UNGA ‘ਚ ਪੀਐਮ ਮੋਦੀ ਦਾ ਸੰਬੋਧਨ, ਕਿਹਾ- ਸੰਯੁਕਤ ਰਾਸ਼ਟਰ ‘ਚ ਬਦਲਾਅ ਸਮੇਂ ਦੀ ਮੰਗ

0
20

ਨਵੀਂ ਦਿੱਲੀ 26 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਸ਼ਣ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੀ 75 ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਭਾਈਚਾਰੇ ਦੇ ਸਾਹਮਣੇ ਇਕ ਬਹੁਤ ਵੱਡਾ ਪ੍ਰਸ਼ਨ ਹੈ, ਕੀ ਉਹ ਸੰਸਥਾ ਜੋ ਉਸ ਸਮੇਂ ਦੀਆਂ ਸਥਿਤੀਆਂ ‘ਚ ਬਣੀ ਸੀ, ਉਹ ਅੱਜ ਵੀ ਢੁਕਵੀਂ ਹੈ?
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅਸੀਂ ਪਿਛਲੇ 75 ਸਾਲਾਂ ਵਿੱਚ ਸੰਯੁਕਤ ਰਾਸ਼ਟਰ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰੀਏ ਤਾਂ ਬਹੁਤ ਸਾਰੀਆਂ ਪ੍ਰਾਪਤੀਆਂ ਵੇਖੀਆਂ ਜਾਂਦੀਆਂ ਹਨ। ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਜਿਹੜੀਆਂ ਸੰਯੁਕਤ ਰਾਸ਼ਟਰ ਦੇ ਸਾਹਮਣੇ ਗੰਭੀਰ ਆਤਮਮੰਥਨ ਦੀ ਜ਼ਰੂਰਤ ਨੂੰ ਵਧਾਉਂਦੀਆਂ ਹਨ।
ਪੀਐਮ ਮੋਦੀ ਨੇ ਕਿਹਾ, “ਇਹ ਕਹਿਣਾ ਸਹੀ ਹੈ ਕਿ ਤੀਸਰਾ ਵਿਸ਼ਵ ਯੁੱਧ ਨਹੀਂ ਹੋਇਆ ਸੀ, ਪਰ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਬਹੁਤ ਸਾਰੀਆਂ ਲੜਾਈਆਂ ਹੋਈਆਂ, ਬਹੁਤ ਸਾਰੀਆਂ ਘਰੇਲੂ ਜੰਗਾਂ ਵੀ ਹੋਈਆਂ। ਕਿੰਨੇ ਅੱਤਵਾਦੀ ਹਮਲਿਆਂ ‘ਚ ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ। ਇਨ੍ਹਾਂ ਯੁੱਧਾਂ ‘ਚ, ਇਨ੍ਹਾਂ ਹਮਲਿਆਂ ‘ਚ, ਜਿਹੜੇ ਮਾਰੇ ਗਏ, ਉਹ ਸਾਡੇ ਵਰਗੇ ਇਨਸਾਨ ਸੀ। ਲੱਖਾਂ ਨਿਰਦੋਸ਼ ਬੱਚਿਆਂ, ਜਿਨ੍ਹਾਂ ਨੇ ਦੁਨੀਆਂ ‘ਤੇ ਛਾ ਜਾਣਾ ਸੀ, ਇਸ ਦੁਨੀਆਂ ਨੂੰ ਛੱਡ ਗਏ। ਕਿੰਨੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੀ ਪੂੰਜੀ ਗੁਆਉਣੀ ਪਈ, ਉਨ੍ਹਾਂ ਨੂੰ ਆਪਣਾ ਸੁਪਨਿਆਂ ਦਾ ਘਰ ਛੱਡਣਾ ਪਿਆ। ਉਸ ਸਮੇਂ ਅਤੇ ਅੱਜ ਵੀ, ਕੀ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਕਾਫ਼ੀ ਸੀ?”
ਇਸ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦਾ ਆਯੋਜਨ ਕੋਰੋਨਾਵਾਇਰਸ ਮਹਾਂਮਾਰੀ ਦੇ ਪਿਛੋਕੜ ਵਿੱਚ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ਦਾ ਵਿਸ਼ਾ ਸੀ “ਭਵਿੱਖ ਜੋ ਅਸੀਂ ਚਾਹੁੰਦੇ ਹਾਂ, ਸੰਯੁਕਤ ਰਾਸ਼ਟਰ ਜਿਸ ਦੀ ਸਾਨੂੰ ਲੋੜ ਹੈ: ਕੋਰੋਨਾ ਦੇ ਪ੍ਰਭਾਵ ਵਿੱਚ ਬਹੁ-ਪੱਖੀ ਕਾਰਵਾਈ, ਬਹੁਪੱਖੀਤਾ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ।”

LEAVE A REPLY

Please enter your comment!
Please enter your name here