*ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਸੰਘਰਸ਼ ਜਾਰੀ ਰਹੇਗਾ – ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)*

0
48

ਮਾਨਸਾ 20 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਰਕਾਰ ਨਾਲ ਮੀਟਿੰਗ ਵਿੱਚ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਪਿਛਲੀ 16 ਨਵੰਬਰ ਤੋਂ ਮਾਨਸਾ ਤਿੰਨ ਕੋਨੀ ਵਿੱਚ ਚੱਲ ਰਿਹਾ ਸੰਘਰਸ਼ ਭਖਵਾਂ ਰੂਪ ਲੈ ਚੁੱਕਾ ਹੈ ਪਰ ਸਰਕਾਰ ਆਪਣੀ ਆਕੜ ‘ਤੇ ਵਜਿੱਦ ਹੈ । ਸਰਕਾਰ ਸੰਘਰਸ਼ ਕਰ ਰਹੇ ਕਿਰਤੀ ਵਰਗ ਦੀਆਂ ਮੰਗਾਂ ਮੰਨਣ ਦੀ ਬਜਾਏ ਪੀੜਿਤ ਲੋਕਾਂ ਦੇ ਦਰਦਾਂ ‘ਤੇ ਨਮਕ ਛਿੜਕ ਰਹੀ ਹੈ । ਗੌਰਤਲਬ ਹੈ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਕਿ ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜਾ, ਲੰਪੀ ਸਕਿੰਨ ਨਾਲ ਮਰੇ ਪਸ਼ੂਆਂ ਦੀ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣਾ, ਬਰਸਾਤ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ ਅਤੇ ਚਾਈਨਾ ਵਾਇਰਸ ਨਾਲ ਨੁਕਸਾਨੇ ਦਾ ਮੁਆਵਜਾ , ਕਿਸਾਨਾਂ ਉੱਪਰ ਪਰਾਲੀ ਦੇ ਕੀਤੇ ਪਰਚੇ ਤੇ ਫਰਦ ਵਿੱਚ ਰੈਡ ਐਟਰੀਆਂ ਰੱਦ ਕਰਵਾਉਣਾ, ਜੁਮਲਾ ਮਾਲਕਾਨ ਜਮੀਨ ਦੇ ਮਾਲਕ ਕਿਸਾਨਾਂ ਨੂੰ ਉਨ੍ਹਾਂ ਦਾ ਮਾਲਕੀ ਹੱਕ ਦਬਾਉਣਾ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਵੀ.ਸੀ ਉੱਪਰ ਕਾਰਵਾਈ ਕਰਵਾਉਣਾ , 5 ਨਵੰਬਰ ਨੂੰ ਖੰਡ ਮਿੱਲਾ ਚਾਲੂ ਕਰਨ ਦਾ ਵਾਅਦਾ ਕਰਕੇ ਮੁਕਰਨ ਦੇ ਰੋਸ ਅਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ਉੱਤੇ ਉਤਰੇ ਹੋਏ ਕਿਸਾਨ ਲਗਾਤਾਰ ਮਜਬੂਤੀ ਨਾਲ ਤਿੰਨ ਕੋਨੀਆਂ ਪੁਲ ਮਾਨਸਾ, ਧਰੇੜੀ ਜੱਟਾਂ ਟੋਲ ਪਲਾਜ਼ਾ ਰਾਜਪੁਰਾ ਪਟਿਆਲਾ ਰੋਡ, ਟਹਿਣਾ ਟੀ ਪੁਆਇੰਟ ਫਰੀਦਕੋਟ, ਅੰਮ੍ਰਿਤਸਰ ਸਾਹਿਬ, ਮੁਕੇਰੀਆਂ ਅਤੇ ਬੀਬੀਆਂ ਭੈਣਾਂ ਤਲਵੰਡੀ ਸਾਬੋ ਵਿਖੇ ਉਸ ਤਰ੍ਹਾਂ ਹੀ ਮਜਬੂਤੀ ਨਾਲ ਡਟੀਆਂ ਹੋਈਆਂ ਹਨ । ਮੁੱਖ ਮੰਤਰੀ ਦੇ ਬੇਤੁੱਕੇ ਬਿਆਨਾਂ ਦੇ ਵਿਰੋਧ ਵਿੱਚ ਬੁਲਾਰਿਆਂ ਦੇ ਬੋਲਾਂ ਵਿੱਚ ਸਰਕਾਰ ਵਿਰੁੱਧ ਤਲਖੀ ਰਹੀ ਅਤੇ ਅੱਜ ਫਿਰ ਮਾਨ ਸਰਕਾਰ ਦੀ ਹਦਾਇਤ ‘ਤੇ ਜਿਲਾ ਪ੍ਰਸ਼ਾਸਨ ਨੇ ਸੰਘਰਸ਼ ਨੂੰ ਖੁੰਡਾ ਕਰਨ  ਲਈ ਚਲਦੇ ਜਾਮ ਦੇ ਨੇੜੇ ਬਣਾਏ ਲੋਕਾਂ ਨੂੰ ਰਾਹਤ ਦੇਣ ਲਈ ਆਰਜ਼ੀ ਬੱਸ ਅੱਡੇ ਵਿੱਚ ਸੀਵਰੇਜ਼ ਦਾ ਪਾਣੀ ਛੱਡ ਦਿੱਤਾ, ਜਿਸਦੇ ਨਾਲ ਮਾਨ ਸਰਕਾਰ ਦਾ ਲੁਕਵਾਂ ਚਿਹਰਾ ਲੋਕਾਂ ਅੱਗੇ ਨੰਗਾ ਹੋਇਆ ਹੈ । ਇਸ ਮੌਕੇ ਗੁਰਚਰਨ ਸਿੰਘ ਭੀਖੀ ਸੂਬਾ ਪ੍ਰਧਾਨ ਭਾਕਿਯੂ (ਏਕਤਾ) ਮਾਨਸਾ, ਕਾਕਾ ਸਿੰਘ ਕੋਟੜਾ ਸੂਬਾ ਜਨਰਲ ਸਕੱਤਰ ਭਾਕਿਯੂ (ਏਕਤਾ) ਸਿੱਧੂਪੁਰ, ਲਖਵੀਰ ਸਿੰਘ ਅਕਲੀਆ ਜਿਲਾ ਪ੍ਰਧਾਨ ਮਾਨਸਾ , ਬਲੌਰ ਸਿੰਘ ਭਦੌੜ ਜਿਲਾ ਪ੍ਰਧਾਨ ਬਰਨਾਲਾ, ਸੁਰਜੀਤ ਸਿੰਘ ਜਿਲਾ ਪ੍ਰਧਾਨ ਸੰਗਰੂਰ, ਮੱਖਣ ਸਿੰਘ, ਜਗਦੇਵ ਸਿੰਘ ਭੈਣੀ ਬਾਘਾ, ਰਣਜੀਤ ਸਿੰਘ ਜੀਦਾ, ਡਾਕਟਰ ਗਗਨਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here