*ਪਾਰਟੀ ਨੇ ਨਹੀਂ ਦਿੱਤੀ ਟਿਕਟ ਤਾਂ ਸਾਂਸਦ ਨੇ ਖਾ ਲਿਆ ਜ਼ਹਿਰ, ਹਾਲਤ ਗੰਭੀਰ*

0
217

25 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)ਲੀਡਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡੀਐਮਕੇ (DMK) ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ ਤੇ ਇਸ ਕਰਕੇ ਉਨ੍ਹਾਂ ਨੇ ਜ਼ਹਿਰ ਖਾ ਲਿਆ।

 ਲੋਕ ਸਭਾ ਚੋਣਾਂ ਲਈ ਪਾਰਟੀਆਂ ਲਗਾਤਾਰ ਲੀਡਰਾਂ ਨੂੰ  ਟਿਕਟਾਂ ਵੰਡ ਰਹੀਆਂ ਹਨ। ਇਸ ਤਹਿਤ ਜਿਨ੍ਹਾਂ ਦੀ ਪੱਤਾ ਕੱਟਿਆ ਜਾ ਰਿਹਾ ਹੈ ਉਹ ਪਾਰਟੀ ਪ੍ਰਤੀ ਨਰਾਜ਼ਗੀ ਜ਼ਾਹਰ ਕਰ ਰਹੇ ਹਨ ਜਾਂ ਕਈ ਤਾਂ ਪਾਰਟੀ ਨੂੰ ਅਲਵਿਦ ਹੀ ਕਹਿ ਰਹੇ ਹਨ। ਇਸ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮੌਜੂਦਾ ਸਾਂਸਦ ਨੇ ਟਿਕਟ ਨਾ ਮਿਲਣ ਕਰਕੇ ਜ਼ਹਿਰ ਖਾਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਦਰਅਸਲ, ਤਾਮਿਲਨਾਡੂ ਦੇ ਝਰੋੜ ਤੋਂ ਸੰਸਦ ਮੈਂਬਰ ਏ ਗਣੇਸ਼ਮੂਰਤੀ (A. Ganeshamurthi) ਨੇ ਜ਼ਹਿਰ ਖਾ ਲਿਆ ਤੇ ਉਹ ਆਪਣੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਕਿਹਾ ਜਾ ਰਿਹਾ ਹੈ ਕਿ ਗਣੇਸ਼ਮੂਰਕੀ ਨੇ ਕੀਟਨਾਸ਼ਕ ਖਾਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ।

ਲੀਡਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡੀਐਮਕੇ (DMK) ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ ਤੇ ਇਸ ਕਰਕੇ ਉਨ੍ਹਾਂ ਨੇ ਜ਼ਹਿਰ ਖਾ ਲਿਆ।

ਡੀਐਮਕੇ ਦੇ ਐਸ ਮੁਥੁਸਾਮੀ, ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਅਤੇ ਆਬਕਾਰੀ ਅਤੇ ਪਾਬੰਦੀ ਦੇ ਰਾਜ ਮੰਤਰੀ, ਡਾ ਸੀ ਸਰਸਵਤੀ, ਮੋਦਾਕੁਰਿਚੀ ਤੋਂ ਭਾਜਪਾ ਵਿਧਾਇਕ, ਏਆਈਏਡੀਐਮਕੇ ਨੇਤਾ ਕੇਵੀ ਰਾਮਲਿੰਗਮ ਅਤੇ ਕੁਝ ਹੋਰ ਲੋਕ ਹਸਪਤਾਲ ਪੁੱਜੇ ਅਤੇ ਗਣੇਸ਼ਮੂਰਤੀ ਦੀ ਸਿਹਤ ਬਾਰੇ ਪੁੱਛਿਆ।

ਜ਼ਿਕਰ ਕਰ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਏ ਗਣੇਸ਼ਮੂਰਤੀ ਨੇ ਆਪਣੇ AIADMK ਦੇ ਲੀਡਰ ਮਣਿਮਾਰਕ ਨੂੰ 2.10.618 ਵੋਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਵੀ ਡੀਐਮਕੇ ਨੇ ਏ ਗਣੇਸ਼ਮੂਰਤੀ ਦੀ ਜਗ੍ਹਾ ਝਰੋੜ ਤੋਂ ਨੌਜਵਾਨ ਲੀਡਰ ਈ ਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪ੍ਰਕਾਸ਼ ਨੂੰ ਤਾਮਿਲਨਾਡੂ ਦੇ ਖੇਡ ਮੰਤਰੀ ਤੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਬੇਟੇ ਦਾ ਕਰੀਬੀ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here