108 ਪੁਲੀਸ ਕਰਮੀਆਂ, ਸਿਹਤ ਵਿਭਾਗ ਦੇ 3 ਡਾਕਟਰਾਂ ਅਤੇ 1 ਸਮਾਜ ਸੇਵੀ ਦੀ ਪੰਜਾਬ ਡੀ.ਜੀ.ਪੀ ਆਨਰ ਅਤੇ ਡਿਸਕ ਪੁਰਸਕਾਰ ਲਈ ਚੋਣ

0
254

ਚੰਡੀਗੜ•, 3 ਮਈ(ਸਾਰਾ ਯਹਾ/ਬਲਜੀਤ ਸ਼ਰਮਾ) : ਕੋਵੀਡ -19 ਵਿਰੁੱਧ ਜੰਗ ਵਿੱਚ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਸਨਮਾਨਤ ਕਰਨ ਦੇ ਆਪਣੇ ਯਤਨਾਂ ਦੀ ਲਗਾਤਾਰਤਾ ਵਿੱਚ ਪੰਜਾਬ ਪੁਲਿਸ ਵੱਲੋਂ 108 ਪੁਲਿਸ ਕਰਮਚਾਰੀਆਂ, ਸਿਹਤ ਵਿਭਾਗ ਦੇ 3 ਡਾਕਟਰਾਂ, 1 ਸਮਾਜ ਸੇਵੀ ਅਤੇ 9 ਪੀ.ਜੀ.ਆਈ ਡਾਕਟਰਾਂ / ਨਰਸ ਦੀ ਸਮਾਜ ਪ੍ਰਤੀ ਮਿਸਾਲੀ ਸੇਵਾ ਵਾਸਤੇ ਵੱਕਾਰੀ ਪੁਰਸਕਾਰ ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ ਐਂਡ ਡਿਸਕ ਲਈ ਚੋਣ ਕੀਤੀ ਗਈ ਹੈ।  
ਫਰੀਦਕੋਟ ਦੇ  ਇੱਕ ਸਮਾਜ ਸੇਵੀ, ਜਿਸਨੇ ਗਰੀਬਾਂ ਨੂੰ ਸੁੱਕੇ ਰਾਸ਼ਨ ਅਤੇ ਪਕਾਏ ਹੋਏ ਖਾਣੇ ਦੀ ਸਪਲਾਈ ਲਈ ਐਨ.ਜੀ.ਓਜ਼ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਲਿਆਂਦਾ, ਦੀ ਵੀ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਹੈ।
ਪੁਰਸਕਾਰ ਲਈ ਚੁਣੇ ਗਏ ਪੀਜੀਆਈ ਦੇ ਡਾਕਟਰਾਂ ‘ਚੋਂ ਚਾਰ ਡਾਕਟਰ ਪਲਾਸਟਿਕ ਸਰਜਰੀ ਵਿਭਾਗ ਅਤੇ ਇੱਕ ਪੁਰਸਕਾਰ ਇਸੇ ਹਸਪਤਾਲ ਦੀ ਨਰਸ ਸ਼ੀਤਲ ਨੂੰ ਮਿਲੇਗਾ।  ਇਸ ਤੋਂ ਇਲਾਵਾ ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਸਮੁੱਚੇ ਨਰਸਿੰਗ ਸਟਾਫ ਅਤੇ ਹਸਪਤਾਲ ਅਟੈਂਡੈਂਟਸ ਨੂੰ ਸਾਂਝਾ ਐਵਾਰਡ ਮਿਲੇਗਾ।
ਗੁਪਤਾ ਨੇ ਦੱਸਿਆ ਕਿ ਪੁਰਸਕਾਰ ਲਈ ਚੁਣੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਏ.ਐਸ.ਪੀਜ਼ (4), ਡੀਐਸਪੀਜ਼ (14), ਇੰਸਪੈਕਟਰ (14), ਸਬ ਇੰਸਪੈਕਟਰ (13), ਏ.ਐਸ.ਆਈ (21) ਅਤੇ ਹੱੈਡ ਕਾਂਸਟੇਬਲ / ਕਾਂਸਟੇਬਲ (42) ਸ਼ਾਮਲ ਹਨ।
ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ 4 ਡਾਕਟਰ ਡਾ: ਮੋਹਸਿਨਾ ਸੁਬੇਰ, ਡਾ. ਗੌਤਮ ਕਮਪੱਲੀ, ਡਾ. ਅੰਸ਼ੂ ਤਿਵਾੜੀ, ਡਾ. ਤਾਰੁਸ਼ ਗੁਪਤਾ ਅਤੇ ਪੀਜੀਆਈ ਦੇ ਐਨਸਥੀਸੀਆ ਵਿਭਾਗ ਦੇ 3 ਡਾਕਟਰ ਡਾ. ਨਿਧੀ ਪਾਂਡਾ, ਡਾ. ਰਾਸ਼ੀ ਸਰਨਾ, ਡਾ. ਕਨਿਕਾ ਚਿਟੋਰਿਆ ਹਨ। ਪੀਜੀਆਈ ਸਟਾਫ ਨੂੰ 12 ਅਤੇ 14 ਅਪ੍ਰੈਲ ਨੂੰ 2 ਸਫਲ ਸਰਜਰੀਆਂ ਅਤੇ ਸਰਜਰੀ ਤੋਂ ਬਾਅਦ ਦੇ ਇਲਾਜ ਅਤੇ ਦੇਖਭਾਲ ਦਾ ਸਿਹਰਾ ਜਾਂਦਾ ਹੈ ਜਿਸ ਕਰਕੇ ਐਸਆਈ ਹਰਜੀਤ ਸਿੰਘ ਨੂੰ ਜਲਦੀ ਛੁੱਟੀ ਮਿਲੀ ਅਤੇ ਉਨ•ਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੁਰਸਕਾਰ ਦੀ ਤੀਸਰੀ ਲੜੀ ਵਿੱਚ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ 121 ਅਧਿਕਾਰੀ, ਡਾਕਟਰ, ਨਰਸਿੰਗ ਸਟਾਫ, ਹਸਪਤਾਲ ਅਟੈਂਡੈਂਟਸ ਅਤੇ ਵਿਅਕਤੀਗਤ  ਦੀ ਚੋਣ ਕੀਤੀ ਗਈ ਹੈ ਜਿਨ•ਾਂ ਨੇ ਕਰਫਿਊ/ਤਾਲਾਬੰਦੀ ਦੌਰਾਨ ਡਿਊਟੀ ਲਾਈਨ ਤੋਂ ਅੱਗੇ ਜਾ ਕੇ ਲੋਕਾਂ ਦੀ ਸੇਵਾ ਕੀਤੀ।
ਕੋਵੀਡ -19 ਦੇ ਇਨ•ਾਂ ਮੁਸ਼ਕਲ ਸਮਿਆਂ ਵਿੱਚ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਉੱਘੇ ਐਵਾਰਡੀਆਂ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਡਾ. ਅਮਨ ਸ਼ਰਮਾ, ਜੋ ਕਿ ਲੁਧਿਆਣਾ (ਦਿਹਾਤੀ) ਦੇ ਪੁਲਿਸ ਹਸਪਤਾਲ ਵਿੱਚ ਮੈਡੀਕਲ ਅਫਸਰ ਵਜੋਂ ਤਾਇਨਾਤ ਹਨ, ਨੇ ਪੁਲਿਸ ਸਟੇਸ਼ਨਾਂ ਅਤੇ ਡਿਊਟੀ ਪੁਆਇੰਟਾਂ ‘ਤੇ ਪੁਲਿਸ ਅਧਿਕਾਰੀਆਂ ਦੀ ਨਿਯਮਤ ਮੈਡੀਕਲ ਜਾਂਚ ਕੀਤੀ ।
