ਹਰਪਾਲ ਸਿੰਘ ਸਾਬਕਾ ਪੁਲਿਸ ਇੰਸਪੈਕਟਰ ਥਾਣਾ ਸਿਟੀ ਮਾਨਸਾ ਵੱਲੋਂ ਆਪਣੇ ਦੋਨੋ ਰਾਸ਼ਟਰਪਤੀ ਸਨਮਾਨ ਸਰਕਾਰ ਨੂੰ ਕੀਤੇ ਵਾਪਸ

0
100

ਮਾਨਸਾ 6,ਦਸੰਬਰ (ਸਾਰਾ ਯਹਾ /ਬਲਜੀਤ ਸ਼ਰਮਾ) ਮਾਨਸਾ ਜਿਲ੍ਹੇ ਵਿੱਚ ਲੰਬੇ ਸਮੇਂ ਤੱਕ ਤਾਇਨਾਤ ਰਿਟਾਇਰਡ ਪੁਲਿਸ ਇੰਸਪੈਕਟਰ ਹਰਪਾਲ ਸਿੰਘ, ਜਿੰਨ੍ਹਾਂ ਨੂੰ ਮਾਨਸਾ
ਦੇ ਲੋਕ ਮਾਨਸਾ ਜਿਲ੍ਹੇ ਵਿੱਚ ਨਿਭਾਈ ਸੇਵਾ ਲਈ ਹਮੇਸ਼ਾ ਯਾਦ ਰਖ ਰਹੇ ਹਨ। ਉਨ੍ਹਾਂ ਨੂੰ ਪੁਲਿਸ ਵਿੱਚ ਨਿਭਾਈਆਂ ਵਧੀਆਂ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ
ਉਸ ਸਮੇਂ ਦੇ ਰਾਸ਼ਟਰਪਤੀ ਪ੍ਰਣਵ ਮੁਖਰਜੀ ਵੱਲੋਂ ਵਿਿਸ਼ਸ਼ਟ ਸੇਵਾ ਮੈਡਲ ਨਾਲ ਸਨਮਾਨਿਆ ਗਿਆ ਸੀ। ਇਸਤੋਂ ਇਲਾਵਾ ਉਨ੍ਹਾਂ ਨੂੰ 15 ਅਗਸਤ 2002 ਨੂੰ
ਉਸ ਸਮੇਂ ਦੇ ਰਾਸ਼ਟਰਪਤੀ ਡਾH ਅਬਦੁਲ ਕਲਾਮ ਵੱਲੋਂ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਲਈ ਸਰਾਹਨੀਯ ਸੇਵਾ ਮੈਡਲ ਨਾਲ ਸਨਮਾਨਿਆ ਗਿਆ ਸੀ। ਅੱਜ
ਉਨ੍ਹਾਂ ਵੱਲੋਂ ਆਪਣੇ ਇਹ ਦੋਨੋ ਰਾਸ਼ਟਰਪਤੀ ਸਨਮਾਨ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਉਨ੍ਹਾਂ ਆਪਣੇ ਪੱਤਰ ਵਿੱਚ ਲਿਿਖਆ ਹੈ ਕਿ ਉਹ ਆਪਣੇ ਦੋਨੋਂ
ਮੈਡਲ ਖੇਤਰੀ ਸੁਧਾਰ ਕਾਨੂੰਨਾਂ ਦੇ ਵਿਰੁੱਧ ਹੋ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਨਣ ਬਲਕਿ ਅਪਮਾਨਿਤ
ਕਰਨ ਦੇ ਰੋਸ ਵਜੋਂ ਵਾਪਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੈਡਲ ਵਾਪਸੀ ਸਮੇਂ ਉਨ੍ਹਾਂ ਉਪਰ ਕਿਸੇ ਤਰ੍ਹਾਂ ਦਾ ਕੋਈ ਦਬਾਓ ਨਹੀਂ ਹੈ ਅਤੇ ਉਹਨਾਂ ਨੇ
ਆਪਣੀ ਨਿੱਜੀ ਸਮਝ ਅਤੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਾਰਣ ਇਹ ਸਨਮਾਨ ਵਾਪਸ ਕੀਤੇ ਹਨ। ਕਿਸਾਨਾਂ ਦੇ ਹੱਕ ਵਿੱਚ ਆਪਣੇ ਦੋਨੋਂ


ਰਾਸ਼ਟਰਪਤੀ ਸਨਮਾਨ ਵਾਪਸ ਕਰਨ ਸਬੰਧੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਆਗੂ ਸੰਵਿਧਾਨ ਬਚਾਓ ਮੰਚ ਅਤੇ ਐਡਵੋਕੇਟ ਬਲਕਰਨ ਸਿੰਘ ਬੱਲੀ ਪ੍ਰਧਾਨ
ਜਮਹੂਰੀ ਅਧਿਕਾਰ ਸਭਾ ਵੱਲੋਂ ਹਰਪਾਲ ਸਿੰਘ ਰਿਟਾਇਰਡ ਪੁਲਿਸ ਇੰਸਪੈਕਟਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਧਾਂਈ ਦਿੱਤੀ ਕਿ ਇਤਨੇ
ਵੱਡੇ ਸਨਮਾਨ ਉਹਨਾਂ ਨੇ ਕਿਸਾਨ ਸੰਘਰਸ਼ ਦੇ ਮੱਦੇ ਨਜ਼ਰ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ ਜਿਸ ਨਾਲ ਕਿਸਾਨਾਂ ਦਾ ਮਾਣ ਵਧਿਆ ਹੈ ਅਤੇ ਸਰਕਾਰ ਉਪਰ
ਕਿਸਾਨ ਵਿਰੋਧੀ ਤਿੰਨੇ ਕਾਨੂੰਨ ਵਾਪਸ ਲੈਣ ਪ੍ਰਤੀ ਦਬਾਓ ਵਧੇਗਾ। ਇੰਨ੍ਹਾਂ ਸਨਮਾਨਾਂ ਨੂੰ ਵਾਪਸ ਕਰਕੇ ਉਹ ਦੇਸ਼ ਦੇ ਕਿਸਾਨਾਂ ਦੇ ਦਿਲਾਂ ਵਿੱਚ ਆਪਣੇ ਵਿਸ਼ੇਸ਼
ਸਥਾਨ ਬਣਾ ਚੁੱਕੇ ਹਨ।

LEAVE A REPLY

Please enter your comment!
Please enter your name here