ਬਣਾਂਵਾਲੀ ਥਰਮਲ ਵੱਲੋਂ ਲੋਕ ਭਲਾਈ ਲਈ ਖਰਚੇ ਜਾਣ ਵਾਲੇ ਪੈਸੇ ਦੀ ਹੋ ਰਹੀ ਹੈ ਦੁਰਵਰਤੋਂ

0
275

ਮਾਨਸਾ 5 ਜੁਲਾਈ (ਸਾਰਾ ਯਹਾ/ਬਪਸ): ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵੱਲੋਂ ਐਨ.ਜੀ.ਓ. ਰਾਹੀ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ ਕਿਉਂਕਿ ਥਰਮਲ ਵੱਲੋ ਨੇੜਲੇ ਪਿੰਡਾਂ ਚ ਲੋਕ ਭਲਾਈ ਦੇ ਸਾਂਝੇ ਕੰਮ ਅਤੇ ਵੱਖ-ਵੱਖ ਤਰ੍ਹਾਂ ਦੇ ਕੈੰਪਾਂ ਆਦਿ ਲਗਾਕੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਹੂਲਤਾਂ ਦੇਣ ਦਾ ਕੰਮ ਥਰਮਲ ਅਧਿਕਾਰੀ ਵੱਖ-ਵੱਖ ਅੈਨ.ਜੀ.ਓ. ਨੂੰ ਟੈੰਡਰ ਦੇਕੇ ਕਰਵਾਉਦੇ ਹਨ ਪਰ ਇਹ ਅੈਨ.ਜੀ.ਓ. ਕੁਝ ਥਰਮਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੋਕ ਭਲਾਈ ਲਈ ਖਰਚ ਕੀਤੇ ਜਾਣ ਵਾਲੇ ਬਜਟ ਚ ਗੋਲਮਾਲ ਕਰਕੇ ਖੁਦ ਹੀ ਚਪਟ ਕਰ ਜਾਂਦੇ ਹਨ। ਊੱਕਤ ਗੱਲਾਂ ਦਾ ਪ੍ਰਗਟਾਵਾ ਸਹੀਦ ਉੱਧਮ ਸਿੰਘ ਯੁੱਵਕ ਭਲਾਈ ਕਲੱਬ ਤਲਵੰਡੀ ਅਕਲੀਆ ਦੇ ਜਰਨਲ ਸਕੱਤਰ ਗੁਰਵਿੰਦਰ ਸਿੰਘ, ਪ੍ਰੋ. ਕੁਲਦੀਪ ਸਿੰਘ, ਭੁਪਿੰਦਰ ਸਿੰਘ ਬਿੱਟੂ ਅਤੇ ਸਿਕੰਦਰ ਸਿੰਘ ਆਦਿ ਨੇ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਥਰਮਲ ਨੇੜਲੇ ਪਿੰਡਾਂ ਨੂੰ ਸਹੂਲਤਾਂ ਦੇਣ ਦੀ ਜਗਾ ਬਿਮਾਰੀਆਂ ਵੰਡ ਰਿਹਾ ਹੈ ਤੇ ਨੇੜਲੇ ਪਿੰਡਾਂ ਤੇ ਥਰਮਲ ਵੱਲੋ ਕੀਤਾ ਜਾਣ ਵਾਲਾ ਖਰਚ ਥਰਮਲ ਦੇ ਅਧਿਕਾਰੀ ਥਰਮਲ ਲਈ ਕੰਮ ਕਰ ਰਹੀਆਂ ਅੈਨ.ਜੀ.ਓ. ਨਾਲ ਮਿਲਕੇ ਆਪ ਖਾਂ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਤਾਜਾ ਉਦਹਾਰਣ ਥਰਮਲ ਲਈ ਕੰਮ ਕਰ ਰਹੀ ਨਾਭਾ ਫਾਉਡੇਸ਼ਨ ਨਾਂ ਦੀ ਇੱਕ ਅੈਨ.