*ਬਿਨਾਂ ਲਾਇਸੈਂਸ ਦੇ ਓ ਟੀ ਸੀ ਦਵਾਈਆਂ ਦੀ ਵਿਕਰੀ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਗੰਭੀਰ ਚਿੰਤਾ ਦਾ ਵਿਸ਼ਾ:ਪੁਨੀਤ ਸਿੰਗਲਾ*

0
137

ਬੁਢਲਾਡਾ 29 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ (ਏ ਆਈ ਓ ਸੀ ਡੀ) ਅਤੇ ਸੂਬਾਈ ਕੈਮਿਸਟ ਐਸੋਸੀਏਸ਼ਨ ਨੇ ਭਾਰਤ ਵਿੱਚ ਬਿਨਾ ਲਾਇਸੈਂਸ ਦੇ ਓਵਰ—ਦੀ—ਕਾਉਂਟਰ (ਓ ਟੀ ਸੀ) ਦਵਾਈਆਂ ਦੀ ਵਿਕਰੀ ਦੀ ਇਜਾਜ਼ਤ ਦੇਣ ਦੇ ਕੇਂਦਰ ਸਰਕਾਰ ਦੇ ਪ੍ਰਸਤਾਵ ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਦੇਸ਼ ਦੇ ਸਿਹਤ ਮੰਤਰੀ, ਪ੍ਰਮੁੱਖ ਸਿਹਤ ਸਕੱਤਰ, ਭਾਰਤ ਦੇ ਡਰੱਗ ਕੰਟਰੋਲਰ ਜਨਰਲ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ ਪੀ ਪੀ ਏ) ਦੇ ਚੇਅਰਮੈਨ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਸੌਂਪੇ ਗਏ ਇੱਕ ਵਿਸਤ੍ਰਿਤ ਮੰਗ ਪੱਤਰ ਵਿੱਚ ਏ ਆਈ ਓ ਸੀ ਡੀ ਨੇ ਇਸ ਨਾਲ ਜੁੜੇ ਮਹੱਤਵਪੂਰਨ ਨੁਕਸਾਨਾਂ ਨੂੰ ਉਜਾਗਰ ਕੀਤਾ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ ਐੱਸ ਚਾਵਲਾ ਅਤੇ ਮਾਨਸਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਬਾਂਸਲ, ਸਕੱਤਰ ਪੁਨੀਤ ਸਿੰਗਲਾ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਅਜਿਹਾ ਕਦਮ ਮੌਜੂਦਾ ਦਵਾਈ ਕਾਨੂੰਨਾਂ, ਫਾਰਮੇਸੀ ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਸਮੇਤ ਸੰਬੰਧਿਤ ਕਾਨੂੰਨੀ ਢਾਂਚੇ ਦੀ ਉਲੰਘਣਾ ਕਰੇਗਾ। ਅਜੇ ਕੁਮਾਰ ਬਾਂਸਲ ਨੇ ਕਿਹਾ ਕਿ ਬਿਨਾਂ ਉਚਿਤ ਨਿਯਮਾਂ ਦੇ ਓ ਟੀ ਸੀ ਦਵਾਈਆਂ ਦੀ ਵਿਕਰੀ ਦੀ ਇਜਾਜ਼ਤ ਦੇਣ ਨਾਲ ਗੰਭੀਰ ਜੋਖਿਮ ਪੈਦਾ ਹੋ ਸਕਦੇ ਹਨ। ਮਾਨਸਾ ਕੈਮਿਸਟ ਐਸੋਸੀਏਸ਼ਨ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੀ ਹੈ।

LEAVE A REPLY

Please enter your comment!
Please enter your name here