*ਸਿਆਸੀ ਹਲਚਲ ਚ ਭੁਚਾਲ ਮਾਲਵੇ ‘ਚ ਕਾਂਗਰਸੀ ਵਰਕਰਾਂ ਨਾਲ ਕੈਪਟਨ ਖੁਦ ਕਰਨ ਲੱਗੇ ਸੰਪਰਕ*

0
253

ਬੁਢਲਾਡਾ 26 ਨਵੰਬਰ (ਸਾਰਾ ਯਹਾਂ/ਅਮਨ ਮੇਹਤਾ): ਪੰਜਾਬ ਦੀ ਸਿਆਸਤ ਵਿੱਚ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋ ਜੋੜ ਤੋੜ ਦੀ ਰਾਜਨੀਤੀ ਸੁਰੂ ਕੀਤੀ ਹੋਈ ਹੈ ਉੱਥੇ ਪੰਜਾਬ ਕਾਂਗਰਸ ਤੋ ਵੱਖਰੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਲੋਕ ਕਾਂਗਰਸ ਪਾਰਟੀ ਰਾਹੀਂ ਮਾਲਵੇ ਦੀ ਧਰਤੀ ਤੇ ਆਪਣੇ ਪੈਰ ਪਸਾਰਨੇ ਸੁਰੂ ਕਰ ਦਿੱਤੇ ਹਨ ਅਤੇ ਜਮੀਨੀ ਪੱਧਰ ਤੇ ਕਾਂਗਰਸੀ ਵਰਕਰਾਂ ਦੀ ਨਬਜ ਨੂੰ ਟਟੋਲਣ ਲਈ ਸੰਪਰਕ ਕਰਨਾ ਸੁਰੂ ਕਰ ਦਿੱਤਾ ਹੈ। ਇਸ ਲੜੀ ਵਜੋ ਵਿਧਾਨ ਸਭਾ ਹਲਕਾ ਬੁਢਲਾਡਾ ਅੰਦਰ ਚੋਧਰੀ ਕਾਂਗਰਸ ਦੀ ਲੀਡਰਸਿਪ ਤੋ ਅੱਕੇ ਥੱਕੇ ਲੋਕ ਅੰਦਰੋ ਅੰਦਰੀ ਕੈਪਟਨ ਅਮਰਿੰਦਰ ਸਿੰਘ ਦੇ ਗਰੁੱਪ ਨਾਲ ਰਾਬਤਾ ਬਣਾਉਣ ਦੀਆਂ ਕਨਸੋਹਾ ਸਾਹਮਣੈ ਆ ਰਹੀਆ ਹਨ। ਜਿਨ੍ਹਾਂ ਦਾ ਤਰਕ ਹੈ ਕਿ ਸਰਕਾਰੀ ਦਰਬਾਰੇ ਕਾਂਗਰਸੀ ਵਰਕਰਾਂ ਦੀ ਪਿਛਲੇ ਸਾਢੇ 4 ਸਾਲਾਂ ਤੋਂ ਪੁੱਛ ਪਰਤੀਤ ਨਾ ਹੋਣ ਕਾਰਨ ਕੁੱਝ ਕਾਂਗਰਸੀ ਤਾਂ ਆਪਣੇ ਆਪ ਨੂੰ ਕਾਗਰਸ ਦੇ ਵਰਕਰ ਕਹਿਣ ਤੋ ਵੀ ਕੰਨ੍ਹੀ ਕਤਰਾ ਰਹੇ ਹਨ। ਸਿਆਸੀ ਹਲਕਿਆਂ ਅਨੁਸਾਰ ਪੰਜਾਬ ਲੋਕ ਕਾਂਗਰਸ ਪਾਰਟੀ ਨਾਲ ਜੋੜਨ ਲਈ ਕੈਪਟਨ ਦੇ ਨਜਦੀਕੀ ਸੰਪਰਕ ਮੁਹਿੰਮ ਅਧੀਨ ਟੈਲੀਫੋਨ ਰਾਹੀ ਸੰਪਰਕ ਬਣਾਉਣ ਵਿੱਚ ਲੱਗੇ ਹੋਏ ਹਨ। ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਆਇਆ ਸੀ ਅਤੇ ਹਲਕੇ ਦੀ ਸਿਆਸੀ ਸਥਿਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਕਿਹਾ ਕਿ ਮੇਰੇ ਹੁਕਮ ਦਾ ਇੰਤਜਾਰ ਕਰੋ ਮੈ ਤੁਹਾਨੂੰ ਆਪਣਾ ਪ੍ਰੋਗਰਾਮ ਦੇਵਾਗਾ। ਉਨ੍ਹਾਂ ਇਹ ਵੀ ਇਸਾਰਾ ਕੀਤਾ ਕਿ ਇਸ ਹਲਕੇ ਤੋ ਯੋਗ ਉਮੀਦਵਾਰ ਲੋਕਾਂ ਦੀ ਰਾਏ ਸੁਮਾਰੀ ਅਨੁਸਾਰ ਹੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਉਤਾਰਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹਲਕੇ ਦੇ 245 ਸਰਪੰਚ, ਸਾਬਕਾ ਸਰਪੰਚ, ਬਲਾਕ ਸੰਮਤੀ ਮੈਬਰ, ਸਾਬਕਾ ਬਲਾਕ ਸੰਮਤੀ ਮੈਬਰ, ਕੋਸਲਰ, ਸਾਬਕਾ ਕੋਸਲਰ, ਨੰਬਰਦਾਰ, ਯੂਥ ਕਲੱਬਾਂ ਦੇ ਪ੍ਰਧਾਨ, ਸਮਾਜ ਸੇਵੀ ਮਹਿਲਾਵਾਂ, ਨੌਜਵਾਨ ਆਗੂਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨਾਲ ਰਾਬਤਾ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਹੈ। ਬੁਢਲਾਡੇ ਦੀ ਸਿਆਸਤ ਵਿੱਚ ਪੰਜਾਬ ਲੋਕ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਤੋ ਸਪਸਟ ਹੁੰਦਾ ਹੈ ਕਿ ਆਉਣ ਵਾਲੇ ਸਮੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿੱਚ ਜਾਣ ਦੀਆਂ ਸਿਆਸੀ ਕੰਨਸੋਆ ਨਜ਼ਰ ਆ ਰਹੀਆ ਹਨ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੁ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਬਾਹ ਫੜਕੇ ਸਰਕਾਰੀ ਦਰਬਾਰੇ ਪੁੱਛ ਪਰਤੀਤ ਨਾ ਹੋਣ ਕਾਰਨ ਬੇਮੁੱਖ ਹੋਏ ਵਰਕਰਾਂ ਨੂੰ ਨਾਲ ਜੋੜਨ ਵਿੱਚ ਸਫਲ ਹੁੰਦੇ ਹਨ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ।

LEAVE A REPLY

Please enter your comment!
Please enter your name here