ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮਾਨਸਾ ਵਿਖੇ ਚੱਲ ਰਿਹਾ ਦਿਨ ਰਾਤ ਦਾ ਮੋਰਚਾ ਅੱਜ 36ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ

0
17

ਮਾਨਸਾ 18 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮਾਨਸਾ ਵਿਖੇ ਚੱਲ ਰਿਹਾ ਦਿਨ ਰਾਤ ਦਾ ਮੋਰਚਾ ਅੱਜ 36ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ. ਅੱਜ ਸੰਵਿਧਾਨ ਬਚਾਓ ਮੰਚ ਦੇ ਮੋਰਚੇ ਨੂੰ ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਮਾਨਸਾ ਵੱਲੋਂ ਆਪਣਾ ਸਮਰਥਨ ਦਿੱਤਾ ਗਿਆ. ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਬੀਜੇਪੀ ਦੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਦਾ ਉਹ ਵਿਰੋਧ ਕਰਦੇ ਹਨ. ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਣ ਦੇਸ਼ ਵਿੱਚ ਆਰਥਿਕ ਮੰਦਵਾੜਾ ਛਾਇਆ ਹੋਇਆ ਹੈ ਅਤੇ ਵਪਾਰੀ ਵਰਗ ਦੇ ਆਰਥਿਕ ਹਾਲਾਤ ਬਹੁਤ ਮਾੜੇ ਅਤੇ ਤਰਸਯੋਗ ਹਨ. ਕੇਂਦਰ ਦੀ ਬੀਜੇਪੀ ਮੋਦੀ ਸਰਕਾਰ ਦੇਸ਼ ਦੇ ਆਰਥਿਕ ਹਾਲਾਤ ਠੀਕ ਕਰਨ ਦੀ ਥਾਂ ਸੀਏਏ, ਐਨਆਰਸੀ ਅਤੇ ਐਨਪੀਆਰ ਵਰਗੇ ਫਿਰਕੂ ਕਾਨੂੰਨ ਲਿਆ ਕੇ ਦੇਸ਼ ਦਾ ਮਾਹੌਲ ਖਰਾਬ ਕਰ ਕੇ ਲੋਕਾਂ ਦਾ ਧਿਆਨ ਇੰਨ੍ਹਾਂ ਮੁੱਖ ਮੁੱਦਿਆਂ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ.
                ਇਸਤੋਂ ਬਾਅਦ ਮੇਘ ਰਾਜ ਰੱਲਾ ਸੂਬਾ ਆਗੂ ਤਰਕਸ਼ੀਲ ਸੋਸਾਇਟੀ ਨੇ ਆਪਣੇ ਵੱਲੋਂ ਸੰਵਿਧਾਨ ਬਚਾਓ ਮੰਚ ਦੇ ਮੋਰਚੇ ਨੂੰ ਆਪਣਾ ਸਮਰਥਨ ਦਿੱਤਾ. ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਵਿੱਚ ਸੰਵਿਧਾਨ ਬਚਾਓ ਮੰਚ ਦੇ ਨਾਮ *ਤੇ ਜੋ ਪੱਕਾ ਮੋਰਚਾ ਲਾਇਆ ਗਿਆ ਹੈ, ਉਸਦੀ ਗੂੰਜ ਸਾਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਦਿੱਲੀ ਤੱਕ ਹੈ. ਉਹ ਅੱਜ ਤੋਂ ਬਾਅਦ ਇਸ ਮੋਰਚੇ ਦਾ ਹਿੱਸਾ ਹਨ ਅਤੇ ਜਿੰਨਾ ਚਿਰ ਮੋਦੀ ਸਰਕਾਰ ਉਕਤ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਉਹ ਦਿਨ^ਰਾਤ ਦੇ ਇਸ ਮੋਰਚੇ ਵਿੱਚ ਆਪਣੀ ਜਥੇਬੰਦੀ ਵੱਲੋਂ ਪੂਰਾ ਸਹਿਯੋਗ ਦੇਣਗੇ. ਇਸ ਸਮੇਂ ਗੁਰਸੇਵਕ ਸਿੰਘ ਜਵਾਹਰਕੇ ਜਨਰਲ ਸਕੱਤਰ ਅਕਾਲੀ ਦਲ ਮਾਨ ਨੇ ਕਿਹਾ ਕਿ ਮਾਨਸਾ ਵਿੱਚ ਸੰਵਿਧਾਨ ਬਚਾਓ ਮੰਚ ਦਾ ਮੋਰਚਾ ਇੱਕ ਅਜਿਹਾ ਗੁਲਦਸਤਾ ਹੈ ਜਿਸ ਵਿੱਚ ਸਾਰੇ ਧਰਮਾਂ ਅਤੇ ਜਥੇਬੰਦੀਆਂ ਦੇ ਲੋਕਾਂ ਨੇ ਕੇਂਦਰ ਦੀ ਫਿਰਕੂ ਮੋਦੀ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਲੜਨ ਦਾ ਫੈਸਲਾ ਕੀਤਾ ਹੈ.
                ਇਸ ਮੌਕੇ ਰੁਲਦੂ ਸਿੰਘ ਮਾਨਸਾ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਆਤਮਾ ਸਿੰਘ ਪਮਾਰ ਬੀਐਸਪੀ, ਅਮਰੀਕ ਸਿੰਘ ਜਮਹੂਰੀ ਕਿਸਾਨ ਸਭਾ, ਮੇਜਰ ਸਿੰਘ ਦੂਲੋਵਾਲ ਆਰ.ਐਮ.ਪੀ.ਆਈ., ਭਗਵੰਤ ਸਿੰਘ ਸਮਾਓਂ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਰਤਨ ਭੋਲਾ ਅਤੇ ਕ੍ਰਿਸ਼ਨ ਜੋਗਾ ਸੀਪੀਆਈ, ਗੁਰਪ੍ਰਣਾਮ ਸਿੰਘ, ਮਹਿੰਦਰ ਸਿੰਘ ਭੈਣੀ ਬਾਘਾ ਅਤੇ ਰਾਜ ਸਿੰਘ ਬੀਕੇਯੂ ਡਕੌਂਦਾ, ਡਾ. ਧੰਨਾ ਮਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਰਾਜਿੰਦਰ ਸਿੰਘ ਜਵਾਹਰਕੇ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਬੀਰੇਵਾਲਾ, ਕਰਨੈਲ ਸਿੰਘ, ਸੁਖਚੈਨ ਸਿੰਘ ਦਾਨੇਵਾਲੀਆ, ਕਾਕਾ ਸਿੰਘ, ਬੋਹੜ ਸਿੰਘ, ਅਜੈ ਕੁਮਾਰ, ਸਾਧੂ ਸਿੰਘ, ਹਰਜਿੰਦਰ ਸਿੰਘ ਮਾਨਸ਼ਾਹੀਆ, ਦਰਸ਼ਨ ਪੰਧੇਰ, ਕਾਹਨਾ ਸਿੰਘ, ਦਰਸ਼ਨ ਸਿੰਘ ਰੱਲਾ ਅਤੇ ਇਨਕਲਾਬੀ ਗਾਇਕ ਸੁਖਵੀਰ ਖਾਰਾ ਆਦਿ ਹਾਜ਼ਰ ਸਨ.

LEAVE A REPLY

Please enter your comment!
Please enter your name here