ਜੀ.ਓ. (ਸੰਸਥਾ) ਤੋ ਲਈ ਜਾ ਸਕਦੀ ਹੈ। ਜਿਸ ਨੂੰ ਥਰਮਲ ਨੇੜਲੇ ਪਿੰਡਾਂ ਵਿੱਚ ਸਮਾਜ ਭਲਾਈ ਦੇ ਕੰਮ ਕਰਨ ਲਈ ਵਿਸ਼ੇਸ਼ ਕੰਮ ਦਿੱਤਾ ਹੋਇਆ ਹੈ। ਕਰੋਨਾ ਦੀ ਬਿਮਾਰੀ ਦੇ ਚਲਦਿਆਂ ਥਰਮਲ ਵੱਲੋ ਇਸ ਅੈਨ.ਜੀ.ਓ. ਨੂੰ ਕਰੋਨਾ ਨੂੰ ਫੈਲਣ ਤੋ ਰੋਕਣ ਲਈ ਕਿਟਾਂ ਜਾਰੀ ਕੀਤੀਆਂ ਗਈਆਂ ਸਨ ਜੋ ਉਸ ਨੇ ਨੇੜਲੇ ਪਿੰਡਾਂ ਚ ਵੰਡਣੀਆ ਸਨ। ਪਰ ਇਸ ਨਾਭਾ ਫਾਉਂਡੇਸ਼ਨ ਦੇ ਵਲੰਟੀਅਰਾ ਵੱਲੋ ਪਿੰਡਾਂ ਚ ਕਿਟਾ ਤਾਂ ਨਹੀਂ ਵੰਡੀਆਂ ਗਈਆਂ ਤੇ ਕਿਟਾ ਵੰਡਣ ਦੀਆਂ ਫੇਕ (ਜਾਲੀ) ਵੀਡੀਓ ਬਣਾਕੇ ਥਰਮਲ ਅਧਿਕਾਰੀਆਂ ਨੂੰ ਪਾ ਦਿੱਤੀਆਂ ਅਤੇ ਨਾਭਾ ਫਾਉਂਡੇਸ਼ਨ ਵੱਲੋ ਬਣਾਏ ਸੋਸਲ ਮੀਡੀਆ ਗਰੁੱਪ ਤੇ ਵੀ ਸੇਅਰ ਕਰ ਦਿੱਤਾ। ਜਿਸ ਵਿਚ ਇੱਕ ਵਿਅਕਤੀ ਆਪਣੇ ਆਪ ਨੂੰ ਗੁਰਵਿੰਦਰ ਸਿੰਘ ਵਾਸੀ ਤਲਵੰਡੀ ਅਕਲੀਆ ਦਸ ਰਿਹਾ ਹੈ ਤੇ ਉਹ ਕਹਿ ਰਿਹਾ ਹੈ ਕਿ ਥਰਮਲ ਵੱਲੋ ਨਾਭਾ ਫਾਉਂਡੇਸ਼ਨ ਦੇ ਸਹਿਯੋਗ ਨਾਲ ਸਾਡੇ ਪਿੰਡ ਤਲਵੰਡੀ ਅਕਲੀਆ ਚ ਮੁੱਫ਼ਤ ਕਰੋਨਾ ਕਿਟਾ ਵੰਡੀਆਂ ਗਈਆਂ ਹਨ ਤੇ ਥਰਮਲ ਵੱਲੋਂ ਪਿੰਡ ਵਿਚ ਹੋਰ ਵੀ ਚੰਗੇ ਕੰਮ ਕਰਵਾਏ ਗਏ ਹਨ ਪਰ ਤਲਵੰਡੀ ਅਕਲੀਆ ਵਾਸੀ ਅਸਲ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਵੀਡੀਓ ਨਾਭਾ ਫਾਉਂਡੇਸ਼ਨ ਦੇ ਵਲੰਟੀਅਾਰਾ ਵੱਲੋਂ ਝੂਠੀ ਤਿਆਰ ਕੀਤੀ ਗਈ ਹੈ। ਜਦਕਿ ਸਾਡੇ ਪਿੰਡ ਵਿੱਚ ਥਰਮਲ ਵੱਲੋਂ ਜਾਂ ਨਾਭਾ ਫਾਊਂਡੇਸ਼ਨ ਵੱਲੋਂ ਕੋਈ ਵੀ ਕੱਟ ਆਦਿ ਨਹੀਂ ਵੰਡੀ ਗਈ ਤੇ ਨਾ ਹੀ ਕੋਈ ਵਿਸ਼ੇਸ਼ ਕੰਮ ਕਰਵਾਇਆ ਗਿਆ ਹੈ। ਇਸ ਤੋ ਪਤਾ ਚਲਦਾ ਹੈ ਕਿ ਥਰਮਲ ਵੱਲੋਂ ਇਨ੍ਹਾਂ ਐਨਜੀਓ ਰਾਹੀਂ ਲੋਕ ਭਲਾਈ ਤੇ ਖਰਚਿਆ ਜਾਣ ਵਾਲਾ ਪੈਸਾ ਆਪਸ ਵਿੱਚ ਮਿਲੀਭੁਗਤ ਕਰਕੇ ਗੋਲਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਵੱਲੋਂ ਇਸ ਐਨਜੀਓ ਨੂੰ ਛੋਟਾ ਜਿਹਾ ਲੋਕ ਭਲਾਈ ਦਾ ਕੰਮ ਦਿੱਤਾ ਗਿਆ ਸੀ ਜਦ ਇਹ ਐਨ.ਜੀ.ਓ. ਹੀ ਕਿਟਾਂ ਦੇ ਪੈਸੇ ਬਨਾਕੇ ਮੋਟੇ ਪੈਸੇ ਖਾ ਰਹੀ ਹੈ ਤਾਂ ਜੋ ਐਨਜੀਓ ਵੱਡੇ ਕੰਮ ਕਰ ਰਹੀਆਂ ਹਨ ਉਹ ਥਰਮਲ ਅਧਿਕਾਰੀਆਂ ਨਾਲ ਰਲਕੇ ਕਿੰਨਾ ਗੋਲਮਾਲ ਕਰਦੇ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਨਾਭਾ ਫਾਉਂਡੇਸ਼ਨ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਸੀ ਤਾਂ ਉਹ ਖੁਦ ਸਾਡੇ ਪਿੰਡ ਆਕੇ ਗਲਤੀ ਮੰਨ ਗਏ ਹਨ ਪਰ ਅਸੀਂ ਇਸ ਦੀ ਸਹੀ ਪੜਤਾਲ ਕਰਾਉਣ ਦੇ ਹੱਕ ਚ ਹਾਂ । ਉੱਧਰ ਥਰਮਲ ਨੇੜਲੇ ਪਿੰਡ ਵਾਸੀਆਂ ਤੇ ਉੱਕਤ ਵਿਅਕਤੀਆਂ ਨੇ ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਸਬੰਧਤ ਥਰਮਲ ਅਧਿਕਾਰੀਆਂ ਅਤੇ ਸਬੰਧਤ ਅੈਨ.ਜੀ.ਓ. ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਨਾਭਾ ਫਾਉਂਡੇਸ਼ਨ ਦੇ ਸੀ.ਓ. ਤੀਰਥ ਸਿੰਘ ਮਣਕੋ ਦਾ ਕਹਿਣਾ ਹੈ ਕਿ ਨਕਲੀ ਵੀਡੀਓ ਬਣਾਕੇ ਅਪਲੋਡ ਕਰਨ ਵਾਲੇ ਵਲੰਟੀਅਰ ਨੇ ਆਪਣੀ ਗਲਤੀ ਮੰਨ ਲਈ ਸੀ ਅਸੀਂ ਉਸ ਨੂੰ ਨੌਕਰੀ ਤੋਂ ਹਟਾ ਹੈ।ਅੱਗੇ ਤੋਂ ਅਜਿਹੀ ਕੋਈ ਗਲਤੀ ਨਹੀਂ ਹੋਵੇਗੀ।
ਕੈਪਸ਼ਨ: ਪਿੰਡ ਤਲਵੰਡੀ ਅਕਲੀਆ ਦੇ ਨੌਜਵਾਨ ਜਾਣਕਾਰੀ ਦਿੰਦੇ ਹੋਏ।

LEAVE A REPLY

Please enter your comment!
Please enter your name here