*ਚੋਣਾਂ ਦੇ ਮੱਦੇ ਨਜਰ ਮੀਡੀਆ ਕਰਮੀ ਪੁਲੀਸ ਨੂੰ ਸਹਿਯੋਗ ਦੇਣ:ਡੀ ਐਸ ਪੀ ਔਲਖ*

0
104

ਬੁਢਲਾਡਾ 24 ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ) ਲੋਕ ਸਭਾ ਚੋਣਾਂ ਨਿਰਪੱਖ ਤੌਰ ਤੇ ਕਰਵਾਉਣ ਲਈ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਦਿਆਂ ਡੀ ਐਸ ਪੀ ਮਨਜੀਤ ਸਿੰਘ ਔਲਖ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਅੱਜ ਸ਼ਹਿਰ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੋਟਰ ਬਿਨ੍ਹਾਂ ਕਿਸੇ ਡਰ, ਦਬਾਅ ਅਤੇ ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰਾਂ ਦਾ ਇਸਤੇਮਾਲ ਕਰਨ। ਉਨ੍ਹਾਂ ਮੀਡੀਆ ਕਰਮੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਨਸ਼ੇ ਦੇ ਸੋਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ੇ ਸੰਬੰਧਤ ਮੁਕੱਦਮੇ ਦਰਜ ਵਾਲੇ ਵਿਅਕਤੀਆਂ ਨੂੰ ਥਾਣੇ ਵਿੱਚ ਬੁਲਾ ਕੇ ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਰੋਜਮਰਾ ਦੀ ਜਿੰਦਗੀ ਤੇ ਪੈਣੀ ਨਜਰ ਬਣਾਈ ਜਾ ਰਹੀ ਹੈ। ਉਨ੍ਹਾਂ ਸ਼ਹਿਰ ਅੰਦਰ ਢਾਬੇ, ਹੋਟਲਾਂ ਅਤੇ ਰੈਸ਼ਟੋਰੈਂਟਾਂ ਵਿੱਚ ਕੰਮ ਕਰਨ ਵਾਲੇ ਪਰਵਾਸੀ ਮਜਦੂਰਾਂ ਦੀ ਆਧਾਰ ਕਾਰਡ ਸਮੇਤ ਉਨ੍ਹਾਂ ਦੀ ਇਤਲਾਹ ਤੁਰੰਤ ਥਾਣਿਆਂ ਚ ਦੇਣ ਅਤੇ ਹੋਟਲਾਂ ਚ ਰਹਿਣ ਵਾਲੇ ਮੁਸਾਫਿਰਾਂ ਦਾ ਵੀ ਪੂਰਾ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀ ਜਾਂ ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ। ਸ਼ਹਿਰ ਅੰਦਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਲੋਕਾਂ ਦੀ ਇਤਲਾਹ ਦੇਣ ਵਾਲਿਆਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ। ਇਸ ਮੌਕੇ ਬੋਲਦਿਆਂ ਐਸ ਐਚ ਓ ਸਿਟੀ ਜਸਕਰਨ ਸਿੰਘ ਨੇ ਟ੍ਰੇਫਿਕ ਵਿੱਚ ਵਿਘਨ ਪਾਉਣ ਵਾਲੇ ਆਰਜੀ ਨਾਜਾਇਜ ਕਬਜਿਆਂ ਨੂੰ ਸੜਕਾਂ ਦੇ ਕਿਨ੍ਹਾਰਿਆਂ ਤੋਂ ਤੁਰੰਤ ਹਟਾਉਣ ਲਈ ਦੁਕਾਨਦਾਰਾਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੁਲਟ ਮੋਟਰਸਾਈਕਲ ਤੇ ਪਟਾਖੇ ਪਾਉਣ ਵਾਲੇ ਮਨਚਲੇ ਨੌਜਵਾਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਗਸ਼ਤ ਨੂੰ ਤੇਜ ਕਰ ਦਿੱਤਾ ਗਿਆ ਹੈ। ਇਸ ਮੌਕੇ ਥਾਣਾ ਮੁੱਖ ਮੁਨਸ਼ੀ ਸਤਿਗੁਰ ਸਿੰਘ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here