ਕਰਨਾਲ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਆਉਣ ਨਾਲ ਦਹਿਸ਼ਤ..! ਸਰਕਾਰ ਹੱਥਾਂ ਤੇ ਹੱਥ ਤਰੀ ਬੈਠੀ ਐ

0
29

ਕਰਨਾਲ 02,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਹਰਿਆਣਾ ਵਿੱਚ ਕੁੰਜਪੁਰਾ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਦੇ ਨਾਲ ਇਲਾਕੇ ‘ਚ ਡਰ ਦਾ ਮਾਹੌਲ ਬਣ ਗਿਆ। ਦੱਸ ਦਈਏ ਕਿ ਕਰਨਾਲ ਵਿੱਚ ਮੰਗਲਵਾਰ ਸ਼ਾਮ ਤੱਕ ਕੁੱਲ 78 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਦੀ ਨੀਂਦ ਉੱਡਾ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਵਲੋਂ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।

ਕੁੰਜਪੁਰਾ ਦੇ ਸੈਨਿਕ ਸਕੂਲ ਦੇ ਕਈ ਵਿਦਿਆਰਥੀਆਂ ਅਤੇ ਸਟਾਫ ਦੀਆਂ ਕੋਰੋਨਾ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਕੋਰੋਨਾ ਨੇ ਮੁੜ ਅਟੈਕ ਨਾਲ ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਇਸ ਦੇ ਨਾਲ ਹੀ ਸੈਨਿਕ ਸਕੂਲ ਦੇ ਬਾਕੀ ਸਟਾਫ ਦੇ ਨਮੂਨੇ ਵੀ ਲਏ ਜਾ ਰਹੇ ਹਨ ਅਤੇ ਸੈਨਿਕ ਸਕੂਲ ਦੇ ਹੋਸਟਲ ਨੂੰ ਕੰਟੇਨਮੈਂਟ ਜ਼ੋਨ ‘ਚ ਤਬਦੀਲ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here