ਫਾਜ਼ਿਲਕਾ ਦੀ ਡਾਕਟਰ ਸੁਨੀਤਾ ਰਾਣੀ, ਜੋ ਕਿ ਸਿਵਲ ਸਰਜਨ ਦੁਆਰਾ ਨੋਡਲ ਅਧਿਕਾਰੀ ਵਜੋਂ ਜੁੜੇ ਹੋਏ ਹਨ, ਨੇ ਹਾਲ ਹੀ ਵਿਚ ਦੂਜੇ ਰਾਜਾਂ ਤੋਂ ਫਾਜਲਿਕਾ ਵਿਚ ਦਾਖਲ ਹੋਣ ਵਾਲੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਨਿਗਰਾਨੀ, ਇਕਾਂਤਵਾਸ ਕਰਨ ਅਤੇ ਟੈਸਟਿੰਗ ਕਰਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।
ਸਿਵਲ ਸਰਜਨ, ਤਰਨ ਤਾਰਨ ਦੇ ਦਫ਼ਤਰ ਵਿੱਚ ਜ਼ਿਲ•ਾ ਐਪੀਡੈਮੀਓਲੌਜਿਸਟ ਵਜੋਂ ਤਾਇਨਾਤ ਡਾ. ਬਿਧੀ ਲਾਰਡ ਸਿੰਘ ਜ਼ਮੀਨੀ ਪੱਧਰ ‘ਤੇ ਨਮੂਨੇ ਲੈਣ ਅਤੇ ਕੋਵਿਡ ਟੈਸਟਿੰਗ ਦੀਆਂ ਕੋਸ਼ਿਸ਼ਾਂ ਦੀ ਨਿੱਜੀ ਤੌਰ’ ਤੇ ਨਿਗਰਾਨੀ ਕਰ ਰਹੇ ਹਨ, ਅਤੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਨ•ਾਂ ਯਤਨਾਂ ਦੇ ਮੁੱਖ ਕੋਆਰਡੀਨੇਟਰ ਹਨ।
ਫ਼ਰੀਦਕੋਟ ਦੇ ਸਰਗਰਮ ਸਮਾਜ ਸੇਵੀ ਪਰਵੀਨ ਕੁਮਾਰ ਕਾਲਾ ਨੇ ਫਰੀਦਕੋਟ ਦੀਆਂ ਐਨ.ਜੀ.ਓਜ਼ ਨਾਲ ਪ੍ਰਭਾਵਸ਼ਾਲੀ ਤਾਲਮੇਲ ਸਥਾਪਤ ਕੀਤਾ ਅਤੇ ਉਨ•ਾਂ ਨੂੰ ਇਕ ਮੰਚ ‘ਤੇ ਲਿਆਂਦਾ। ਉਹ ਗਰੀਬਾਂ ਅਤੇ ਲੋੜਵੰਦਾਂ ਨੂੰ ਸੁੱਕਾ ਰਾਸ਼ਨ, ਪਕਾਇਆ ਹੋਇਆ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾ ਰਿਹਾ ਹੈ। ਉਹ ਅਵਾਰਾ ਪਸ਼ੂਆਂ ਦੀ ਦੇਖਭਾਲ ਅਤੇ ਉਨ•ਾਂ ਨੂੰ ਚਾਰਾ ਆਦਿ ਵੀ ਪ੍ਰਦਾਨ ਕਰ ਰਿਹਾ ਹੈ।
ਅੰਮ੍ਰਿਤਸਰ ਦਿਹਾਤੀ ਦੇ ਏਐਸਆਈ ਰਫੀ ਮੁਹੰਮਦ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਵੰਡ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਅਸਲ ਵਿੱਚ ਉਨ•ਾਂ ਨੇ ਗਰੀਬਾਂ ਅਤੇ ਲੋੜਵੰਦਾਂ ਦਾ ਢਿੱਡ ਭਰਨ ਲਈ ਆਪਣੀ ਆਪਣੀ ਤਨਖਾਹ ਵੀ ਖਰਚ ਦਿੱਤੀ ਅਤੇ ਇਸ ਉਦੇਸ਼ ਲਈ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਪ੍ਰਵਾਸੀ ਮਜ਼ਦੂਰਾਂ ਨਾਲ ਵੀ ਸੰਪਰਕ ਸਥਾਪਤ ਕੀਤਾ।
