*ਸ਼ਹਿਰ ਚ ਚੱਲ ਰਹੇ ਵਿਕਾਸ ਕਾਰਜ ਬਾਰੇ ਪੁੱਛੋਗੇ ਤਾਂ ਹੋਵੇਗਾ ਮੁਕੱਦਮਾ ਦਰਜ : ਵਿਧਾਇਕ ਵਕੀਲਾਂ ਖਿਲਾਫ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ 12 ਨੂੰ ਬੰਦ ਦਾ ਸੱਦਾ*

0
258

ਬੁਢਲਾਡਾ 10 ਸਾਰਾਯਹਾਂ/ਅਮਨ ਮਹਿਤਾ ): ਸ਼ਹਿਰ ਦੇ ਤਿੰਨ ਨਾਮੀ ਵਕੀਲਾਂ ਦੇ ਖਿਲਾਫ ਦੁਰਵਿਵਹਾਰ, ਸਰਕਾਰੀ ਕੰਮ ਵਿੱਚ ਰੋਕ ਪਾਉਣ ਤੇ ਕਾਰਜਸਾਧਕ ਅਫਸਰ ਵੱਲੋਂ ਮੁਕਦਮਾ ਦਰਜ ਕਰਵਾਉਣ ਦੇ ਰੋਸ ਵਜੋਂ ਸ਼ਹਿਰੀਆਂ ਦੀ ਇੱਕ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਦਰਜ ਕੀਤੇ ਝੂਠੇ ਮੁਕੱਦਮੇ ਦੇ ਖਿਲਾਫ 12 ਅਪ੍ਰੈਲ ਨੂੰ ਬੁਢਲਾਡਾ ਬੰਦ ਦਾ ਸੱਦਾ ਦਿੰਦਿਆਂ ਸਿਟੀ ਥਾਣੇ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਦੌਰਾਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸ਼ਹਿਰ ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਪੁੱਛੋਗੇ ਤਾਂ ਤੁਹਾਡੇ ਖਿਲਾਫ ਵੀ ਮੁਕੱਦਮਾ ਦਰਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਰਜ ਸਾਧਕ ਅਫਸਰ ਦੀਆਂ ਮਨਮਾਨੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਧੱਕੇਸ਼ਾਹੀ ਦੇ ਖਿਲਾਫ ਸ਼ਹਿਰ ਦੇ ਲੋਕਾਂ ਆਪਣੇ ਆਪ ਹੀ ਲਾਮਬੰਦ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ ਤਿੰਨ ਨਾਮੀ ਵਕੀਲਾਂ ਦੇ ਖਿਲਾਫ ਦਰਜ ਮੁਕੱਦਮਾ ਇਸ ਕਰਕੇ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਚੱਲ ਰਹੇ ਵਿਕਾਸ ਕਾਰਜ ਵਿੱਚ ਉਨਤਾਇਆ ਹੋਣ ਕਾਰਨ ਇਸਦੇ ਹੱਲ ਲਈ ਕਾਰਜ ਸਾਧਕ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਓਪਰੋਕਤ ਅਫਸਰ ਨੇ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਕਿਹਾ ਕਿ ਤੁਸੀ ਕੋਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ। ਇਸੇ ਦੌਰਾਨ ਆਪਸੀ ਗੱਲਬਾਤ ਨੂੰ ਬਾਤ ਦਾ ਪਤੰਗੜ੍ਹ ਬਣਾ ਕੇ ਓੁਪਰੋਕਤ ਤਿੰਨੇ ਵਕੀਲਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਕੋਸਲ ਦੇ ਅਧਿਕਾਰੀ ਦੀਆਂ ਮਨਮਰਜੀਆਂ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਲੋਕਾਂ ਦੀ ਅਵਾਜ਼ ਨੂੰ ਝੂਠੇ ਮੁਕੱਦਮੇ ਦਰਜ ਕਰਵਾ ਕੇ ਬੰਦ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸ਼ਹਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਘਟੀਆਂ ਮਟੀਰੀਅਲ ਦੀ ਅਵਾਜ਼ ਲੋਕ ਲੰਮੇ ਸਮੇਂ ਤੋਂ ਬੁਲੰਦ ਕਰਦੇ ਆ ਰਹੇ ਹਨ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਦੀ ਮੂੰਹ ਬੋਲਦੀ ਤਸਵੀਰ ਕਰੋੜਾ ਰੁਪਏ ਦੀ ਲਾਗਤ ਨਾਲ ਬਣਾਈ ਗਈ ਰੇਲਵੇ ਰੋਡ ਹੈ ਜ਼ੋ ਬਣਨ ਤੋਂ ਪਹਿਲਾ ਹੀ ਟੁੱਟ ਚੁੱਕੀ ਹੈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵਕੀਲਾਂ ਖਿਲਾਫ ਦਰਜ ਕੀਤੇ ਝੂਠੇ ਮੁਕੱਦਮਿਆਂ ਦੇ ਖਿਲਾਫ ਸ਼ਹਿਰ ਦੇ ਲੋਕ ਇੱਕ ਮੰਚ ਤੇ ਇੱਕਠੇ ਹਨ। ਇਸ ਮੋਕੇ ਤੇ ਬੋਲਦਿਆਂ ਆੜਤੀਆਂ ਐਸ਼ੋਸ਼ੀਏਸ਼ਨ ਦੇ ਬੁਲਾਰੇ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਬੁਢਲਾਡਾ ਬੰਦ ਦੇ ਸੱਦੇ ਅਤੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ, ਬਾਰ ਐਸ਼ੋਸ਼ੀਏਸ਼ਨ, ਨਗਰ ਸੁਧਾਰ ਸਭਾ ਅਤੇ ਵੱਖ ਵੱਖ ਵਪਾਰਕ ਯੂਨੀਅਨਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਸ਼ਹਿਰੀਆਂ ਵੱਲੋਂ ਪ੍ਰਵਾਨ ਕੀਤੇ ਗਏ ਮਤਿਆ ਵਿੱਚ ਹੱਥ ਖੜੇ ਕਰਕੇ ਝੂਠੇ ਮੁਕੱਦਮੇ ਰੱਦ ਕੀਤੇ ਜਾਣ, ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਦੀ ਜਾਂਚ ਹੋਵੇ, ਕਾਰਜ ਸਾਧਕ ਅਫਸਰ ਦਾ ਤਬਾਦਲਾ ਹੋਵੇ ਅਤੇ ਕੋਸਲ ਵੱਲੋਂ ਜਾਰੀ ਕੀਤੀਆਂ ਗਈਆ ਪਿਛਲੇ ਦਿਨਾ ਵਿੱਚ ਲੱਖਾਂ ਰੁਪਏ ਦੀਆਂ ਪੈਮੇਟਾਂ ਜਿਸ ਵਿੱਚ ਕੋਸਲ ਨੇ ਵੱਡੀ ਪੱਧਰ ਤੇ ਜੇ ਸੀ ਬੀ, ਟਰੈਕਟਰ ਟਰਾਲੀਆਂ, ਟੇਪੂ ਅਤੇ ਹੋਰ ਖਰੀਦੇ ਗਏ ਸਾਜੋ ਸਮਾਨ ਦੀਆਂ ਹਨ ਦੀ ਜਾਂਚ ਦੀ ਮੰਗ ਕੀਤੀ ਗਈ। ਇਸ ਮੌਕੇ ਤੇ 11 ਮੈਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਰੇਡੀਮੇਟ ਗਾਰਮੈਂਟ ਯੂਨੀਅਨ ਦੇ ਲਵਲੀ ਕਾਠ, ਆੜਤੀਆਂ ਐਸ਼ੋਸ਼ੀਏਸ਼ਨ ਦੇ ਗਿਆਨ ਚੰਦ, ਸਾਬਕਾ ਕੋਸਲਰ ਗੁਰਵਿੰਦਰ ਸੋਨੂੰ ਐਡਵੋਕੇਟ ਅਮਨ ਗੁਪਤਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਸ਼ੁਸ਼ੀਲ ਬਾਂਸਲ, ਐਡਵੋਕੇਟ ਭੂਸ਼ਨ ਕੁਮਾਰ ਗਰਗ, ਸਵਰਨਕਾਰ ਸੰਘ ਦੇ ਜ਼ਸਪਾਲ ਜੱਸੀ, ਕੈਮਿਸਟ ਐਸ਼ੋਸ਼ੀਏਸ਼ਨ ਦੇ ਅਸ਼ੋਕ ਰਸਵੰਤਾ, ਨੰਬਰਦਾਰ ਯੂਨੀਅਨ ਦੇ ਰਮੇਸ਼ ਕੁਮਾਰ,  ਕੋਸਲਰ ਪ੍ਰੇਮ ਗਰਗ, ਬਲਵਿੰਦਰ ਸਿੰਘ ਬਿੰਦਰੀ, ਭੋਲਾ ਪਟਵਾਰੀ, ਮੇਜਰ ਸਿੰਘ, ਸੁਭਾਸ਼ ਨਾਗਪਾਲ, ਕਮਲੰਿਦਰ ਜੈਨ ਆਦਿ ਹਾਜ਼ਰ ਸਨ। ਦੂਸਰੇ ਪਾਸੇ ਇਸ ਸੰਬੰਧੀ ਕਾਰਜਸਾਧਕ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਓਪਰੋਕਤ ਵਿਅਕਤੀਆਂ ਨੇ ਮੇਰੇ ਨਾਲ ਜਿੱਥੇ ਗਾਲੀਗਲੋਚ ਕੀਤੀ ਉੱਥੇ ਮੇਰੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜ਼ੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ੳੱੁਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਫੋਟੋ: ਬੁਢਲਾਡਾ: ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ।

LEAVE A REPLY

Please enter your comment!
Please enter your name here