-ਚਾਹ, ਦੁੱਧ ਕੰਟੀਨ ਅਤੇ ਸਾਇਕਲ ਸਕੂਟਰ ਸਟੈਂਡ ਠੇਕੇ ਤੇ ਦੇਣ ਸਬੰਧੀ ਬੋਲੀ

0
57

ਮਾਨਸਾ, 18 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ): ਚਾਹ ਦੁੱਧ ਦੀ ਕੰਟੀਨ, ਸਾਇਕਲ ਸਕੂਟਰ ਸਟੈਂਡ ਲਈ ਸਾਲਾਨਾ ਠੇਕਾ ਸਾਲ 2020-21 ਲਈ 24 ਮਾਰਚ 2020 ਨੂੰ ਸਵੇਰੇ 10 ਵਜੇ ਤਹਿਸੀਲ ਦਫ਼ਤਰ ਮਾਨਸਾ ਵਿਖੇ ਬੋਲੀ ਰੱਖੀ ਗਈ ਹੈ।
    ਤਹਿਸੀਲਦਾਰ ਮਾਨਸਾ ਸ੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਚਾਹ, ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਇਕ ਨੂੰ 25,000/- (ਪੱਚੀ ਹਜ਼ਾਰ ਰੁਪਏ) ਅਤੇ ਸਇਕਲ ਸਕੂਟਰ ਸਟੈਂਡ ਦੇ ਠੇਕੇ ਦੀ ਬੋਲੀ ਦੇਣ ਵਾਲੇ ਨੂੰ 5,000/- (ਪੰਜ ਹਜ਼ਾਰ ਰੁਪਏ) ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਸਕਿਊਟਰੀ ਜਮ੍ਹਾਂ ਕਰਵਾਉਣੀ ਪਵੇਗੀ। ਜਿਸ ਦੇ ਨਾਮ ਤੇ ਬੋਲੀ ਟੁੱਟੇਗੀ ਉਸ ਦੀ ਸਕਿਊਰਟੀ ਜਮ੍ਹਾਂ ਰੱਖੀ ਜਾਵੇਗੀ, ਜੋ ਬੋਲੀਕਾਰ ਕਾਮਯਾਬ ਨਹੀਂ ਹੋਣਗੇ, ਉਨ੍ਹਾਂ ਦੀ ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ।
    ਇਹ ਠੇਕਾ ਸਾਲ 2020-21 ਦੀ ਪ੍ਰਵਾਨਗੀ ਦੀ ਮਿਤੀ 31 ਮਾਰਚ 2021 ਤੱਕ ਹੋਵੇਗੀ। ਕਿਸੇ ਵੀ ਵਿਅਕਤੀ ਨੂੰ ਜਿਸ ਵੱਲ ਤਹਿਸੀਲ ਦਫ਼ਤਰ ਮਾਨਸਾ ਦਾ ਕਿਸੇ ਵੀ ਕਿਸਮ ਦਾ ਬਕਾਇਆ ਰਹਿੰਦਾ ਹੋਵੇਗਾ, ਉਸ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ ਘੱਟੋ ਘੱਟ ਬੋਲੀ ਦਾ 1/4 ਹਿੱਸਾ ਮੌਕੇ ਤੇ ਜਮ੍ਹਾਂ ਕਰਵਾਉਣਾ ਪਵੇਗਾ। ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਠੇਕਾ ਰੱਦ ਕਰਕੇ ਜ਼ਮਾਨਤ ਦੀ ਰਕਮ ਜ਼ਬਤ ਕਰ ਲਈ ਜਾਵੇਗੀ।