ਬਟਾਲਾ ਪੁਲਿਸ ਦੇ ਹੈਡ ਕਾਂਸਟੇਬਲ ਅਮਰੀਕ ਸਿੰਘ ਨੇ ਦਿਲ ਦੇ ਦੌਰੇ ਨਾਲ ਪੀੜਤ ਇੱਕ ਵਿਅਕਤੀ ਦੀ ਜਾਨ ਬਚਾਉਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ।
ਫਿਰੋਜ਼ਪੁਰ ਦੀ ਲੇਡੀ ਕਾਂਸਟੇਬਲ ਕਰਮਜੀਤ ਕੌਰ, ਜੋ ਕਰਫਿਊ  ਦੌਰਾਨ ਗਰੀਬਾਂ / ਲੋੜਵੰਦਾਂ ਦੀ ਸਹਾਇਤਾ ਲਈ ਬਣਾਈ ਗਏ ‘ਮੇਅ ਆਈ ਹੈਲਪ ਯੂ ਗਰੁੱਪ’ ਦੀ ਸਰਗਮਰਮ ਮੈਂਬਰ ਹੈ, ਆਪਣੀ ਸੁਰੱਖਿਆ ਜੋਖ਼ਮ ਵਿੱਚ ਪਾ ਕੇ ਝੁੱਗੀ ਝੌਂਪੜੀ ਵਾਲਿਆਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪਕਾਇਆ ਹੋਇਆ ਖਾਣਾ ਅਤੇ ਰਾਸ਼ਨ ਦੇਣ ਜਾਂਦੀ ਸੀ।
ਸਬ ਇੰਸਪੈਕਟਰ ਪ੍ਰਭਜੋਤ ਕੌਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੋਰੋਨਵਾਇਰਸ ਸਬੰਧੀ ਰੋਕਥਾਮ ਉਪਾਵਾਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਘਰ-ਘਰ ਦਵਾਈਆਂ ਪਹੁੰਚਾਉਣ ਲਈ ਸਨਮਾਨਿਤ ਕੀਤਾ ਗਿਆ ਹੈ।  
ਏ.ਐਸ.ਪੀ. ਜਲੰਧਰ (ਦਿਹਾਤੀ) ਅੰਕੁਰ ਗੁਪਤਾ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਪਕਾਇਆ ਭੋਜਨ ਅਤੇ ਸੁੱਕੇ ਰਾਸ਼ਨ ਦੀ ਵੰਡ ਅਤੇ 24 ਘੰਟੇ ਸਹਾਇਤਾ ਪ੍ਰਦਾਨ ਕਰਨ ਲਈ ਫੀਲਡ ਵਿੱਚ ਲੰਮਾ ਸਮਾਂ ਕੰਮ ਕੀਤਾ।
ਐਸਐਚਓ ਪੁਲੀਸ ਥਾਣਾ ਸਦਰ ਧੂਰੀ, ਏਐਸਪੀ ਆਦਿੱਤਿਆ ਡਰੋਨਾਂ ਅਤੇ ਹੋਰ ਤਕਨੀਕੀ ਤਰੀਕਿਆਂ ਦੀ ਮਦਦ ਨਾਲ ਧੂਰੀ ਵਿੱਚ ਕਰਫਿਊ ਨੂੰ ਸਰਗਰਮੀ ਨਾਲ ਲਾਗੂ ਕਰ ਰਹੇ ਹਨ ਅਤੇ ਇਸ ਤਰ•ਾਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਫਰੀਦਕੋਟ ਦੇ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਕੋਵੀਡ -19 ਦੇ ਮਰੀਜ਼ਾਂ, ਐਨ.ਆਰ.ਆਈਜ਼ ਅਤੇ ਹਾਲ ਹੀ ਵਿੱਚ ਪੰਜਾਬ ਪਰਤੇ ਵਿਅਕਤੀਆਂ  ਦਾ ਪਤਾ ਲਗਾਉਣ ਵਿੱਚ ਸ਼ਲਾਘਾਯੋਗ ਕੰਮ ਕੀਤਾ।
