ਕਾਰੋਬਾਰੀਆਂ ਵੱਲੋਂ ਕੈਪਟਨ ਦੀ ਹਰੀ ਝੰਡੀ ਨੂੰ ਰੈੱਡ ਸਿਗਨਲ, ਢਾਈ ਲੱਖ ਉਦਯੋਗਾਂ ‘ਚੋਂ ਸਿਰਫ 4,334 ਸ਼ੁਰੂ

0
147

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਦੇਸ਼ਵਿਆਪੀ ਲੌਕਡਾਊਨ ਨੇ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਝੰਬਿਆ ਹੈ। ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ 20 ਅਪ੍ਰੈਲ ਤੋਂ ਦਿੱਤੀਆਂ ਗਈਆਂ ਰਿਆਇਤਾਂ ਮਗਰੋਂ ਵੀ ਪੰਜਾਬ ‘ਚ ਉਦਯੋਗਿਕ ਇਕਾਈਆਂ ‘ਚ ਉਤਪਾਦਨ ਸ਼ੁਰੂ ਕਰਨ ਦੀ ਚਾਲ ਮੱਠੀ ਹੈ। ਸੂਬੇ ‘ਚ ਕਰੀਬ ਢਾਈ ਲੱਖ ਛੋਟੇ ਵੱਡੇ ਉਦਯੋਗ ਹਨ ਪਰ ਉਦਯੋਗ ਵਿਭਾਗ ਮੁਤਾਬਕ 30 ਅਪ੍ਰੈਲ ਤਕ ਸਿਰਫ਼ 4,334 ਨੇ ਹੀ ਆਪਣੀ ਉਤਪਾਦਨ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਕੇਂਦਰ ਵੱਲੋਂ ਰਿਆਇਤਾਂ ਮਿਲਣ ਮਗਰੋਂ ਪਹਿਲੇ ਤਿੰਨ ਦਿਨ ‘ਚ ਹੀ 3,108 ਉਦਯੋਗਿਕ ਇਕਾਈਆਂ ‘ਚ ਉਤਪਾਦਨ ਆਰੰਭ ਹੋ ਗਿਆ ਸੀ ਪਰ ਇਸ ਤੋਂ ਅਗਲੇ ਹਫ਼ਤੇ ‘ਚ 1,226 ਹੋਰ ਉਦਯੋਗਿਕ ਇਕਾਈਆਂ ਖੁੱਲ੍ਹੀਆਂ ਹਨ। ਪੇਂਡੂ ਖੇਤਰਾਂ ‘ਚ 1,761 ਇੱਟਾਂ ਦੇ ਭੱਠੇ ਤੇ 489 ਉਸਾਰੀ ਸਥਾਨਾਂ ‘ਤੇ ਕੰਮ ਆਰੰਭ ਹੋ ਗਿਆ ਹੈ। ਸੂਬੇ ‘ਚ 80,681 ਮਜ਼ਦੂਰਾਂ ਨੂੰ ਕੰਮ ਮਿਲ ਚੁੱਕਾ ਹੈ।

LEAVE A REPLY

Please enter your comment!
Please enter your name here