*ਸੰਸਥਾ ਵਲੋਂ ਬੱਚਿਆਂ ਦੀ ਯਾਦ ਵਿੱਚ ਗੁਰਮਤਿ ਸੰਗੀਤ ਵਿਦਿਆਲਾ ਸ਼ੁਰੂ*

0
54

ਬੁਢਲਾਡਾ 9 ਮਈ(ਸਾਰਾ ਯਹਾਂ/ਅਮਨ ਮਹਿਤਾ)

   ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਇੱਕ ਵੱਡਾ ਉਪਰਾਲਾ ਕਰਦੇ ਹੋਏ ਬੱਚਿਆਂ ਕੀਰਤਨ ਅਤੇ ਸੰਗੀਤ ਸਿਖਲਾਈ ਲਈ ਗੁਰਮਤਿ ਸੰਗੀਤ ਸਿਖਲਾਈ ਕੇਂਦਰ ਖੋਲਿਆ ਗਿਆ ਹੈ। ਇਹ ਸਿਖਲਾਈ ਕੇਂਦਰ ਕਾਕਾ ਗੁਪਾਲ ਸਿੰਘ ਅਤੇ ਅਕਾਸ਼ਦੀਪ ਸਿੰਘ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਹੈ ਜੋ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਸੰਸਥਾ ਦੀ ਸੇਵਾ ਕਰਦੇ ਸਨ ਅਤੇ ਪਿਛਲੇ ਸਮੇਂ 25 ਮਾਰਚ ਨੂੰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਿਖੇ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਇਹ ਸਿਖਲਾਈ ਕੇਂਦਰ ਮਿਉਜ਼ਿਕ ਟੀਚਰ ਭਾਈ ਜਸਪ੍ਰੀਤਪਾਲ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ। ਕਲਾਸ ਦਾ ਸਮਾਂ ਸ਼ਾਮ 7 ਤੋਂ 8 ਵਜੇ ਤੱਕ ਹੋਵੇਗਾ।ਮਈ ਦਾ ਮਹੀਨਾ ਸਿਖਲਾਈ ਫ੍ਰੀ ਹੈ। ਜੂਨ ਤੋਂ ਯੋਗ ਫ਼ੀਸ ਰੱਖੀ ਜਾਵੇਗੀ।ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਵਿੰਦਰ ਸਿੰਘ ਈ ਓ, ਚਰਨਜੀਤ ਸਿੰਘ ਝਲਬੂਟੀ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਗਿਆਨੀ ਸਰਵਣ ਸਿੰਘ, ਗਿਆਨੀ ਦਰਸ਼ਨ ਸਿੰਘ, ਨੱਥਾ ਸਿੰਘ, ਰਜਿੰਦਰ ਸਿੰਘ ਭੋਲਾ, ਸੋਹਣ ਸਿੰਘ, ਸੁਰਜੀਤ ਸਿੰਘ ਟੀਟਾ,ਪ੍ਰੇਮ ਸਿੰਘ ਦੋਦੜਾ, ਮਿਸਤਰੀ ਮਿੱਠੂ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਹਰਭਜਨ ਸਿੰਘ, ਗਿਆਨੀ ਜੋਗਿੰਦਰ ਸਿੰਘ, ਲੱਕੀ ਸਟੂਡੀਓ, ਟੋਨੀ ਸਟੂਡੀਓ,ਗਿਆਨੀ ਭੀਮ ਸਿੰਘ, ਗਿਆਨੀ ਕੁਲਦੀਪ ਸਿੰਘ , ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here