ਕਸਬਾ ਰੋੜੀ ਚ ਮਰਨ ਵਾਲੇ ਨੌਜਵਾਨਾਂ ਦੀ ਮੌਤ ਦੇ ਜਿੰਮੇਵਾਰ ਵਿਅਕਤੀਆਂ ਤੇ ਮਾਮਲਾ ਦਰਜ ਕਰਨ ਦੀ ਮੰਗ

0
112

ਮਾਨਸਾ 11 ਜੁਲਾਈ( (ਸਾਰਾ ਯਹਾ/ ਬਪਸ)\ਤਾਲਾਬੰਦੀ ਦੌਰਾਨ 20 ਅਪ੍ਰੈਲ ਨੂੰ ਜ਼ਿਲ੍ਹਾ ਮਾਨਸਾ ਦੇ ਦੋ ਨੌਜਵਾਨਾਂ ਦੀ ਹਰਿਆਣੇ ਦੇ ਕਸਬਾ ਰੋੜੀ ਵਿਖੇ ਨਸ਼ੇ ਦੀ ਜਿਆਦਾ ਮਾਤਰਾ ਲੈਣ ਕਾਰਨ ਮੌਤ ਹੋ ਗਈ ਸੀ। ਸਰਦੂਲਗੜ੍ਹ ਤਹਿਸੀਲ ਦੇ ਪਿੰਡ ਕੋਟੜਾ ਕਲਾਂ ਦੇ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਮਾਨਸਾ ਜੋ ਕਿ ਆਪਣੇ ਘਰ ਨਹੀਂ ਆਏ ਸਨ। ਦੋਵਾਂ ਨੌਜਵਾਨਾਂਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਲੱਭਦੇ ਲੱਭਦੇ ਹਰਿਆਣੇ ਦੇ ਕਸਬਾ ਰੋੜੀ ਵਿਖੇ ਪਹੁੰਚੇ ਜਿਥੇ ਉਨ੍ਹਾਂ ਨੂੰ ਸੁਰਿੰਦਰ ਸਿੰਘ ਉਰਫ ਰਾਜੂ ਪੁੱਤਰ ਬੂਟਾ ਸਿੰਘ ਦੇ ਘਰ ਅੱਗੇ ਅੰਮ੍ਰਿਤਪਾਲ ਸਿੰਘ ਦਾ ਮੋਟਰਸਾਈਕਲ ਖੜ੍ਹਾ ਵਿਖਾਈ ਦਿੱਤਾ। ਜਦ ਉਹ ਉਨ੍ਹਾਂ ਦੇ ਘਰ ਗਏ ਤੇ ਆਪਣੇ ਲੜਕਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਦੋ ਲੜਕੇ ਉਨ੍ਹਾਂ ਦੇ ਘਰੇ ਕਮਰੇ ਵਿੱਚ ਬੈੱਡ ਤੇ ਪਏ ਹਨ ਜਦ ਉਨ੍ਹਾਂ ਲੜਕਿਆ ਨੂੰ ਵੇਖਿਆ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਸਨ ਉਨ੍ਹਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਸਰਦੂਲਗੜ੍ਹ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮਿ੍ਤਕ ਐਲਾਨਦਿਆ ਕਿਹਾ ਕਿ ਇਨ੍ਹਾਂ ਦੀ ਮੌਤ 3-4 ਘੰਟੇ ਪਹਿਲਾਂ ਹੋ ਚੁੱਕੀ ਹੈ। ਦੋਨਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਥਾਣਾ ਰੋੜੀ ਵਿਖੇ ਸੁਰਿੰਦਰ ਸਿੰਘ ਉਰਫ ਰਾਜੂ, ਮੇਜਰ ਸਿੰਘ ਸਰਪੰਚ ਰੋੜੀ, ਬੂਟਾ ਸਿੰਘ ਪੁੱਤਰ ਪੂਰਨ ਸਿੰਘ, ਮਨਪ੍ਰੀਤ ਕੌਰ ਪਤਨੀ ਬੂਟਾ ਸਿੰਘ, ਜਤਿੰਦਰ ਸਿੰਘ ਪੁੱਤਰ ਬੂਟਾ ਸਿੰਘ, ਸਿਕੰਦਰ ਸਿੰਘ ਪੁੱਤਰ ਮੇਜਰ ਸਿੰਘ ਸਾਰੇ ਹੀ ਨਿਵਾਸੀ ਰੋੜੀ ਦੇ ਖਿਲਾਫ ਬਿਆਨ ਦਰਜ ਕਰਵਾਏ ਸਨ ਕਿ ਉੱਕਤ ਵਿਅਕਤੀਆਂ ਦੇ ਕਾਰਨ ਹੀ ਉਨ੍ਹਾਂ ਦੇ ਲੜਕਿਆ ਦੀ ਮੌਤ ਹੋਈ ਹੈ ਪਰ ਰੋੜੀ ਪੁਲਿਸ ਨੇ ਸਿਰਫ਼ ਸੁਰਿੰਦਰ ਸਿੰਘ ਉਰਫ ਰਾਜੂ ਦੇ ਖਿਲਾਫ ਹੀ ਮਾਮਲਾ ਦਰਜ ਕਰਕੇ ਬੁੱਤਾ ਸਾਰ ਦਿੱਤਾ ਸੀ। ਪੀੜਤ ਪਰਿਵਾਰ ਨੇ ਇਨਸਾਫ਼ ਲੈਣ ਲਈ ਹਰਿਆਣੇ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ, ਡੀਜੀਪੀ, ਆਈ ਜੀ ਆਦਿ ਨੂੰ ਇੱਕ ਚਿੱਠੀ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਉਕਤ ਦੋਵਾਂ ਨੌਜਵਾਨਾਂ ਦੀ ਮੌਤ ਦੇ ਜਿੰਮੇਵਾਰ ਉੱਕਤ ਸਾਰੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਇਨਸਾਫ਼ ਦਵਾਇਆ ਜਾਵੇ। ਹਰਿਆਣਾ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਡੀਐੱਸਪੀ ਅਰਨ ਚੌਧਰੀ ਹੈੱਡਕੁਆਰਟਰ ਸਰਸਾ ਨੂੰ ਦੇ ਦਿੱਤੀ ਸੀ ਅੱਜ ਡੀਐੱਸਪੀ ਚੌਧਰੀ ਕਸਬਾ ਰੋੜੀ ਵਿਖੇ ਜਾਂਚ ਪੜਤਾਲ ਲਈ ਪਹੁੰਚੇ ਸਨ। ਇਸ ਮੌਕੇ ਪੀੜਤ ਪਰਿਵਾਰ ਨੇ ਦੋਸ਼ ਲਗਾਉਦਿਅਾ ਕਿਹਾ ਕਿ ਜਾਂਚ ਕਰਨ ਪਹੁੰਚੇ ਅਧਿਕਾਰੀ ਸਿਰਫ਼ ਖਾਨਾ ਪੂਰਤੀ ਹੀ ਕਰ ਰਹੇ ਹਨ ਕਿਉਂਕਿ ਰੋੜੀ ਪੁਲਿਸ ਨਸ਼ਾ ਤਸਕਰਾਂ ਨਾਲ ਮਿਲ ਚੁੱਕੀ ਹੈ ਸ਼ਰੇਆਮ ਨਸ਼ੇ ਵਿਕ ਰਹੀ ਹੈ ਜਿਸ ਕਰਕੇ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਨੌਜਵਾਨਾਂ ਦੀ ਮੌਤ ਦੇ ਕਾਰਨ ਬਣੇ ਸਾਰੇ ਉੱਕਤ ਦੋਸ਼ੀਆਂ ਤੇ ਵੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਕਿਹਾ ਜੇਕਰ ਸਾਨੂੰ ਇਨਸਾਫ਼ਣਾ ਮਿਲਿਆ ਤਾਂ ਉਹ ਉੱਚ ਕੋਰਟ ਦਾ ਬੂਹਾ ਖੱਟਕਾਉਣਗੇ।

LEAVE A REPLY

Please enter your comment!
Please enter your name here