    ਠੇਕੇ ਦੀ ਮਨਜ਼ੂਰੀ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਵਾਨਗੀ ਤੋਂ ਬਾਅਦ ਦੀ ਸਮਝੀ ਜਾਵੇਗੀ। ਉਨ੍ਹਾਂ ਦਾ ਅਧਿਕਾਰ ਹੋਵੇਗਾ ਕਿ ਉਹ ਬਿਨਾ ਕਾਰਨ ਨੋਟਿਸ ਦੱਸੇ ਬੋਲੀ ਨੂੰ ਕੈਂਸਲ ਕਰ ਸਕਦੇ ਹਨ। ਚਾਹ, ਦੁੱਧ ਕੰਟੀਨ ਠੇਕੇਦਾਰ ਨੂੰ ਸਰਕਾਰ ਦੀਆਂ ਹਦਾÎਇਤਾਂ ਅਨੁਸਾਰ ਚੀਜ਼ਾਂ ਦੇ ਰੇਟ ਫਿਕਸ ਕਰਨੇ ਪੈਣਗੇ ਅਤੇ ਰੇਟ ਲਿਸਟ ਬਾਹਰ ਬੋਰਡ ਤੇ ਲਗਾਉਣ ਹੋਵੇਗੀ। ਇਸ ਕੰਮ ਲਈ ਕੋਈ ਵੀ ਟੈਕਸ ਜੋ ਸਰਕਾਰ ਜਾਂ ਕਿਸੇ ਹੋਰ ਅਥਾਰਟੀ ਵੱਲੋਂ ਦੇਣ ਯੋਗ ਹੋਵੇਗਾ, ਉਹ ਠੇਕੇਦਾਰ ਵੱਲੋਂ ਹੀ ਦਿੱਤਾ ਜਾਵੇਗਾ।
    ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿਚ ਜੋ ਸ਼ਿਕਾਇਤ ਸਹੀ ਪਾਈ ਜਾਵੇਗੀ, ਠੇਕਾ ਬਿਨਾ ਕਾਰਨ ਦੱਸੇ ਤੁਰੰਤ ਖਤਮ ਕੀਤਾ ਜਾ ਸਕਦਾ ਹੈ ਅਤੇ ਠੇਕੇ ਦੀ ਜ਼ਮਾਨਤ ਰਾਸ਼ੀ ਜ਼ਬਤ ਕੀਤੀ ਜਾ ਸਕਦੀ ਹੈ। ਠੇਕੇਦਾਰ ਇਸ ਨੂੰ ਅੱਗੇ ਤਬਦੀਲ ਨਹੀਂ ਕਰ ਸਕੇਗਾ। ਠੇਕਾ ਲੈਣ ਤੋਂ ਪਹਿਲਾਂ ਇਸ ਸਬੰਧੀ ਠੇਕੇਦਾਰ ਨੂੰ ਇਕ ਲਿਖਤੀ ਐਗਰੀਮੈਂਟ ਸਾਈਨ ਕਰਨਾ ਪਵੇਗਾ।
    ਇਸ ਤੋਂ ਇਲਾਵਾ ਵੀ ਜੋ ਵੀ ਸ਼ਰਤਾਂ ਠੇਕੇ ਸਬੰਧੀ ਹੋਣਗੀਆਂ, ਉਹ ਮੌਕੇ ਤੇ ਦੱਸੀਆਂ ਜਾਣਗੀਆਂ। ਇਨ੍ਹਾਂ ਸਾਰੀਆਂ ਸ਼ਰਤਾਂ ਦਾ ਪਾਲਣ ਠੇਕੇਦਾਰ ਵੱਲੋਂ ਤੁਰੰਤ ਕਰਨਾ ਜਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਤਹਿਸੀਲ ਕੰਪਲੈਕਸ, ਮਾਨਸਾ ਵਿਚ ਚਾਹ, ਦੁੱਧ ਕੰਟੀਨ, ਸਾਇਕਲ ਸਕੂਟਰ ਸਟੈਂਡ ਦਾ ਠੇਕਾ ਲੈਣਾ ਚਾਹੁੰਦੇ ਹਨ, ਉਹ 24 ਮਾਰਚ 2020 ਨੂੰ ਸਵੇਰੇ 10 ਵਜੇ ਤਹਿਸੀਲ ਦਫ਼ਤਰ ਮਾਨਸਾ ਵਿਖੇ ਹਾਜਰ ਹੋਣ।

LEAVE A REPLY

Please enter your comment!
Please enter your name here