ਸੋਸ਼ਲ ਮੀਡੀਆ ਨੇ ਰਿਸ਼ਤਿਆਂ ਦੀ ਅਹਿਮੀਅਤ ਖਤਮ ਕਰ ਦਿੱਤੀ ਵਿਜੈ ਗਰਗ

0
28

ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੋਸ਼ਲ ਮੀਡੀਆ ਨੇ ਮਨੁੱਖ ਲਈ ਸੂਚਨਾ ਪਸਾਰ ਨੂੰ ਸੌਖਾ ਕੀਤਾ ਹੈ, ਪ੍ਰੰਤੂ ਮਨੁੱਖ ਦੀਆਂ ਭਾਵਨਾਵਾਂ ਨੂੰ ਆਪਣੇ ਕਾਬੂ ਵਿਚ ਲੈ ਲਿਆ ਹੈ। ਮਨੁੱਖੀ ਚਰਿੱਤਰ ਦਾ ਸੁੰਦਰ ਪਹਿਲੂ ਉਸਨੂੰ ਮਿਲਿਆ ਪਿਆਰ, ਦਿਆ, ਸਹਿਯੋਗ, ਮੇਲ-ਮਿਲਾਪ ਆਦਿ ਭਾਵਨਾਵਾਂ ਹਨ ਜਿਸਦੇ ਨਾਲ ਉਹ ਸਮਾਜਿਕ ਤੰਤਰ ਦਾ ਵਿਕਾਸ ਕਰਦਾ ਹੈ ਅਤੇ ਉਸ ਨੂੰ ਸੁੰਦਰ ਬਣਾਉਣ ਦਾ ਹੈ। ਪ੍ਰੰਤੂ ਸੋਸ਼ਲ ਮੀਡੀਆ ਮਨੁੱਖ ਦੀਆਂ ਇਨ੍ਹਾਂ ਭਾਵਨਾਵਾਂ ‘ਤੇ ਏਦਾਂ ਕਾਬਜ਼ ਹੋ ਗਿਆ ਹੈ ਕਿ ਅੱਜ ਮਨੁੱਖ ਸਮਾਜਿਕ ਜੀਵ ਦੀ ਥਾਂ ‘ਤੇ ਖ਼ੁਦ ਕੇਂਦਰਿਤ ਹੋ ਗਿਆ ਅਤੇ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਸਮਾਜ ਦੀ ਖ਼ੁਬਸੂਰਤੀ ਖਾਤਮੇ ਵੱਲ ਵੱਧ ਰਹੀ ਹੈ।
ਜ਼ਿਆਦਾਤਰ ਕੋਰੋਨਾ ਮਰੀਜ਼ਾਂ ‘ਚ ਉਭਰਦੇ ਹਨ ਲੱਛਣਬੈਂਕ ਅਕਾਊਂਟ ਤੋਂ ਵੀ ਵੱਧ ਸੋਸ਼ਲ ਮੀਡੀਏ ਤੇ ਆਪਣਾ ਇਕ ਅਕਾਊਂਟ ਹੋਣਾ ਅੱਜ ਦੇ ਸਮੇਂ ਦੀ ਇਕ ਬਹੁਤ ਵੱਡੀ ਉਪਲੱਬਧੀ ਹੁੰਦੀ ਹੈ। ਕਿਸੇ ਗਰੁੱਪ ਦਾ ਐਡਮਿਨ ਹੋਣਾ ਨਵ ਸਮਾਜ ਵਿਚ ਵਿਚ ਦਰਜਾ ਮੰਨਿਆ ਜਾਂਦਾ ਹੈ। ਸੋਸ਼ਲ ਮੀਡੀਆ ਗਰੁੱਪਾਂ ਦੀ ਵੀ ਦਰਜਬੰਦੀ ਕੀਤੀ ਜਾ ਚੁੱਕੀ ਹੈ।ਉੱਚ ਦਰਜੇ ਦੇ ਗਰੁੱਪ ਵਿਚ ਸ਼ਾਮਿਲ ਹੋਣਾ ਇਕ ਪ੍ਰਾਪਤੀ ਹੁੰਦੀ ਹੈ। ਕਿਸੇ ਨੂੰ ਗਰੁੱਪ ਵਿੱਚੋਂ ਕੱਢਣਾ ਜਾਂ ਗਰੁੱਪ ਛੱਡਣਾ ਬਦਲੇ ਦੀ ਭਾਵਨਾ ਜਾਂ ਰੋਸ ਪ੍ਰਗਟ ਕਰਨ ਦਾ ਇਕ ਨਵਾਂ ਰੂਪ ਬਣ ਗਿਆ ਹੈ। ਹਰ ਕਿਸੇ ਵਿਚ ਸਭ ਤੋਂ ਪਹਿਲਾਂ ਜਾਣਕਾਰੀ ਭੇਜਣ ਦੀ ਹੋੜ ਲੱਗੀ ਹੈ। ਉਸ ਜਾਣਕਾਰੀ ਸਬੰਧੀ ਪੜਚੋਲ ਕਰਨ ਦੀ ਖੇਚਲ ਵੀ ਨਹੀਂ ਕੀਤੀ ਜਾਂਦੀ। ਕਿਸੇ ਦੀ ਪੋਸਟ ਤੇ ਹੋਏ ਕੁਮੈਂਟ, ਲਾਇਕ ਅਤੇ ਸ਼ੇਅਰ ਉਸ ਦੀ ਪ੍ਰਸਿੱਧੀ ਦੀ ਨਿਸ਼ਾਨੀ ਹੈ। ਸੋਸ਼ਲ ਮੀਡੀਏ ‘ਤੇ ਵੱਧ ਤੋਂ ਵੱਧ ਸਮਾਂ ਬਿਤਾਉਣਾ ਸਮਾਜ ਨਾਲ ਜੁੜਿਆ ਸਮਝਿਆ ਜਾਂਦਾ ਹੈ। ਹੋਰ ਤਾਂ ਹੋਰ ਅੱਜ ਦਾ ਮਨੁੱਖ ਇਸ ਦਾ ਇੰਨਾ ਗ਼ੁਲਾਮ ਹੋ ਗਿਆ ਹੈ ਕਿ ਹਰ ਇਕ ਪਲ ਇਸ ਵਿਚ ਰੁੱਝਿਆ ਰਹਿੰਦਾ ਹੈ। ਜੇ ਕੋਈ ਮਰਦਾ ਵੀ ਹੋਵੇ ਤਾਂਂ ਵੀਡੀਓ ਬਣਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਖੰਡਿਤ ਸਮਾਜ ਦੀ ਕਲਪਨਾ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ।
ਅੱਜ ਮਨੁੱਖ ਕਈ ਗਰੁੱਪਾਂ ਵਿਚ ਸ਼ਾਮਲ ਹੋਣ ਤੋਂ ਬਾਅਦ ਵੀ ਇਕੱਲਾ ਹੈ। ਇਸ ਲਈ ਅੱਜ ਦੇ ਸਮੇਂ ਦੀ ਲੋੜ ਹੈ ਕਿ ਆਪਸ ਵਿਚ ਮੇਲ ਮਿਲਾਪ ਵਧਾਈਏ, ਅਪਣੀਆਂ ਭਾਵਨਾਵਾਂ ਨੂੰ ਵਿਕਸਤ ਕਰਨ ਲਈ ਮਸ਼ੀਨੀ ਸਮਾਜ ਨੂੰ ਛੱਡ ਕੇ ਮਨੁੱਖੀ ਸਮਾਜ ਦਾ ਦਾਇਰਾ ਵਧਾਇਆ ਜਾਵੇ। ਗਿਆਨ ਵਧਾਉਣ ਲਈ ਚੰਗੀਆਂ ਕਿਤਾਬਾਂ ਨੂੰ ਸਾਥੀ ਬਣਾਇਆ ਜਾਵੇ ਅਤੇ ਮਾਨਸਿਕ ਸ਼ਾਂਤੀ ਅਤੇ ਵਿਕਾਸ ਲਈ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਇਆ ਜਾਵੇ। ਰਿਸ਼ਤਿਆਂ ਦੀ ਸਮਝ ਲਈ ਸੋਸ਼ਲ ਮੀਡੀਆ ਗਰੁੱਪ ਬਣਾਉਣ ਦੀ ਥਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਗਰੁੱਪ ਬਣਾਓ। ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਮਨੁੱਖ ਕਿਸੇ ਨਾ ਕਿਸੇ ਮਾਨਸਿਕ ਵਿਕਾਰ ਦਾ ਸ਼ਿਕਾਰ ਹੋਵੇਗਾ ਅਤੇ ਰਿਸ਼ਤਿਆਂ ਦੀ ਅਹਿਮੀਅਤ ਖ਼ਤਮ ਹੋ ਜਾਵੇਗੀ।

ਵਿਜੈ ਗਰਗ 

LEAVE A REPLY

Please enter your comment!
Please enter your name here