ਏਐਸਆਈ ਜਗਤਾਰ ਸਿੰਘ ਨੇ ਦਿਲ ਦੀ ਬਿਮਾਰੀ ਨਾਲ ਜੂਝ ਰਹੀ ਔਰਤ, ਜੋ ਕਰਫਿਊ ਵਿੱਚ ਫਸ ਗਈ ਸੀ, ਨੂੰ ਆਪਣੀ ਕਾਰ ਵਿੱਚ ਪਿੰਡ ਮੰਡਿਆਲਾ (ਮਲਸੀਆਂ) ਤੋਂ ਟੈਗੋਰ ਹਸਪਤਾਲ ਲਿਆਂਦਾ ਅਤੇ ਉਸਦੇ ਪਰਿਵਾਰ ਨੂੰ ਆਰਥਿਕ ਮਦਦ ਦੀ ਵੀ ਪੇਸ਼ਕਸ਼ ਕੀਤੀ।

ਇੰਸਪੈਕਟਰ ਸਨੀ ਖੰਨਾ, ਐਸ.ਐਚ.ਓ ਕੀਰਤਪੁਰ ਨੇ ਕੀਰਤਪੁਰ ਸਾਹਿਬ ਖੇਤਰ ਵਿੱਚ ਨਿੱਜੀ ਸਰਾਇਆਂ ਵਿੱਚ ਕੁਆਰੰਟੀਨ ਸੈਂਟਰਾਂ ਦੀ ਸਥਾਪਨਾ ਦੀ ਪਹਿਲ ਕੀਤੀ। ਉਨ•ਾਂ ਦੀ ਪ੍ਰੇਰਣਾ ਨਾਲ ਉਨ•ਾਂ ਦੇ ਅਧਿਕਾਰ ਖੇਤਰ ਵਿੱਚ ਕਈਂ ਪਿੰਡਾਂ ਨੇ ਸਵੈ ਇਕਾਂਤਵਾਸ ਕੀਤਾ।
ਸਪੈਸ਼ਲ ਬ੍ਰਾਂਚ, ਬਟਾਲਾ ਦੇ ਡੀਐਸਪੀ ਪ੍ਰੇਮ ਕੁਮਾਰ ਨੇ ਲੋੜਵੰਦ ਗਰੀਬ ਵਰਗਾਂ ਦੀ ਪਛਾਣ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ, ਜਦੋਂ ਕਿ ਗੁਰਦਾਸਪੁਰ ਦੇ ਡੀਐਸਪੀ ਰਾਜੇਸ਼ ਕੱਕੜ ਨੇ ਗੈਰ ਸਰਕਾਰੀ ਸੰਗਠਨਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਉਨ•ਾਂ ਨੂੰ ਤਕਰੀਬਨ 2500 ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ•ਾ ਨੇ ਖਾਣੇ ਅਤੇ ਸੁੱਕੇ ਰਾਸ਼ਨ ਦੀ ਢੁੱਕਵੇਂ ਢੰਗ ਨਾਲ ਇਕੱਤਰਤਾ ਅਤੇ ਵੰਡ ਸਬੰਧੀ ਕੰਬਾਇਨਡ ਡਿਸਟ੍ਰੀਬਿਊਸ਼ਨ ਆਫ ਰਾਸ਼ਨ ਕਮੇਟੀ ਵੀ ਸਥਾਪਤ ਕੀਤੀ ।
ਅਮ੍ਰਿਤਸਰ ਦਿਹਾਤੀ ਤੋਂ ਏਐਸਆਈ ਨਰਿੰਦਰ ਸਿੰਘ ਨੇ ਆਪਣੇ ਖੇਤਰ ਵਿਚ ਪਰਵਾਸੀ ਆਬਾਦੀ ਲਈ ਸੁੱਕੇ ਰਾਸ਼ਨ ਦੀ ਸਪਲਾਈ ਤੋਂ ਇਲਾਵਾ  ਵਲੰਟੀਅਰਾਂ ਰਾਹੀਂ 500 ਮਾਸਕ ਤਿਆਰ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।    
——-

LEAVE A REPLY

Please enter your comment!
Please enter your name here