*ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਮਾਨਸਾ ਨੇ ਨਵੇਂ ਬਣੇ ਮੈਂਬਰਾਂ ਦਾ ਕੀਤਾ ਸਵਾਗਤ*

0
172

ਮਾਨਸਾ, 31 ਮਈ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਮਾਨਸਾ ਵੱਲੋਂ ਸੰਚਾਲਕ ਸ਼ਾਂਤੀ ਭਵਨ ਕਮੇਟੀ ਵਿੱਚ ਅੱਜ ਨਿਰਜਲਾ ਇਕਾਦਸ਼ੀ ਵਾਲੇ ਦਿਨ ਦੋ ਨਵੇਂ ਮੈਂਬਰ ਬਣਾਏ ਗਏ।  ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਬਾਂਸਲ ਨੇ ਦੱਸਿਆ ਕਿ ਸੋਸਾਇਟੀ ਮੈਂਬਰ ਡਾਕਟਰ ਮੋਹਨ ਲਾਲ ਦੀ ਪ੍ਰਰੇਨਾ ਸਦਕਾ ਅੱਜ ਸ਼ਾਂਤੀ ਭਵਨ ਵਿਖੇ ਇੱਕ ਸਾਦੇ ਸਮਾਗਮ ਡਾਕਟਰ ਸੱਤ ਪਾਲ ਜੀਂਦਲ  ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸਵਰਨ ਜੀਂਦਲ ਸੋਸਾਇਟੀ ਦੇ ਮੈਂਬਰ ਬਣਾਏ ਗਏ।    ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਉਸਾਰੀ ਜਾ ਰਹੀ, ਇਸ ਇਮਾਰਤ ਵਿੱਚ ਸਭ ਸਹੂਲਤਾਂ ਹਨ, ਹਰੇਕ ਖੁਸ਼ੀ ਗ਼ਮੀ ਦਾ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।ਜਲਦੀ ਹੀ ਵੱਡੇ ਹਾਲ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਸੋਸਾਇਟੀ ਦੇ ਮੈਂਬਰ ਬਣਨ ਦੀ ਬੇਨਤੀ ਕੀਤੀ।  ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਸਰਵ ਸ਼੍ਰੀ ਹੇਮ ਰਾਜ ਬਾਂਸਲ ਜ਼ਿਲੇਦਾਰ, ਅਵਤਾਰ ਸਿੰਘ ਮਾਨ, ਮਾਸਟਰ ਨਸੀਬ ਚੰਦ, ਸੇਠੀ ਸਿੰਘ ਸਰਾਂ, ਰੁਲਦੂ ਰਾਮ ਨੰਦਗੜ੍ਹ, ਕੰਵਲਜੀਤ ਸ਼ਰਮਾ, ਬਿੱਕਰ ਸਿੰਘ ਮੰਘਾਣੀਆਂ, ਰਿੰਕੂ ਬਾਂਸਲ  ਹਾਜ਼ਰ ਸਨ।

LEAVE A REPLY

Please enter your comment!
Please enter your name here