ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਭਵਿੱਖ ਲਈ ਵੀ ਹੋਇਆ ਚਿੰਤਤ

0
287

ਮਾਨਸਾ 30 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਸਿੱਖਿਆ ਵਿਭਾਗ ਵੱਲ੍ਹੋਂ ਮਾਨਸਾ ਜ਼ਿਲ੍ਹੇ ਅੰਦਰ ਸਰਕਾਰੀ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਕੈਰੀਅਰ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਪਹਿਲ ਕਦਮੀਂ ਕੀਤੀ ਗਈ,ਜਿਸ ਦੀ ਸ਼ੁਰੂਆਤ ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ,ਬੁਢਲਾਡਾ ਮੁੰਡੇ, ਬੱਛੋਆਣਾ ਦੇ ਗਿਆਰਵੀਂ, ਬਾਰਵੀਂ ਦੇ ਵਿਦਿਆਰਥੀਆਂ ਨਾਲ ਜ਼ੂਮ ਐਪ ਜ਼ਰੀਏ ਮੀਟਿੰਗ ਕਰਦਿਆਂ ਬੁਲਾਰਿਆਂ ਨੇ ਉਨ੍ਹਾਂ ਨਾਲ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ,ਵਿਦਿਆਰਥੀਆਂ ਵੱਲ੍ਹੋਂ ਵੀ ਅਪਣੇ ਭਵਿੱਖ ਨੂੰ ਲੈਕੇ ਸਵਾਲ ਜਵਾਬ ਕੀਤੇ ।
ਜ਼ਿਲ੍ਹਾ ਗਾਈਡੈਂਸ ਅਤੇ ਕੌਸਲਰ ਨਰਿੰਦਰ ਸਿੰਘ ਮੋਹਲ ਅਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਮਾਨਸਾ ਵੱਲ੍ਹੋਂ ਬਿਕਰਮਜੀਤ ਸਿੰਘ ਘੁੰਮਣ ਨੇ ਕਰੋਨਾ ਵਾਇਰਸ ਕਾਰਨ ਬੰਦ ਸਕੂਲਾਂ ਕਾਰਨ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਜਾਗਰਿਤ ਕਰਨ,ਰੁਜ਼ਗਾਰ ਸਬੰਧੀ ਸਕੀਮਾਂ, ਵੱਖ ਵੱਖ ਕੋਰਸਾਂ, ਸਕਿੱਲ ਕੋਰਸ, ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਅਗਲੇਰੀ ਪੜ੍ਹਾਈ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ ਬੂਟਾ ਸਿੰਘ , ਪ੍ਰਿੰਸੀਪਲ ਵਿਜੇ ਕੁਮਾਰ,ਪ੍ਰਿੰਸੀਪਲ ਸੁਨੀਤਾ ਰਾਣੀ,ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਚੰਗੇ ਭਵਿੱਖ ਦੇ ਬਹੁਮੁੱਲੇ ਨੁਕਤੇ ਸਾਂਝੇ ਕੀਤੇ। ਇਸ ਮੌਕੋ ਪਰਮਿੰਦਰ ਸਿੰਘ ਕੰਪਿਊਟਰ ਫੈਕਲਟੀ, ਲੈਕਚਰਾਰ ਨਿਰਮਲ ਕੌਰ, ਲਾਲ ਸਿੰਘ,ਮਨਦੀਪ ਸਿੰਘ,ਲੈਕਚਰਾਰ ਮੱਖਣ ਸਿੰਘ,ਲੈਕਚਰਾਰ ਪ੍ਰਵੀਨ ਕੁਮਾਰ, ਮਾਸਟਰ ਵਿਨੀਤ ਤੋਂ ਇਲਾਵਾ ਵਿਦਿਆਰਥੀਆਂ ਵੱਡੀ ਗਿਣਤੀ ਚ ਸ਼ਾਮਲ ਸਨ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਆਨਲਾਈਨ ਕਾਊਂਸਲਿੰਗ ਜ਼ਿਲ੍ਹੇ ਭਰ ਦੇ 72 ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਕਰਵਾਈ ਜਾਵੇਗੀ, ਉਨ੍ਹਾਂ ਦੱਸਿਆ ਕਿ ਪਹਿਲੇ ਪੜ੍ਹਾਅ ਦੌਰਾਨ ਬੀਰੋਕੇ ਕਲਾਂ, ਬੀਰ ਹੋਡਲਾਂ, ਭੰਮੇ ਕਲਾਂ, ਰਾਏਪੁਰ, ਮੂਸਾ, ਸੱਦਾ ਸਿੰਘ ਵਾਲਾ,ਮੀਰਪੁਰ ਕਲਾਂ, ਆਹਲੂਪੁਰ,ਕਰੰਡੀ,ਸੰਘਾ, ਭੈਣੀ ਬਾਘਾ, ਬੁਰਜ ਹਰੀ,ਕੋਟੜਾਂ ਕਲਾਂ,ਭੀਖੀ ਮੁੰਡੇ,ਕਿਸ਼ਨਗੜ੍ਹ, ਬਖਸ਼ੀਵਾਲਾ, ਕਾਹਨਗੜ੍ਹ,ਕੁਲਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here