*ਬੁਢਲਾਡਾ ਗੋਲ ਚੱਕਰ ਦੀ ਸਬਜੀ ਰੇਹੜੀ ਤੋ ਪ੍ਰੇਸਾਨ ਲੋਕ ਸੰਘਰਸ ਲਈ ਹੋਏ ਮਜਬੂਰ*

0
280

ਬੁਢਲਾਡਾ – 16 ਨਵੰਬਰ (ਸਾਰਾ ਯਹਾਂ/ ਅਮਨ ਮੇਹਤਾ) – ਸਥਾਨਕ ਸਹਿਰ ਦੇ ਗੋਲ ਚੱਕਰ ਇਲਾਕੇ ਅੰਦਰ ਸਬਜੀ ਮੰਡੀ ਦੀਆਂ ਲਗਦੀਆ ਰੇਹੜੀਆਂ ਲੋਕਾਂ ਦੀ ਟ੍ਰੈਫਿਕ ਵਿੱਚ ਵਿਘਨ ਬਣਨ ਕਾਰਨ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਪ੍ਰਸਾਸਨ ਅਤੇ ਪੁਲਸ ਨੂੰ ਵਾਰ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਯੁਦ ਵੀ ਬੇਤਰਤੀਬੀ ਲਗਦੀਆਂ ਰੇਹੜੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਆਸ ਪਾਸ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਅੰਤ ਲੋਕਾਂ ਨੇ ਸਹਿਰ ਦੇ ਵਪਾਰੀ ਨਰਿੰਦਰ ਨੇਵਟੀਆਂ ਦੀ ਅਗਵਾਈ ਵਿੱਚ ਸੰਘਰਸ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸਵੇਰ ਤੋਂ ਸਾਮ ਤੱਕ ਸਬਜੀ ਵਿਕਰੇਤਾਵਾਂ ਦੀ ਕਾਵਾਂ ਰੋਲੀ ਕਾਰਨ ਜਿੱਥੇ ਲੋਕ ਮਾਨਸਿਕ ਤੋਰ ਤੇ ਪ੍ਰੇਸਾਨ ਹੋ ਰਹੇ ਹਨ ਉੱਥੇ ਕਈ ਘਰਾਂ ਵਿੱਚ ਬਜੁਰਗ ਅਤੇ ਬਿਮਾਰੀ ਨਾਲ ਪੀੜਤ ਲੋਕ ਕਾਫੀ ਤੰਗ ਹਨ। ਪ੍ਰਸਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਮਜਬੂਰਨ ਲੋਕਾਂ ਨੂੰ ਸੰਘਰਸ ਦਾ ਰਾਹ ਤਿਆਰ ਕਰਨਾ ਪਵੇਗਾ। 

LEAVE A REPLY

Please enter your comment!
Please enter your name here