ਚੇਅਰਮੈਨ ਮਿੱਤਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸੜਕ ਨਿਰਮਾਣ ਤੇ ਐਂਬੂਲੈਂਸਾਂ ਦੀ ਕੀਤੀ ਮੰਗ

0
80

ਮਾਨਸਾ 14 ਅਕਤੂਬਰ  (ਸਾਰਾ ਯਹਾ / ਹੀਰਾ ਸਿੰਘ ਮਿੱਤਲ)— ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਨੇ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਲਿਖ ਕੇ ਮਾਨਸਾ ਬਰਨਾਲਾ ਰੋਡ ਸੜਕ ਦਾ ਮੁੜ ਨਿਰਮਾਣ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਹ ਸੜਕ ਵੱਲ ਸਰਕਾਰ ਨੂੰ ਫੌਰੀ ਤੌਰ ਤੇ ਧਿਆਨ ਦੇਣ ਦੀ ਲੋੜ ਹੈ। ਉਨਾਂ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨੀ ਛੇਤੀ ਹੋ ਸਕੇ ਇਸ ਸੜਕ ਦੀ ਲੋੜੀਂਦੀ ਮੁਰੰਮਤ ਤੇ ਉਸਦਾ ਨਵਨਿਰਮਾਣ ਕੀਤਾ ਜਾਵੇ ਤਾਂ ਕਿ ਹਰਿਆਣਾ ਪੰਜਾਬ ਨੂੰ ਵੱਡੇ ਸ਼ਹਿਰਾਂ ਨਾਲ ਜੋੜਦੀ ਇਸ ਸੜਕ ਵੱਲ ਧਿਆਨ ਦੇਣਾ ਸਮੇਂ ਦੀ ਮੁੱਖ ਮੰਗ ਹੈ। ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਰਾਹੀਂ ਕਿਹਾ ਹੈ ਕਿ ਮਾਨਸਾ ਬਰਨਾਲਾ ਰੋਡ ਵਾਲੀ ਇਸ ਸੜਕ ਦਾ ਨਿਰਮਾਣ ਸਾਲ 2015 ਚ ਵੱਖ ਵੱਖ ਠੇਕੇਦਾਰਾਂ ਵੱਲੋਂ ਕੀਤਾ ਗਿਆ ਸੀ,ਜਿਸ ਦੌਰਾਨ ਕਾਫੀ ਊਤਣਾਈਆਂ ਰਹਿ ਗਈਆਂ ਸਨ।ਹੁਣ ਸੜਕ ਦੀ ਹਾਲਤ ਇਹ ਹੈ ਕਿ ਇਸ ਵਿਚ ਜਗਾਂ ਜਗਾਂ ਟੋਏ ਪੈ ਚੁੱਕੇ ਹਨ ਤੇ ਆਵਾਜਾਈ ਚ ਵੀ ਇਥੇ ਕਿਸੇ ਵੀ ਵੇਲੇ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਇਸ ਸੜਕ ਤੇ ਮਾਨਸਾ ਆਦਿ ਤੋਂ ਬਾਹਰਲੇ ਹਸਪਤਾਲਾਂ ਲਈ ਮਰੀਜ਼ ਭੇਜੇ ਜਾਂਦੇ ਹਨ,ਉਹ ਵੀ ਇਥੋਂ ਦੀ ਲੰਘਦੇ ਹਨ,ਇਸ ਤਰਾਂ ਦੀ ਸਥਿਤੀ ਚ ਸੜਕ ਦਾ ਮਾੜਾ ਹੋਣਾ ਹੋਰ ਵੀ ਗੰਭੀਰ ਬਣ ਜਾਂਦਾ ਹੈ,ਜਿਸ ਨਾਲ ਸੜਕ ਤੋਂ ਲੰਘਣ ਵਾਲਿਆਂ ਦੀ ਜਿੰਦਗੀ ਖਤਰੇ ਚ ਪੈ ਰਹੀ ਹੈ। ਚੇਅਰਮੈਨ ਮਿੱਤਲ ਨੇ ਕਿਹਾ ਕਿ ਸੜਕ ਦੀ ਮਾੜੀ ਹਾਲਤ ਹੋਣ ਕਰਕੇ ਕਈ ਮਰੀਜ਼ ਹਸਪਤਾਲ ਪੁੱਜਣ ਚ ਦੇਰੀ ਕਰਕੇ ਦਮ ਵੀ ਤੋੜ ਚੁੱਕੇ ਹਨ। ਉਤਰ ਇਸ ਪੱਤਰ ਦੀ ਕਾਫੀ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਪੀਡਬਲਯੂ ਡੀ ਪੰਜਾਬ ਤੇ ਡੀਸੀ ਮਾਨਸਾ ਨੂੰ ਭੇਜ ਕੇ ਇਸ ਵੱਲ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ । ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਵੀ ਇਸ ਵੱਲ ਧਿਆਨ ਦਿਵਾਉਣਗੇ। ਇਸ ਦੌਰਾਨ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਇਕ ਹੋਰ ਪੱਤਰ ਰਾਹੀਂ ਸਰਕਾਰ ਤੋਂ ਕੋਵਿਡ 19 ਦੀ ਬੀਮਾਰੀ ਦੇ ਮੱਦੇਨਜ਼ਰ ਵੈਟੀਲੈਂਟਰ ਐਂਬੂਲੈਂਸ ਦੇਣ ਦੀ ਵੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਮਾਨਸਾ ਸ਼ਹਿਰ ਨੂੰ ਇਸ ਐਂਬੂਲੈਂਸ ਦੀ ਲੋੜ ਹੈ।ਉਨਾਂ ਕਿਹਾ ਕਿ ਆਮ ਤੌਰ ਤੇ ਗੰਭੀਰ ਬੀਮਾਰੀ ਜਾਂ ਦੁਰਘਟਨਾਵਾਂ ਚ ਜਖਮੀ ਹੋਏ ਮਰੀਜ਼ਾਂ ਨੂੰ ਜਦੋਂ ਬਾਹਰਲੇ ਹਸਪਤਾਲਾਂ ਚ ਰੈਫਰ ਕਰਕੇ ਭੇਜਿਆ ਜਾਂਦਾ ਹੈ ਤਾਂ ਇਸ ਤਰਾਂ ਦੀ ਐਂਬੂਲੈਂਸ ਦੀ ਜਰੂਰਤ ਪੈਂਦੀ ਹੈ,ਜਿਸ ਲਈ ਮਾਨਸਾ ਚ ਅਜਿਹੀਆਂ ਦੋ ਐਂਬੂਲੈਂਸਾਂ ਜਾਰੀ ਕੀਤੀਆਂ ਹਨ।ਇਸ ਮੌਕੇ ਅੱਗਰਵਾਲ ਸਭਾ ਦੇ ਪ੍ਰਸ਼ੋਤਮ ਬਾਂਸਲ, ਅਸ਼ੋਕ ਕੁਮਾਰ ਗਰਗ ਮੀਤ ਪ੍ਰਧਾਨ ਅੱਗਰਵਾਲ ਸਭਾ,ਸਰਪੰਚ ਦਰਸ਼ਨ ਸਿੰਘ ਧਰਮਪੁਰਾ, ਸ਼ੁਰੇਸ਼ ਨੰਦਗੜੀਆ, ਕਾਲਾ ਸਿੰਘ , ਜਗਤ ਰਾਮ ਮਾਨਸਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here