ਹੋਣ ਦੀ ਸੰਭਾਵਨਾ ਹੈ। “-

ਵਿਭਾਗ ਨੇ ਪਹਿਲੇ ਪੜਾਅ ਵਿੱਚ 100 ਫੀਸਦ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ। ਇਸ ਦੌਰਾਨ, ਅਰਬ ਸਾਗਰ ਤੋਂ ਉੱਠਦਾ ਚੱਕਰਵਾਤੀ ਨਿਸਰਗ ਉੱਤਰੀ ਮਹਾਰਾਸ਼ਟਰ ਤੇ ਦੱਖਣੀ ਗੁਜਰਾਤ ਵੱਲ ਵਧ ਰਿਹਾ ਹੈ। 3 ਜੂਨ ਨੂੰ ਇਨ੍ਹਾਂ ਦੋਵਾਂ ਖੇਤਰਾਂ ਨਾਲ ਟਕਰਾਅ ਹੋਣ ਦੀ ਉਮੀਦ ਹੈ, ਜਿਸ ਕਾਰਨ ਉਥੇ ਭਾਰੀ ਬਾਰਸ਼ ਹੋ ਸਕਦੀ ਹੈ।

LEAVE A REPLY

Please enter your comment!
Please enter your name here