5 ਸਾਲ ਤੋਂ ਭਗੌੜਾ ਮੁਲਜਿਮ ਪੁਲਿਸ ਨੇ ਕੀਤਾ ਕਾਬੂ

0
99

ਮਾਨਸਾ, 02—03—2021  (ਸਾਰਾ ਯਹਾਂ /ਜੋਨੀ ਜਿੰਦਲ)  : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ. ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ:—

ਮੁਜਰਮ ਇਸ਼ਤਿਹਾਰੀ (ਭਗੌੜਾ ਮੁਲਜਿਮ) ਅਕਰਮ ਪੁੱਤਰ ਨੂਰ ਮੁਹੰਮਦ ਵਾਸੀ ਸਾਮਲੀ
ਥਾਣਾ ਨਵੀ ਅਬਾਦੀ ਜਿਲਾ ਮੰਦਸੂਰ (ਮੱਧ ਪ੍ਰਦੇਸ਼) ਜਿਸ ਪਾਸੋਂ 120 ਕਿਲੋ 400 ਗ੍ਰਾਮ ਭੁੱਕੀ ਚੂਰਾਪੋਸਤ
ਬਰਾਮਦ ਹੋਣ ਤੇ ਉਸਦੇ ਵਿਰੁੱਧ ਮੁਕੱਦਮਾ ਨੰਬਰ 22 ਮਿਤੀ 13—05—2012 ਅ/ਧ 15/61/85
ਐਨ.ਡੀ.ਪੀ.ਐਸ. ਐਕਟ ਥਾਣਾ ਝੁਨੀਰ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਮਾਨਯੋਗ
ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰ ਹਾਜਰ ਹੋਣ ਕਰਕੇ ਇਸਨੂੰ ਮਾਨਯੋਗ ਅਦਾਲਤ ਸ੍ਰੀ ਅਰਚਨਾਪੁਰੀ
ਸੈਸ਼ਨਜ ਜੱਜ ਮਾਨਸਾ ਜੀ ਵੱਲੋਂ ਇਸਨੂੰ ਮਿਤੀ 12—01—2016 ਤੋਂ ਅ/ਧ 299 ਜਾਬਤਾ ਫੌਜਦਾਰੀ ਤਹਿਤ
ਭਗੌੜਾ ਕਰਾਰ ਦਿੱਤਾ ਗਿਆ ਸੀ ਅਤ ੇ ਮੁਲਜਿਮ ਵੱਲੋਂ ਲਗਾਤਾਰ ਗੈਰਹਾਜ਼ਰ ਹੋਣ ਕਰਕੇ ਮਾਨਯੋਗ ਅਦਾਲਤ
ਵੱਲੋਂ ਇਸਦੇ ਵਿਰੁੱਧ ਇੱਕ ਹੋਰ ਮੁਕੱਦਮਾ ਨੰ:27 ਮਿਤੀ 16—03—2019 ਅ/ਧ 174—ਏ. ਹਿੰ:ਦੰ: ਥਾਣਾ
ਝੁਨੀਰ ਦਰਜ਼ ਰਜਿਸਟਰ ਕਰਾਇਆ ਗਿਆ ਸੀ। ਇਹ ਭਗੌੜਾ ਮੁਲਜਿਮ ਕਰੀਬ 5 ਸਾਲ ਤੋਂ ਲਗਾਤਾਰ
ਗੈਰਹਾਜਰ ਚੱਲਿਆ ਆ ਰਿਹਾ ਸੀ ਅਤੇ ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਸੀ। ਐਸ.ਆਈ. ਜਸਵੰਤ
ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ
ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਝੁਨੀਰ ਦੇ ਹਵਾਲੇ ਕੀਤਾ
ਗਿਆ ਹੈ।


LEAVE A REPLY

Please enter your comment!
Please enter your name here