*ਬੰਦੇ ਦਾ ਆਈਫੋਨ ਬਣਿਆ ਕਤਲ ਦਾ ਕਾਰਨ, ਵੇਚਣ ਗਿਆ ਤਾਂ ਮਿਲੀ ਮੌਤ*

0
100

*ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ (Amritsar) ਤੋਂ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ‘ਚ ਕਤਲ ਦਾ ਕਾਰਨ (Murder) ਆਈਫੋਨ ਬਣਿਆ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗੁੱਜਰਪੁਰਾ ਵਿੱਚ ਐਤਵਾਰ ਨੂੰ ਹੋਏ ਥਾਮਸ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।

ਇਸ ਕਤਲ ਦਾ ਕਾਰਨ ਸੁਣ ਕੇ ਪੁਲਿਸ ਵੀ ਹੈਰਾਨ ਹੈ ਕਿਉਂਕਿ ਕਤਲ ਦਾ ਕਾਰਨ ਇੱਕ ਆਈਫੋਨ (Iphone) ਸੀ ਜਿਸ ਨੂੰ ਮ੍ਰਿਤਕ ਵੇਚਣ ਗਿਆ ਸੀ। ਇਸ ਨੂੰ ਖਰੀਦਣ ਵਾਲੇ ਦਾ ਆਈਫੋਨ ਦੇਖ ਕੇ ਮਨ ਬਦਲ ਗਿਆ। ਪੈਸੇ ਦੇਣ ਦੀ ਬਜਾਏ ਉਸ ਨੇ ਥਾਮਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ‘ਚ ਥਾਮਸ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਇੱਕ ਨੌਜਵਾਨ ਸੰਨੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਦਾ ਕਾਰਨ ਮ੍ਰਿਤਕ ਥਾਮਸ ਦਾ ਮਹਿੰਗਾ ਆਈਫੋਨ ਸੀ ਜਿਸ ਨੂੰ ਵੇਚਣ ਲਈ ਉਹ ਘਰ ਛੱਡ ਕੇ ਗਿਆ ਸੀ ਤੇ ਦੋਸ਼ੀ ਸੰਨੀ ਕੋਲ ਚਲਾ ਗਿਆ ਸੀ।

ਸੰਨੀ ਨੇ ਆਈਫੋਨ ਦੀ ਡੀਲ ਕਰਵਾਈ ਤੇ ਪੈਸੇ ਅਦਾ ਕਰਨ ਸਮੇਂ ਉਸ ਦਾ ਇਰਾਦਾ ਬਦਲ ਗਿਆ। ਉਸ ਨੇ ਥਾਮਸ ਨੂੰ ਮਾਰ ਦਿੱਤਾ ਤੇ ਉਸ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ।https://imasdk.googleapis.com/js/core/bridge3.486.2_en.html#goog_165537162https://imasdk.googleapis.com/js/core/bridge3.486.2_en.html#goog_385747851https://imasdk.googleapis.com/js/core/bridge3.486.2_en.html#goog_206235396

ਡੀਐਸਪੀ ਜਸਵੀਰ ਸਿੰਘ ਅਨੁਸਾਰ ਸੰਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਆਈਫੋਨ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਕਤਲ ਵਿੱਚ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ

LEAVE A REPLY

Please enter your comment!
Please enter your name here