ਨਗਰ ਕੋਸਲ ਚੋਣਾਂ ਨੂੰ ਲੈ ਕੇ ਵਾਰਡ ਉਮੀਦਵਾਰਾਂ ਵੱਲੋਂ ਚੋਣ ਸਰਗਰਮੀਆਂ ਤੇਜ਼

0
131

ਬੁਢਲਾਡਾ 6,ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਫਰਵਰੀ 2021 ਵਿੱਚ ਹੋਣ ਜਾ ਰਹੀਆਂ ਨਗਰ ਕੋਸਲ ਚੋਣਾ ਦੇ ਐਲਾਨ ਤੋਂ ਬਾਅਦ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਮੈਦਾਨ ਵਿੱਚ ਉਤਾਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆ ਹਨ। ਪਰ ਸੱਤਾਧਾਰੀ ਕਾਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਥੇ ਇੱਕ ਸਾਲ ਬਨਾਮ 4 ਸਾਲ ਦੇ ਗਰਾਫ ਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਸਿਆਸੀ ਤਬਦੀਲੀ ਦੇ ਚਲਦਿਆਂ ਕਾਂਗਰਸ ਸਰਕਾਰ ਨਹੀਂ ਆਉਦੀ ਕਾਗਰਸੀ ਉਮੀਦਵਾਰਾਂ ਨੂੰ ਨਗਰ ਕੋਸਲ ਚੋਣਾ ਜਿੱਤਣ ਤੋਂ ਬਾਅਦ ਕਿਸੇ ਹੋਰ ਪਾਰਟੀ ਦੇ ਹੇਠਾਂ ਰਹਿਣਾ ਪੈ ਸਕਦਾ ਹੈ ਅਤੇ ਇਸਦਾ ਸਿੱਧਾ ਸਿੱਧਾ ਨੁਕਸਾਨ ਲੋਕਾਂ ਨੂੰ ਹੀ ਹੈ ਕਿਉਕਿ ਜੇਕਰ ਵਾਰਡ ਦਾ ਕੋਸਲਰ ਕਿਸੇ ਹੋਰ ਪਾਰਟੀ ਦਾ ਹੋਵੇ ਤਾਂ ਵਾਰਡ ਦੇ ਸਾਰੇ ਕੰਮ ਹੀ ਬਕਾਇਆ ਰਹਿ ਜਾਂਦੇ ਹਨ। ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਨਾਲ ਨਗਰ ਕੋਸਲ ਚੋਣਾ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਨੁਕਸਾਨ ਹੋ ਸਕਦਾ ਹੈ। ਦੂਸਰੇ ਪਾਸੇ ਅਕਾਲੀ ਭਾਜਪਾ ਦਾ ਆਪਸੀ ਗੱਠਜੋੜ ਟੁੱਟਣ ਕਾਰਨ ਅਤੇ ਅਕਾਲੀ ਦਲ ਵਿੱਚ ਵੀ ਪਾਰਟੀ ਆਗੂਆਂ ਵੱਲੋਂ ਆਪਣੀ ਅਲੱਗ ਪਾਰਟੀ ਬਣਾ ਲੈਣ ਨਾਲ ਅਕਾਲੀ ਦਲ ਬਾਦਲ ਨੂੰ ਵੀ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਕਿ ਇਸ ਵਾਰ ਅਕਾਲੀ ਦਲ ਬਾਦਲ, ਭਾਜਪਾ ਦੇ ਉਮੀਦਵਾਰ ਆਹਮੋ ਸਾਹਮਣੇ ਹੋਣਗੇ। ਹਲਕੇ ਅੰਦਰ ਆਮ ਆਦਮੀ ਪਾਰਟੀ ਨਾਲ ਜੁੜੇ 2017 ਦੀਆਂ ਚੋਣਾ ਸਮੇਂ ਵਰਕਰਾਂ ਅਤੇ ਆਗੂਆਂ ਵੱਲੋਂ ਵੀ ਪਾਰਟੀ ਤੋਂ ਮੂੰਹ ਮੋੜਨ ਕਾਰਨ ਆਮ ਆਦਮੀ ਪਾਰਟੀ ਦੀਆ ਵੀ ਮੁਸ਼ਕਲਾਂ ਘੱਟ ਨਹੀਂ ਹਨ। ਇਸੇ ਦੇ ਚਲਦਿਆਂ ਨਗਰ ਕੋਸਲ ਚੋਣਾਂ ਦੇ ਐਲਾਨ ਤੋਂ ਬਾਅਦ ਫਿਰ ਵੀ ਅਕਾਲੀ ਦਲ, ਕਾਗਰਸ, ਆਮ ਆਦਮੀ ਪਾਰਟੀ ਅਤੇ ਅਜਾਂਦ ਉਮੀਦਾਵਾਰਾ ਨੇ ਤਿਆਰੀਆਂ ਖਿੱਚ ਲਈਆ ਹਨ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਅੱਜ ਤਾਂ ਆਪਣੇ ਆਪ ਨੂੰ ਕੋਸਲਰ ਬਣੀਆਂ ਦੱਸ ਰਹੇ ਹਨ ਪਰੰਤੂ ਦੂਸਰੇ ਪਾਸੇ ਨਗਰ ਕੋਸਲ ਦਾ ਪ੍ਰਧਾਨ ਬਣਨ ਦੀ ਲੜਾਈ ਲੜਨ ਦੀ ਹੋੜ ਵਿੱਚ ਲੱਗ ਰਹੇ ਹਨ। ਇਸ ਵਾਰ ਨਗਰ ਕੋਸਲ ਚੋਣਾ ਵਿੱਚ ਔਰਤਾਂ ਨੂੰ ਅਹਿਮ ਸਥਾਨ ਦੇਣ ਦੇ ਨਾਲ ਵੀ ਸਥਿਤੀ ਬਦਲ ਗਈ ਹੈ। ਨਗਰ ਕੋਸਲ ਦੇ 19 ਵਾਰਡਾਂ ਵਿੱਚੋ ਕਈ ਵਾਰਡ ਔਰਤਾਂ ਲਈ ਰਿਜ਼ਰਵ ਹੋ ਚੁੱਕੇ ਹਨ ਜਿਸ ਕਾਰਨ ਸੰਭਾਵੀ ਉਮੀਦਵਾਰਾਂ ਨੂੰ ਆਪਣੇ ਜੱਦੀ ਵਾਰਡ ਬਦਲ ਕੇ ਦੂਸਰੇ ਵਾਰਡਾਂ ਵਿੱਚ ਰੁੱਖ ਕਰਨਾ ਪੈ ਰਿਹਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਚੋਣਾ ਮੌਕੇ ਸ਼ਹਿਰ ਦੀਆਂ ਅੰਦਰੁਨੀ ਸੜਕਾ ਦਾ ਪੂਨਰ ਨਿਰਮਾਣ ਨਾ ਹੋਣ ਕਾਰਨ ਵੋਟਰਾਂ ਨੂੰ ਲੁਭਾਉਣਾ ਮੁਸ਼ਕਲ ਹੋ ਸਕਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਚੋਣਾ ਵਿੱਚ ਸ਼ਹਿਰ ਦੇ ਵੋਟਰ ਕਿਸ ਪਾਰਟੀ ਦਾ ਸਮਰਥਨ ਕਰਨਗੇ।

LEAVE A REPLY

Please enter your comment!
Please enter your name here