ਸ਼੍ਰੀ ਨੀਲਕੰਠ ਮਹਾਂਦੇਵ ਲੰਗਰ ਕਮੇਟੀ ਪਾਤੜਾਂ ਅਤੇ ਮਾਨਸਾ (ਰਜਿ: 259) ਦਾ ਮੁੱਖ ਦਫ਼ਤਰ, ਵਨ-ਵੇ ਟ੍ਰੈਫਿਕ ਰੋਡ ਮਾਨਸਾ ਵਿਖੇ ਖੋਲਿਆ ਗਿਆ

0
65

ਮਾਨਸਾ ਮਿਤੀ 02,ਮਾਰਚ (ਸਾਰਾ ਯਹਾਂ /ਰੋਹਿਤ ਜਿੰਦਲ) : ਅੱਜ ਸ਼੍ਰੀ ਨੀਲਕੰਠ ਮਹਾਂਦੇਵ ਲੰਗਰ ਕਮੇਟੀ ਪਾਤੜਾਂ ਅਤੇ ਮਾਨਸਾ (ਰਜਿ: 259) ਦਾ ਮੁੱਖ ਦਫ਼ਤਰ, ਅਮਰਨਾਥ ਰੱਲੇ ਵਾਲਿਆਂ ਦੀ ਚੱਕੀ ਕੋਲ ਵਨ-ਵੇ ਟ੍ਰੈਫਿਕ ਰੋਡ ਮਾਨਸਾ ਵਿਖੇ ਖੋਲਿਆ ਗਿਆ। ਜਿਸ ਦਾ ਉਦਘਾਟਨ ਸਮਾਜ ਸੇਵੀ ਅਮਨ ਮਿੱਤਲ ਪ੍ਰਧਾਨ ਸਿਨੇਮਾ ਰੋਡ ਮਾਰਕੀਟ ਨੇ ਰਿਬਨ ਕੱਟ ਕੇ ਅਤੇ ਜੋਤੀ ਪ੍ਰਚੰਡ ਕਰ ਕੇ ਕੀਤਾ ਅਤੇ ਲੰਗਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ PSPCL ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਭੰਡਾਰਾ ਨੀਲਕੰਠ ਪੈਦਲ ਜਾਣ ਵਾਲੇ ਭਗਤਾਂ ਲਈ ਲਕਸ਼ਮੀ ਨਰਾਇਣ ਮੰਦਰ (ਕਾਲੀ ਕੰਬਲੀ ਵਾਲੇ) ਵਿੱਚ ਰਿਸੀਕੇਸ਼ ਵਿਖੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ।

          ਉਦਘਾਟਨ ਸਮੇਂ ਲੰਗਰ ਕਮੇਟੀ ਦੇ ਮੈਂਬਰ- ਮਨਜੀਤ ਕੋਹਲੀ, ਹਰਿੰਦਰ ਕੁਮਾਰ ਕਾਲਾ, ਅਮ੍ਰਿਤਪਾਲ, ਵੀਰ ਭਾਨ, ਸੁਰਿੰਦਰ ਕੁਮਾਰ, ਬਿੱਟੂ ਬਾਗਲਾ, ਜਸਪਾਲ ਵੈਦ, ਰਾਮ ਕੁਮਾਰ ਗਰਗ, ਸਤੀਸ਼ ਧੀਰ, ਜਸਪਾਲ ਸਿੰਘ, ਰਜਿੰਦਰ ਗੋਗੀ, ਹੈਪੀ ਸ਼ਰਮਾ, ਸ਼ਸ਼ੀ ਸਿੰਗਲਾ, ਮਨੀਸ਼ ਜਿੰਦਲ, ਹੈਪੀ ਖੱਤਰੀ, ਅਮਰਨਾਥ, ਭੋਲਾ ਬਾਬਾ, ਜੈ ਮਾਂ ਜਵਾਲਾ ਜੀ ਚੇਰੀਟੇਬਲ ਟਰਾਂਸਟ ਮਾਨਸਾ ਦੇ ਪ੍ਰਧਾਨ ਸਤੀਸ਼ ਕੁਮਾਰ ਕਾਲੂ ਅਤੇ ਵਨ-ਵੇ ਟ੍ਰੈਫਿਕ ਰੋਡ ਦੇ ਸਮੂਹ ਦੁਕਾਨਦਾਰ ਅਤੇ ਮਹੱਲਾ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here