ਸਾਹਿਲ ਜਿੰਦਲ ਬਣੇ ਰੋਟਰੈਕਟ ਕਲੱਬ ਮਾਨਸਾ ਰੋਇਲ ਦੇ ਨਵੇ ਪ੍ਰਧਾਨ..!!

0
87

ਮਾਨਸਾ  (ਸਾਰਾ ਯਹਾ / ਬਲਜੀਤ ਸ਼ਰਮਾ) ਅੱਜ ਰੋਟਰਰੈਕਟ ਕਲੱਬ ਮਾਨਸਾ ਸਿਟੀ ਰੋਇਲ ਦੀ ਇੱਕ ਮੀਟਿੰਗ ਪ੍ਰਧਾਨ ਦੀਪਕ ਕਾਂਸਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕਲੱਬ ਦਾ ਇੱਕ ਸਾਲ ਦਾ ਹਿਸਾਬ ਕਿਤਾਬ ਪੇਸ ਕਰਕੇ ਨਵੇ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਸਾਹਿਲ ਜਿੰਦਲ ਨੂੰ ਕਲੱਬ ਪ੍ਰਤੀ ਸੇਵਾਵਾ ਨੂੰ ਦੇਖਦੇ ਹੋਏ 2020_21ਦਾ ਪ੍ਰਧਾਨ ਨਿਯੂਕਤ ਕੀਤਾ ਗਏ ਇਸ ਮੋਕੇ ਨਵਨਿਯੁਕਤ ਪ੍ਰਧਾਨ ਸਾਹਿਲ ਜਿੰਦਲ ਨੇ ਦੱਸਿਆ ਕਿ ਕਲੱਬ ਨੇ ਜੋ ਜਿੰਮੇਵਾਰੀ ਉਹਨਾ ਨੂੰ ਸੋਪੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਇਸ ਮੋਕੇ ਨਵਨਿਯੁਕਤ ਪ੍ਰਧਾਨ ਸਾਹਿਲ ਜਿੰਦਲ ਨੇ ਆਪਣੀ ਨਵੀ ਟੀਮ ਦਾ ਗਠਨ ਕੀਤਾ ਜਿਸ ਵਿੱਚ ਵਾਇਸ ਪ੍ਰਧਾਨ ਵਿਨੋਦ ਸਿੰਗਲਾ ,ਸੈਕਟਰੀ ਅੰਕੁਸ਼ ਗਰਗ ,ਖਜਾਨਚੀ ਸੁਨੀਤ ਜਿੰਦਲ ਬਣਾਏ ਗਏ ਇਸ ਮੋਕੇ ਕਲੱਬ ਦੇ ਸੰਸਥਾਪਲ ਅਸ਼ੀਸ ਅਗਰਵਾਲ ਨੇ ਦੱਸਿਆ ਕਿ ਰੋਟਰੈਕਟ ਕਲੱਬ ਹਮੇਸਾ ਸਮਾਜ ਭਲਾਈ ਦੇ ਕੰਮ ਵਿੱਚ ਮੋਹਰੀ ਹੈ ਤੇ ਅੱਗੇ ਵੀ ਕੰਮ ਕਰਦਾ ਰਹੇਗਾ ਤੇ ਉੇਹਨਾ ਨੇ ਕਿਹਾ ਕਿ ਕਲੱਬ ਵੱਲੋ ਜਲਦੀ ਹੀ ਇੱਕ ਖੂਨਦਾਨ ਕੈਪ ਲਗਾਇਆ ਜਾਵੇਗਾ ਇਸ ਮੋਕੇ ਸੁਨੀਲ ਗਰਗ , ਲੱਕੀ ਗੋਇਲ , ਅਭਿਸੇਕ ਭੰਮਾ , ਵਿਸਾਲ ਗਰਗ , ਅਨੁਰਾਗ ਸਿੰਗਲਾ , ਸੋਨੀ ਗੋਇਲ , ਰੋਹਿਤ ਗੋਇਲ , ਹਿਤੇਸ਼ ਗੋਇਲ ,ਸੀ ਏ ਪੁਨੀਤ ਗਰਗ ਅਭਿਸੇਕ ਜਿੰਦਲ ਦੀਪਕ ਕਾਂਸ਼ਲ ,ਵਿਪਨ , ਰਿਸ਼ਵ ਭੰਮਾ ,ਪ੍ਰਵੇਸ਼ ਸਰਦਾਨਾ ,ਕਪਿਲ ਗੋਇਲ ,ਜਿੰਮੀ ਗੋਇਲ ਹਾਜਰ ਸਨ

LEAVE A REPLY

Please enter your comment!
Please enter your name here